SRH vs RR: ਰਾਜਸਥਾਨ ਦੇ ਇਸ ਖਿਡਾਰੀ ਨੇ ਮੈਦਾਨ ’ਤੇ ਕੀਤਾ ਅਜਿਹਾ ਕੰਮ, BCCI ਨੇ ਸੁਣਾਈ ਵੱਡੀ ਸਜ਼ਾ

SRH vs RR

ਹੇਟਮਾਇਰ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ | SRH vs RR

  • ਹੇਟਮਾਇਰ ਨੇ ਗਲਤੀ ਮੰਨੀ | SRH vs RR

Hardik Pandya news : ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਰਾਜਸਥਾਨ ਰਾਇਲਜ ਦੇ ਖਿਡਾਰੀ ਸ਼ਿਮਰੋਨ ਹੇਟਮਾਇਰ ਨੂੰ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਪਾਉਂਦੇ ਹੋਏ ਜੁਰਮਾਨਾ ਲਾਇਆ ਹੈ, ਹਾਲਾਂਕਿ ਹੇਟਮਾਇਰ ਦੀ ਗਲਤੀ ਨੂੰ ਨਹੀਂ ਦੱਸਿਆ ਹੈ। ਜਦੋਂਕਿ ਹੇਟਮਾਇਰ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ। ਉਸ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਵੱਲੋਂ ਜਾਰੀ ਕੀਤੀ ਗਈ ਰਿਲੀਜ ’ਚ ਲਿਖਿਆ ਗਿਆ ਹੈ ਕਿ ਹੇਟਮਾਇਰ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.2 ਦੇ ਤਹਿਤ ਲੈਵਲ 1 ਦਾ ਅਪਰਾਧ ਕੀਤਾ ਹੈ। (SRH vs RR)

ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ ਤੇ ਮੈਚ ਰੈਫਰੀ ਦੀ ਮਨਜੂਰੀ ਨੂੰ ਸਵੀਕਾਰ ਕਰ ਲਿਆ। ਲੈਵਲ 1 ਕੋਡ ਆਫ ਕੰਡਕਟ ਦੀ ਉਲੰਘਣਾ ਲਈ, ਮੈਚ ਰੈਫਰੀ ਦਾ ਫੈਸਲਾ ਅੰਤਿਮ ਤੇ ਬਾਈਡਿੰਗ ਹੁੰਦਾ ਹੈ। ਦਰਅਸਲ, ਰਾਜਸਥਾਨ ਦੀ ਪਾਰੀ ਦਾ 14ਵਾਂ ਓਵਰ ਅਭਿਸ਼ੇਕ ਸ਼ਰਮਾ ਗੇਂਦਬਾਜੀ ਕਰ ਰਹੇ ਸਨ। ਹੇਟਮਾਇਰ ਇਸ ਓਵਰ ਦੀ ਚੌਥੀ ਗੇਂਦ ’ਤੇ ਆਊਟ ਹੋ ਗਏ। ਅਭਿਸ਼ੇਕ ਨੇ ਆਪਣੀ ਲਾਈਨ ਲੈਂਥ ਬਦਲ ਦਿੱਤੀ, ਜਿਸ ਨੂੰ ਹੇਟਮਾਇਰ ਸਮਝ ਨਹੀਂ ਸਕੇ ਤੇ ਗੇਂਦ ਖੱਬੇ ਸਟੰਪ ’ਤੇ ਜਾ ਲੱਗੀ ਤੇ ਉਸ ਨੂੰ ਪੈਵੇਲੀਅਨ ਜਾਣਾ ਪਿਆ। ਉਹ ਰਾਜਸਥਾਨ ਰਾਇਲਜ ਦੀ ਆਖਰੀ ਉਮੀਦ ਸੀ। ਅਜਿਹੇ ’ਚ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਮੈਦਾਨ ’ਤੇ ਆਪਣਾ ਗੁੱਸਾ ਜਾਹਰ ਕੀਤਾ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਨੇ ਇਸ ਕਾਰਨ ਹੀ ਉਨ੍ਹਾਂ ’ਤੇ ਜੁਰਮਾਨਾ ਲਾਇਆ ਹੈ। (SRH vs RR)

ਇਹ ਵੀ ਪੜ੍ਹੋ : SRH vs RR: ਰਾਜਸਥਾਨ ਨੂੰ ਹਰਾ SRH ਤੀਜੀ ਵਾਰ IPL ਫਾਈਨਲ ’ਚ

36 ਦੌੜਾਂ ਨਾਲ ਹਾਰੀ ਰਾਜਸਥਾਨ ਰਾਇਲਜ਼ ਦੀ ਟੀਮ | SRH vs RR

ਸ਼ੁੱਕਰਵਾਰ ਨੂੰ ਖੇਡੇ ਗਏ ਕੁਆਲੀਫਾਇਰ-2 ’ਚ ਰਾਜਸਥਾਨ ਰਾਇਲਸ ਨੂੰ ਸਨਰਾਈਜਰਸ ਹੈਦਰਾਬਾਦ ਤੋਂ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ 6 ਸਾਲਾਂ ਬਾਅਦ ਇਸ ਲੀਗ ਦੇ ਫਾਈਨਲ ’ਚ ਪਹੁੰਚੀ ਹੈ। ਪਿਛਲੀ ਵਾਰ ਟੀਮ 2018 ’ਚ ਉਪ ਜੇਤੂ ਰਹੀ ਸੀ। ਇਸ ਸੀਜਨ ’ਚ ਹੈਦਰਾਬਾਦ ਦਾ ਖਿਤਾਬੀ ਮੁਕਾਬਲਾ 26 ਮਈ ਨੂੰ ਚੇਪੌਕ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ ਨਾਲ ਹੋਵੇਗਾ। ਚੇਨਈ ’ਚ ਖੇਡੇ ਗਏ ਕੁਆਲੀਫਾਇਰ-2 ਮੈਚ ’ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ’ਚ 9 ਵਿਕਟਾਂ ’ਤੇ 175 ਦੌੜਾਂ ਬਣਾਈਆਂ। ਜਵਾਬ ’ਚ ਰਾਜਸਥਾਨ ਦੀ ਟੀਮ 20 ਓਵਰਾਂ ’ਚ 7 ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਸ਼ਾਹਬਾਜ ਅਹਿਮਦ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਅਹਿਮਦ ਨੇ 3 ਵਿਕਟਾਂ ਲਈਆਂ ਤੇ 18 ਦੌੜਾਂ ਦੀ ਪਾਰੀ ਵੀ ਖੇਡੀ। (SRH vs RR)

LEAVE A REPLY

Please enter your comment!
Please enter your name here