ਸਾਡੇ ਨਾਲ ਸ਼ਾਮਲ

Follow us

20 C
Chandigarh
Tuesday, February 17, 2026
More
    Home Breaking News Road Accident...

    Road Accident: ਟਰੱਕ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

    Road Accident
    ਘਟਨਾ ਵਾਲੀ ਥਾਂ ਤੇ ਇਕੱਤਰ ਪਿੰਡ ਵਾਸੀ।

    ਗਿੱਦੜਬਾਹਾ (ਰਾਜਵਿੰਦਰ ਬਰਾੜ)। ਹਲਕਾ ਗਿੱਦੜਬਾਹਾ ਦੇ ਪਿੰਡ ਹੁਸਨਰ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੁਸਨਰ ਦਾ ਰਹਿਣ ਵਾਲਾ ਗੱਗਾ ਸਿੰਘ ਪੁੱਤਰ ਨੰਦ ਸਿੰਘ ਪਿੰਡ ਹੁਸਨਰ ਦੇ ਗੁਰੂਸਰ ਵਾਲੇ ਰਾਹ ਤੇ ਪੈਦਲ ਆ ਰਿਹਾ ਸੀ, ਇਸੇ ਦੌਰਾਨ ਇੱਕ ਅਣਪਛਾਤੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਨਾਲ ਉਕਤ ਗੱਗਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। (Road Accident)

    ਇਹ ਵੀ ਪੜ੍ਹੋ : Punjab Weather: ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੱਕ ਨਹੀਂ ਗਰਮੀ ਤੋਂ ਰਾਹਤ, ਇਸ ਦਿਨ ਬਦਲੇਗਾ ਮੌਸਮ, ਜਾਣੋ

    ਜਦੋਂਕਿ ਅਣਪਛਾਤਾ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਮਾਜਸੇਵੀ ਸੰਸੰਥਾ ਰਾਹਤ ਫਾਊਂਡੇਸ਼ਨ ਦੀ ਐਂਬੂਲੈਂਸ ਨੇ ਮ੍ਰਿਤਕ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਉੱਧਰ ਮੌਕੇ ਤੇ ਪੁੱਜੇ ਥਾਣਾ ਗਿੱਦੜਬਾਹਾ ਦੇ ਏਐਸਆਈ ਗੁਰਇਕਬਾਲ ਸਿੰਘ ਨੇ ਕਿਹਾ ਸੜਕ ਹਾਦਸੇ ਦੀ ਸੀਸੀਟੀਵੀ ਫੂਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਗੱਗਾ ਸਿੰਘ ਦੇ ਪਰਿਵਾਰ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ ਉਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। (Road Accident)

    LEAVE A REPLY

    Please enter your comment!
    Please enter your name here