PBKS vs KKR : ਪੰਜਾਬ ਕਿੰਗਜ਼ ਨੇ ਕੋਲਕਾਤਾ ਨੂੰ DLS ਵਿਧੀ ਨਾਲ 7 ਦੌੜਾਂ ਨਾਲ ਹਰਾਇਆ

ਅਰਸ਼ਦੀਪ ਨੇ 3 ਵਿਕਟਾਂ ਲਈਆਂ

(ਸੱਚ ਕਹੂੰ ਨਿਊਜ਼) ਮੋਹਾਲੀ। IPL-2023 ਸੀਜ਼ਨ 16 ‘ਚ ਪੰਜਾਬ ਕਿੰਗਜ਼ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਪੰਜਾਬ ਦੀ ਟੀਮ ਦਾ ਮੈਚ ਵੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਮੋਹਾਲੀ ਦੇ ਸਟੇਡੀਅਮ ਪਹੁੰਚੇ ਸਨ। ਪੰਜਾਬ ਕਿੰਗਜ਼ ਨੇ ਵੀ ਆਪਣੇ ਦਰਸ਼ਕਾਂ ਨੂੰ ਨਾਰਾਸ਼ ਨਹੀਂ ਹੋਣ ਦਿੱਤਾ। ਟੀਮ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਡਕਵਰਥ ਲੁਈਸ ਵਿਧੀ ਅਨੁਸਾਰ 7 ਦੌੜਾਂ ਨਾਲ ਹਰਾਇਆ।

ਮੋਹਾਲੀ ਦੇ ਮੈਦਾਨ ‘ਤੇ ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਜਵਾਬ ‘ਚ ਕੋਲਕਾਤਾ ਨੇ 16 ਓਵਰਾਂ ‘ਚ 7 ਵਿਕਟਾਂ ‘ਤੇ 146 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਆ ਗਿਆ ਅਤੇ ਖੇਡ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋ ਸਕੀ ਤੇ ਡਕਵਰਥ ਲੁਈਸ ਅਨੁਸਾਰ ਮੈਚ ਦਾ ਫੈਸਲਾ ਕੀਤਾ ਗਿਆ। ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ।

ਪੰਜਾਬ ਨੇ ਦਿੱਤਾ ਸੀ 192 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ IPL-16 ਦੇ ਦੂਜੇ ਮੈਚ ‘ਚ ਪੰਜਾਬ ਕਿੰਗਜ਼ (PBKS) ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 192 ਦੌੜਾਂ ਦਾ ਟੀਚਾ ਦਿੱਤਾ ਹੈ। (PBKS vs KKR LIVE) ਮੋਹਾਲੀ ਦੇ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਨੇ 32 ਗੇਂਦਾਂ ‘ਤੇ 50 ਦੌੜਾਂ ਬਣਾਈਆਂ ਜਦੋਂਕਿ ਕਪਤਾਨ ਸ਼ਿਖਰ ਧਵਨ ਨੇ 29 ਗੇਂਦਾਂ ‘ਤੇ 40 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 55 ਗੇਂਦਾਂ ‘ਚ 86 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 23 ਦੌੜਾਂ ਬਣਾ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਟਿਮ ਸਾਊਥੀ ਨੇ ਦੋ ਵਿਕਟਾਂ ਹਾਸਲ ਕੀਤੀਆਂ। ਉਮੇਸ਼ ਯਾਦਵ, ਸੁਨੀਲ ਨਰੇਲ ਅਤੇ ਵਰੁਣ ਚੱਕਰਵਰਤੀ ਨੂੰ ਇਕ-ਇਕ ਵਿਕਟ ਮਿਲੀ।

IPL Live : ਦੂਜੇ ਵਿਕਟ ਲਈ ਰਾਜਪਕਸ਼ੇ-ਧਵਨ ਨੇ ਕੀਤੀ 86 ਦੌੜਾਂ ਦੀ ਸਾਂਝੇਦਾਰੀ

ਸ਼੍ਰੀਲੰਕਾ ਦੇ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਅਤੇ ਕਪਤਾਨ ਸ਼ਿਖਰ ਧਵਨ ਨੇ ਦੂਜੇ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ 55 ਗੇਂਦਾਂ ‘ਤੇ 86 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੇ ਟੀਮ ਨੂੰ ਪਹਿਲੇ ਝਟਕੇ ਤੋਂ ਉਭਾਰਿਆ। ਪੰਜਾਬ ਨੂੰ ਪਹਿਲਾ ਝਟਕਾ 23 ਦੌੜਾਂ ‘ਤੇ ਲੱਗਾ। ਉਦੋਂ ਪ੍ਰਭਸਿਮਰਨ ਆਊਟ ਹੋ ਗਿਆ ਸੀ।

ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਦਿੱਤੀ ਟੀਮ ਨੂੰ ਧਮਾਕੇਦਾਰ ਸ਼ੁਰੂਆਤ

ਪਹਿਲੀ ਪਾਰੀ ਦਾ ਪਾਵਰ ਪਲੇਅ ਪੰਜਾਬ ਦੇ ਨਾਂਅ ਰਿਹਾ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਉਸ ਨੇ 12 ਗੇਂਦਾਂ ਵਿੱਚ 191.67 ਦੀ ਸਟ੍ਰਾਈਕ ਰੇਟ ਨਾਲ 23 ਦੌੜਾਂ ਬਣਾਈਆਂ। ਬਾਅਦ ਵਿੱਚ ਕੈਪਟਨ ਧਵਨ ਅਤੇ ਭਾਨੁਕਾ ਰਾਜਪਕਸ਼ੇ ਨੇ ਵੀ ਸ਼ਾਨਦਾਰ ਪਾਰੀ ਖੇਡਦਿਆਂ ਟੀਮ ਲਈ ਮਜ਼ਬੂਤੀ ਸਾਂਝੇਦਾਰੀ ਕੀਤੀ। ਪ੍ਰਭਸਿਮਰਨ ਨੂੰ ਟਿਮ ਸਾਊਥੀ ਨੇ ਵਿਕਟਕੀਪਰ ਗੁਰਬਾਜ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਸਾਊਦੀ ਦੇ ਪ੍ਰਭਸਿਮਰਨ ਨੇ 5 ਗੇਂਦਾਂ ‘ਤੇ 14 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।