ਭਾਈ ਰੂਪਾ/ਸਲਾਬਤਪੁਰਾ (ਸੁਰਿੰਦਰ ਪਾਲ)। ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ-ਸੰਗਤ 14 ਮਈ ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabatpura) ਵਿਖੇ ਨਾਮ ਚਰਚਾ ਕਰਕੇ ਮਈ ਮਹੀਨੇ ਦਾ ਪਵਿੱਤਰ ਭੰਡਾਰਾ ਮਨਾ ਰਹੀ ਹੈ। ਪਵਿੱਤਰ ਭੰਡਾਰਾ ਮਨਾਉਣ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜ਼ਿੰਮੇਵਾਰਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਗਰਮੀ ਦੇ ਮੌਸਮ ਨੂੰ ਵੇਖਦਿਆਂ ਪਾਣੀ ਸੰਮਤੀ ਅਤੇ ਛਾਇਆਵਾਨ ਸੰਮਤੀ ਦੇ ਸੇਵਾਦਾਰਾਂ ਨੇ ਵੱਡੀ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ
ਵਰਨਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਪਵਿੱਤਰ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15ਵੀਂ ਚਿੱਠੀ ਵਿੱਚ ਮਈ ਮਹੀਨੇ ਬਾਰੇ ਬਚਨ ਕੀਤੇ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਦੱਸਿਆ ਸੀ ਕਿ ਸੰਨ 1948 ਵਿੱਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ਵਿੱਚ ਫ਼ਰਮਾਇਆ ਸੀ। ਇਸ ਲਈ ਮਈ ਮਹੀਨੇ ਵਿੱਚ ਵੀ ਸਾਧ-ਸੰਗਤ ਭੰਡਾਰਾ ਮਨਾਇਆ ਕਰੇਗੀ।