ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ

Saint Dr MSG

 ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ Saint Dr MSG

(ਸੱਚ ਕਹੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਇਸ ਸੜਦੇ-ਬਲਦੇ ਭੱਠ, ਇਸ ਕਲਿਯੁਗ ’ਚ ਆਤਮਾ ਲਈ ਸੰਜੀਵਨੀ ਹੈ ਮਰ ਰਹੀ ਇਨਸਾਨੀਅਤ, ਤੜਫ਼ ਰਹੀ ਇਨਸਾਨੀਅਤ ਨੂੰ ਜੇਕਰ ਕੋਈ ਜ਼ਿੰਦਾ ਰੱਖ ਸਕਦਾ ਹੈ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਉਸ ਈਸ਼ਵਰ ਦਾ ਨਾਮ ਜਿਸ ਨੇ ਸਾਰੀ ਸਿ੍ਰਸ਼ਟੀ ਨੂੰ ਸਾਜਿਆ ਹੈ, ਉਸ ਮਾਲਕ ਦਾ ਨਾਮ ਜਿਸ ਨੇ ਸਾਰੀ ਤਿ੍ਰਲੋਕੀ ਨੂੰ ਬਣਾਇਆ ਹੈ, ਸਾਰੀਆਂ ਤਿ੍ਰਲੋਕੀਆਂ ਨੂੰ, ਦੋਨਾਂ ਜਹਾਨਾਂ ਨੂੰ ਬਣਾਉਣ ਵਾਲਾ ਉਹ ਕਣ-ਕਣ ’ਚ ਜ਼ੱਰ੍ਹੇ-ਜ਼ੱਰ੍ਹੇ ’ਚ ਮੌਜ਼ੂਦ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਸ ਮਾਲਕ ਦਾ ਨਾਮ ਜੇਕਰ ਇਨਸਾਨ ਜਪੇਗਾ, ਭਗਤੀ-ਇਬਾਦਤ ਕਰੇਗਾ ਤਾਂ ਯਕੀਨਨ ਇਨਸਾਨ ਜਿਉਦੇ-ਜੀਅ ਬਹਾਰ ਵਰਗੀ ਜ਼ਿੰਦਗੀ ਜੀਅ ਸਕੇਗਾ ਅਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਮੋਕਸ਼ ਮੁਕਤੀ ਪ੍ਰਾਪਤ ਕਰਕੇ ਪਰਮ ਪਿਤਾ ਪਰਮਾਤਮਾ ਦੀ ਗੋਦ ’ਚ ਜਾ ਸਮਾਏਗਾ ਇਸ ਲਈ ਈਸ਼ਵਰ ਦੇ ਨਾਮ ਦੀ ਭਗਤੀ-ਇਬਾਦਤ ਅਤੀ ਜ਼ਰੂਰੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਜਦੋਂ ਤੱਕ ਇਨਸਾਨ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਦੀ ਭਗਤੀ ਇਬਾਦਤ ਨਹੀਂ ਕਰਦਾ, ਹਿਰਦੇ ਦੀ ਮੈਲ ਸਾਫ਼ ਨਹੀਂ ਹੁੰਦੀ ਅਤੇ ਜਦੋਂ ਤੱਕ ਅੰਦਰ ਦੀ ਮੈਲ ਸਾਫ਼ ਨਹੀਂ ਹੁੰਦੀ ਸੰਤ, ਪੀਰ-ਫ਼ਕੀਰ ਦੀ ਕੋਈ ਗੱਲ ਸਮਝ ਨਹੀਂ ਆਉਦੀ ਜਦੋਂ ਇਨਸਾਨ ਦੇ ਅੰਦਰ ਮੈਲ ਹੁੰਦੀ ਹੈ, ਇਨਸਾਨ ਦੇ ਅੰਦਰ ਗ਼ਲਤ ਵਿਚਾਰ ਹੁੰਦੇ ਹਨ ਤਾਂ ਉਹ ਗ਼ਲਤ ਹੀ ਸੋਚਦਾ ਰਹਿੰਦਾ ਹੈ, ਚੰਗੀ ਗੱਲ ਉਸ ਨੂੰ ਭਾਉਦੀ ਨਹੀਂ ਸੰਤਾਂ ਦੇ ਬਚਨਾਂ ਨੂੰ ਵੀ ਤਰੋੜ-ਮਰੋੜ ਕੇ ਆਪਣੇ ਹਿਸਾਬ ਨਾਲ ਲੋਕ ਇਸਤੇਮਾਲ ਕਰਦੇ ਹਨ ਜੋਕਿ ਬਿਲਕੁਲ ਗ਼ਲਤ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਇਹ ਸ਼ੈਤਾਨ ਦਿਮਾਗ ਦਾ ਕੰਮ ਹੁੰਦਾ ਹੈ ਸੰਤਾਂ ਦੇ ਬਚਨਾਂ ਨੂੰ ਜੋ ਕੋਈ ਤਰੋੜ-ਮਰੋੜ ਕੇ ਪੇਸ਼ ਕਰਦਾ ਹੈ, ਉਹ ਦੁਖੀ ਰਹਿੰਦਾ ਹੈ, ਗਮਗੀਨ ਰਹਿੰਦਾ ਹੈ, ਰੋਗਾਂ ਦਾ ਘਰ ਬਣ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ