ਪੈਗਾਸਸ: ਤਕਨੀਕੀ ਕਮੇਟੀ ਗਠਿਤ ਕਰਨ ਦਾ ‘ਸੁਪਰੀਮ’ ਸੰਕੇਤ, ਅਗਲੇ ਹਫਤੇ ਆ ਸਕਦਾ ਹੈ ਆਦੇਸ਼

Supreme Court, Respondents, Submit, Women, Mosques

ਪੈਗਾਸਸ: ਤਕਨੀਕੀ ਕਮੇਟੀ ਗਠਿਤ ਕਰਨ ਦਾ ‘ਸੁਪਰੀਮ’ ਸੰਕੇਤ, ਅਗਲੇ ਹਫਤੇ ਆ ਸਕਦਾ ਹੈ ਆਦੇਸ਼

ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਦੇ ਦੋਸ਼ਾਂ ਦੀ ਜਾਂਚ ਲਈ ਤਕਨੀਕੀ ਕਮੇਟੀ ਗਠਿਤ ਕਰਨ ਅਤੇ ਇਸ ਸਬੰਧੀ ਅਗਲੇ ਹਫਤੇ ਆਦੇਸ਼ ਸੁਣਾਉਣ ਦਾ ਅੱਜ ਸੰਕੇਤ ਦਿੱਤਾ ਚੀਫ ਜਸਟਿਸ ਐਨ.ਵੀ. ਰਮਨ ਦੀ ਅਗਵਾਈ ਵਾਲੀ ਬੈਂਚ ਨੇ ਇਹ ਮੌਖਿਕ ਜਾਣਕਾਰੀ ਇੱਕ ਹੋਰ ਮਾਮਲੇ ਦੇ ਵਿਸ਼ੇਸ਼ ਜ਼ਿਕਰ ਦੌਰਾਨ ਦਿੱਤੀ ਚੀਫ ਜਸਟਿਸ ਰਮਨ ਨੇ ਪਟੀਸ਼ਨਰਾਂ ’ਚੋਂ ਇੱਕ ਵੱਲੋਂ ਪੈਰਵੀ ਕਰਨ ਵਾਲੇ ਸੀਨੀਅਰ ਵਕੀਲ ਚੰਦਰ ਊਦੇ ਸਿੰਘ ਨੂੰ ਕਿਹਾ ਕਿ ਅਦਾਲਤ ਨੇ ਇਸੇ ਹਫਤੇ ਆਦੇਸ਼ ਸੁਣਾਉਣਾ ਸੀ, ਪਰ ਤਜਵੀਜਤ ਤਕਨੀਕੀ ਕਮੇਟੀ ਦੇ ਇੱਕ ਤਜਵੀਜਤ ਮੈਂਬਰ ਨੇ ਆਪਣੀ ਵਿਅਕਤੀਗਤ ਸਮੱਸਿਆਵਾਂ ਕਾਰਨ ਕਮੇਟੀ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹੈ।

ਇਸ ਲਈ ਆਦੇਸ਼ ’ਚ ਦੇਰੀ ਹੋਈ ਹੈ, ਪਰ ਅਗਲੇ ਹਫਤੇ ਇਸ ’ਚ ਆਦੇਸ਼ ਜਾਰੀ ਕਰ ਦਿੱਤਾ ਜਾਵੇਗਾ ਚੀਫ ਜਸਟਿਸ ਨੇ ਕਿਹਾ ਕਿ ਉੱਚ ਅਦਾਲਤ ਜਲਦ ਹੀ ਮੈਂਬਰਾਂ ਦਾ ਨਾਂਅ ਤੈਅ ਕਰ ਲਵੇਗੀ ਅਤੇ ਅਗਲੇ ਹਫਤੇ ਆਦੇਸ਼ ਸੁਣਾਵੇਗੀ ਜ਼ਿਕਰਯੋਗ ਹੈ ਕਿ ਜਸਟਿਸ ਰਮਨ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਬੀਤੇ 13 ਸਤੰਬਰ ਨੂੰ ਇਸ ਮਾਮਲੇ ’ਚ ਉਕਤ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਦੋਂ ਕੇਂਦਰ ਸਰਕਾਰ ਨੇ ਕੌਮੀ ਸੁਰੱਖਿਆ ਦੇ ਨਾਂਅ ’ਤੇ ਇਸ ਮਾਮਲੇ ’ਚ ਹੋਰ ਹਲਫਨਾਮਾ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ