ਪਟੀਸ਼ਨ ’ਚ ਵਰਤਮਾਨ/ਸਾਬਕਾ ਕੋਰਟ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ
ਨਵੀਂ ਦਿੱਲੀ (ਏਜੰਸੀ)। ਪੇਗਾਸਸ ਜਾਸੂਸੀ ਮਾਮਲੇ ’ਤੇ 5 ਅਗਸਤ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਵੇਗੀ। ਪਟੀਸ਼ਨ ’ਚ ਵਰਤਮਾਨ/ਸਾਬਕਾ ਕੋਰਟ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਐਨਵੀ ਰਮਨਾ ਤੇ ਜਸਟਿਸ ਸੂਰੀਆਕਾਂਤ ਦੀ ਬੈਚ ਕਰੇਗੀ। ਸੀਨੀਅਰ ਪੱਤਰਕਾਰ ਐਨਰਾਮ ਤੇ ਸ਼ਸ਼ੀ ਕੁਮਾਰ, ਸੀਪੀਐਮ ਦੇ ਰਾਜ ਸਭਾ ਸਾਂਸਦ ਜਾਨ ਬ੍ਰਿਟਾਸ ਤੇ ਵਕੀਲ ਐਮਐਲ ਸ਼ਰਮਾ ਨੇ ਪਟੀਸ਼ਨਾਂ ਦਾਖਲ ਕੀਤੀਆਂ ਹਨ।
ਪਟੀਸ਼ਨਾਂ ’ਚ ਕੀ ਕਿਹਾ ਗਿਆ ਹੈ?
ਪਟੀਸ਼ਨਾਂ ’ਚ ਸਰਕਾਰੀ ਏਜੰਸੀਆਂ ਵੱਲੋਂ ਵਿਸ਼ੇਸ਼ ਨਾਗਰਿਕਾਂ, ਆਗੂਆਂ ਤੇ ਪੱਤਰਕਾਰਾਂ ਦੀ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਦੇ ਰਾਹੀਂ ਕਥਿਤ ਜਾਸੂਸੀ ਦੀਆਂ ਖਬਰਾਂ ਸਬੰਧੀ ਜਾਂਚ ਕਰਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਪੱਤਰਕਾਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਪਿਛਲੇ ਹਫ਼ਤੇ ਅਦਾਲਤ ਨੂੰ ਕਿਹਾ ਸੀ ਕਿ ਪਟੀਸ਼ਨ ਦੇ ਵੱਡੇ ਅਸਰ ਨੂੰ ਵੇਖਦਿਆਂ ਇਸ ’ਤੇ ਤੁਰੰਤ ਸੁਣਵਾਈ ਦੀ ਲੋੜ ਹੈ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕਥਿਤ ਜਾਸੂਸੀ ਭਾਰਤ ’ਚ ਵਿਰੋਧ ਦੀ ਵਿਅਕਤੀਗਤ ਅਜ਼ਾਦੀ ਨੂੰ ਦਬਾਉਣ ਤੇ ਨਾਰਾਜ਼ ਕਰਨ ਦੀ ਏਜੰਸੀਆਂ ਤੇ ਸੰਗਠਨਾਂ ਦੇ ਯਤਨ ਦੀ ਬਾਨਗੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ