ਪੀ.ਏ.ਯੂ ਬਾਇਓਟੈਕਨਾਲੋਜੀ ਰਿਸਰਚ ਸਕਾਲਰ ਨੂੰ ਮਿਲਿਆ ਪੀ.ਐਚ.ਡੀ. ਅਮਰੀਕਾ ’ਚ ਦਾਖ਼ਲਾ

Punjab Agricultural University
Punjab Agricultural University

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਤੋਂ ਪੋਸਟ ਗਰੈਜੂਏਸ਼ਨ ਕਰਨ ਵਾਲੀ ਖੋਜਾਰਥੀ ਸਰਬਜੀਤ ਕੌਰ ਨੂੰ ਅਮਰੀਕਾ ਦੀ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ‘ਚ ਪੀ. ਐਚ. ਡੀ. ਲਈ ਦਾਖਲਾ ਹਾਸਲ ਹੋਇਆ ਉਹ ਆਪਣੀ ਪੀ ਐੱਚ ਡੀ ਖੋਜ ਦੌਰਾਨ ਅਮਰੀਕਾ ਦੇ ਜਾਣੇ-ਪਛਾਣੇ ਜੀਨ ਵਿਗਿਆਨੀ ਪ੍ਰੋਫੈਸਰ ਸ਼ੇਗਮਿੰਗ ਯਾਂਗ ਤੇ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀ ਡਾ. ਝਾਓਹੁਈ ਲਿਊ ਦੀ ਅਗਵਾਈ ਵਿੱਚ ਜੌ ਦੀ ਫ਼ਸਲ ਵਿੱਚ ਕੁੰਗੀਆਂ ਦੀ ਰੋਕਥਾਮ ਲਈ ਜੀਨੋਮ ਸੰਪਾਦਨ ’ਤੇ ਕੰਮ ਕਰੇਗੀ।

ਇਹ ਵੀ ਪੜ੍ਹੋ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਲਾਏ ਖੂਨਦਾਨ ਕੈਂਪ ’ਚ 162 ਯੂਨਿਟ ਖੂਨ ਇਕੱਤਰ

ਸਰਬਜੀਤ ਕੌਰ ਨੇ ਇਸ ਤੋਂ ਪਹਿਲਾਂ ਡਾ. ਸਤਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਵਿੱਚ ਚਾਰ ਸਾਲ ਜੂਨੀਅਰ ਰਿਸਰਚ ਫੈਲੋ ਵਜੋਂ ਕੰਮ ਕੀਤਾ। ਇਸ ਮਿਆਦ ਦੌਰਾਨ, ਉਸਨੇ ਕਣਕ ਦੇ ਪੱਤੇ ਤੇ ਧਾਰੀਆਂ ਦੇ ਰੋਗਾਂ ਦੀ ਰੋਕਥਾਮ ਲਈ ਜੀਨਾਂ ਦੀ ਮੈਪਿੰਗ, ਗਰਮੀ ਦੇ ਤਣਾਅ ਤੋਂ ਫ਼ਸਲ ਨੂੰ ਬਚਾਉਣ ਲਈ ਨਾਈਟ੍ਰੋਜਨ ਦੀ ਵਰਤੋਂ ਆਦਿ ਬਾਰੇ ਕਾਰਜ ਕੀਤਾ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਪਰਦੀਪ ਕੁਮਾਰ ਛੁਨੇਜਾ ਨੇ ਸਰਬਜੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here