ਵੱਡੀ ਗਿਣਤੀ ’ਚ ਸਾਧ-ਸੰਗਤ ਕਰ ਸਕਦੀ ਹੈ ਸ਼ਿਰਕਤ | MSG Bhandara
ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ’ਚ ਆਉਣ ਵਾਲੇ 5 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਬਰਨਾਵਾ, ਬਾਗਪਤ ਉਤਰ-ਪ੍ਰਦੇਸ਼ ’ਚ ਸਪੈਸ਼ਲ ਵਿਸ਼ਾਲ ਨਾਮਚਰਚਾ, ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਉਤਰ-ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਸੇਵਾਦਾਰ ਆਸ਼ਰਮ ਦੀ ਸਾਫ-ਸਫਾਈ ਅਤੇ ਸਜ਼ਾਵਟ ਕਰਨ ’ਚ ਲੱਗੇ ਹੋਏ ਹਨ। (MSG Bhandara)
ਉਤਰ-ਪ੍ਰਦੇਸ਼ ਦੇ 85 ਮੈਂਬਰ ਜਿੰਮੇਵਾਰ ਮਹਿੰਦਰ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਤਰ-ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਬਲਾਕਾਂ ’ਚ ਭੰਡਾਰੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸਾਰੇ ਬਲਾਕਾਂ ਦੇ ਜ਼ਿੰਮੇਵਾਰਾਂ ਵੱਲੋਂ ਸਾਧ-ਸੰਗਤ ਲਈ ਭੰਡਾਰੇ ’ਤੇ ਜਾਣ ਲਈ ਟਰੈਵਲ ਏਜੰਸੀ ਤੋਂ ਬੱਸਾਂ ਬੁੱਕ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭੰਡਾਰੇ ਦੇ ਇਸ ਸ਼ੁਭ ਮੌਕੇ ’ਤੇ ਡੇਰਾ ਸੱਚਾ ਸੌਦਾ ਆਸ਼ਰਮ ਵੱਲੋਂ ਕੀਤੇ ਜਾ ਰਹੇ 159 ਮਾਨਵਤਾ ਭਲਾਈ ਕਾਰਜ਼ਾਂ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ। (MSG Bhandara)
Also Read : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
ਮਹਿੰਦਰ ਇੰਸਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੀਈਟੀ (ਗਰੂਪ ਕੇ ਯੋਗਤਾ ਪ੍ਰੀਖਿਆ) ਦੀ ਪ੍ਰੀਖਿਆ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹੈਲਪ ਡੈਸਕ ਲਾਏ ਗਏ ਸਨ, ਉਸ ਤਰ੍ਹਾਂ ਹੀ ਇਹ ਕੰਮ ਅੱਗੇ ਵੀ ਜਾਰੀ ਰਹੇਗਾ। ਇਸ ਨਵੇਂ ਕੰਮ ਦੀ ਆਮ ਲੋਕਾਂ ਅਤੇ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। 85 ਮੈਂਬਰ ਰਾਮ ਕੁਮਾਰ ਇੰਸਾਂ ਨੇ ਦੱਸਿਆ ਕਿ ਇਹ ਪਵਿੱਤਰ ਭੰਡਾਰਾ ਇਤਿਹਾਸਕ ਭੰਡਾਰਾ ਹੋਵੇਗਾ। ਇਸ ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਦੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਟੁੱਟ ਜਾਣਗੇ। (MSG Bhandara)