ਨਜ਼ਰੀਆ

Children Education

ਨਜ਼ਰੀਆ

ਇੱਕ ਸਾਧੂ ਕਿਸੇ ਪਿੰਡ ਤੋਂ ਤੀਰਥ ਨੂੰ ਜਾ ਰਹੇ ਸਨ। ਕਾਫ਼ੀ ਸਮਾਂ ਤੁਰਨ ਤੋਂ ਬਾਅਦ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋਈ ਤਾਂ ਉਸ ਪਿੰਡ ਵਿੱਚ ਇੱਕ ਬੋਹੜ ਦੇ ਰੁੱਖ ਹੇਠਾਂ ਜਾ ਬੈਠੇ । ਉੱਥੇ ਹੀ ਕੋਲ ਕੁੱਝ ਮਜਦੂਰ ਪੱਥਰ ਦੇ ਖੰਭੇ ਬਣਾ ਰਹੇ ਸਨ। ਉਨ੍ਹਾਂ ਨੇ ਇੱਕ ਮਜਦੂਰ ਨੂੰ ਪੁੱਛਿਆ, ‘‘ਇੱਥੇ ਕੀ ਬਣ ਰਿਹਾ ਹੈ?’’ ਮਜ਼ਦੂਰ ਖਿਝ ਕੇ ਬੋਲਿਆ, ‘‘ਪਤਾ ਨਹੀਂ।’’ ਪਰ ਸਾਧੂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਸਾਧੂ ਅੱਗੇ ਵਧੇ, ਦੂਜਾ ਮਜ਼ਦੂਰ ਮਿਲਿਆ।

ਸਾਧੂ ਨੇ ਪੁੱਛਿਆ, ‘ਇੱਥੇ ਕੀ ਬਣੇਗਾ?’’ ਮਜ਼ਦੂਰ ਬੋਲਿਆ, ‘‘ਵੇਖੋ ਸਾਧੂ ਬਾਬਾ, ਇੱਥੇ ਕੁੱਝ ਵੀ ਬਣੇ। ਚਾਹੇ ਮੰਦਿਰ ਬਣੇ ਜਾਂ ਜੇਲ੍ਹ, ਮੈਨੂੰ ਕੀ? ਮੈਨੂੰ ਤਾਂ ਦਿਨ ਭਰ ਦੀ ਮਜ਼ਦੂਰੀ ਦੇ 100 ਰੁਪਏ ਮਿਲਦੇ ਹਨ ।’’ ਸਾਧੂ ਬਿਨਾਂ ਕੁੱਝ ਬੋਲੇ ਅੱਗੇ ਵਧੇ ਤਾਂ ਤੀਜਾ ਮਜਦੂਰ ਮਿਲਿਆ, ਸਾਧੂ ਨੇ ਉਸ ਤੋਂ ਵੀ ਉਹੀ ਸਵਾਲ ਪੁੱਛਿਆ ਮਜ਼ਦੂਰ ਨੇ ਕਿਹਾ, ‘‘ਇੱਥੇ ਇੱਕ ਮੰਦਿਰ ਬਣੇਗਾ, ਇਸ ਪਿੰਡ ਵਿੱਚ ਕੋਈ ਵੱਡਾ ਮੰਦਿਰ ਨਹੀਂ ਸੀ । ਇਸ ਪਿੰਡ ਦੇ ਲੋਕਾਂ ਨੂੰ ਦੂਜੇ ਪਿੰਡ ਵਿੱਚ ਉਤਸਵ ਮਨਾਉਣ ਜਾਣਾ ਪੈਂਦਾ ਸੀ। ਮੈਂ ਵੀ ਇਸ ਪਿੰਡ ਦਾ ਹਾਂ । ਇਹ ਸਾਰੇ ਮਜ਼ਦੂਰ ਇਸ ਪਿੰਡ ਦੇ ਹਨ।

ਮੈਂ ਇੱਕ- ਇੱਕ ਸ਼ੈਣੀ ਚਲਾ ਕੇ ਜਦੋਂ ਪੱਥਰਾਂ ਨੂੰ ਘੜਦਾ ਹਾਂ ਤਾਂ ਸ਼ੈਣੀ ਦੀ ਅਵਾਜ ਵਿੱਚ ਮੈਨੂੰ ਮਧੁਰ ਸੰਗੀਤ ਸੁਣਾਈ ਦੇਂਦਾ ਹੈ। ਮੇਰੇ ਲਈ ਇਹ ਕੰਮ ਨਹੀਂ ਹੈ । ਮੈਂ ਰਾਤ ਨੂੰ ਸੌਂਦਾ ਹਾਂ ਤਾਂ ਮੰਦਿਰ ਦੀ ਕਲਪਨਾ ਦੇ ਨਾਲ ਅਤੇ ਸਵੇਰੇ ਜਾਗਦਾ ਹਾਂ ਤਾਂ ਮੰਦਿਰ ਦੇ ਖੰਭਿਆਂ ਨੂੰ ਤਰਾਸ਼ਣ ਲਈ ਚੱਲ ਪੈਂਦਾ ਹਾਂ।’’

ਮਜ਼ਦੂਰ ਦੀ ਗੱਲ ਸੁਣ ਸਾਧੂ ਨੇ ਆਪਣੇ ਸ਼ਿਸ਼ ਨੂੰ ਕਿਹਾ, ‘‘ਇਹੀ ਜੀਵਨ ਦਾ ਰਹੱਸ ਹੈ, ਬੱਸ ਨਜ਼ਰੀਏ ਦਾ ਫਰਕ ਹੈ। ਕੋਈ ਕੰਮ ਨੂੰ ਬੋਝ ਸਮਝਦਾ ਹੈ ਤਾਂ ਕੋਈ ਜੀਵਨ ਦਾ ਆਨੰਦ ਲੈਂਦੇ ਹੋਏ ਕੰਮ ਕਰਦਾ ਹੈ।’’

ਸਿੱਖਿਆ: ਜਦੋਂ ਤੱਕ ਅਸੀਂ ਆਪਣੇ ਕੰਮ ਨੂੰ ਬੋਝ ਸਮਝਦੇ ਰਹਾਂਗੇ ਉਦੋਂ ਤੱਕ ਅਸੀਂ ਉਸ ਵਿੱਚ ਸਫਲ ਨਹੀਂ ਹੋ ਸਕਾਂਗੇ ਅਤੇ ਉਸ ਕੰਮ ਨੂੰ ਕਰਨ ਦਾ ਸਾਨੂੰ ਆਨੰਦ ਪ੍ਰਾਪਤ ਨਹੀਂ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ