ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੇ ਅਰਜੁਨ ਦਾ ਭਰਵਾਂ ਸਵਾਗਤ

Asian Games
ਸ਼ਹਿਰ ਪਹੁੰਚਣ ’ਤੇ ਅਰਜੁਨ ਦਾ ਸਵਾਗਤ ਕਰਦੇ ਹੋਏ ਸ਼ਹਿਰ ਦੇ ਪਤਵੰਤੇ ਅਤੇ ਪਰਿਵਾਰਕ ਮੈਂਬਰ ਅਤੇ ਜੇਤੂ ਮੈਡਲ ਨਾਲ ਅਰਜੁਨ ਚੀਮਾ। ਫੋਟੋ ਅਮਿਤ ਸਰਮਾ

ਸ਼ਹਿਰ ਦੇ ਉੱਘੇ ਉਦਯੋਗਪਤੀ, ਸਮਾਜ ਸੇਵਕ ਅਤੇ ਹਲਕਾ ਵਿਧਾਇਕ ਨੇ ਫੁੱਲਾਂ ਦੇ ਹਾਰ ਭੇਂਟ ਕਰਕੇ ਕੀਤਾ ਸਨਮਾਨ (Asian Games)

  • ਕੋਈ ਵੀ ਪ੍ਰਸਾਸਨਿਕ ਅਧਿਕਾਰੀ ਨਹੀਂ ਆਇਆ ਮੈਡਲ ਜੇਤੂ ਖਿਡਾਰੀ ਦੇ ਸਵਾਗਤ ਸਮਾਗਮ ’ਚ, ਪਰਿਵਾਰ ਅਤੇ ਸ਼ਹਿਰ ਵਾਸੀਆਂ ‘ਚ ਭਾਰੀ ਰੋਸ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਚੀਨ ’ਚ ਚੱਲ ਰਹੀਆਂ 19ਵੀਂ ਏਸੀਆਈ ਖੇਡਾਂ ’ਚ ਪੰਜਾਬ ਦੇ ਨੌਜਵਾਨਾਂ ਵੱਲੋਂ ਬਿਹਤਰ ਖੇਡ ਪ੍ਰਦਰਸ਼ਨ ਕਰ ਮੈਡਲਾਂ ਦੀ ਝੜੀ ਲਾ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ । ਇਨ੍ਹਾਂ ਖੇਡਾਂ ’ਚ 10 ਮੀਟਰ ਏਅਰ ਪਿਸਟਲ ਸ਼ੂੰਟਿੰਗ ਵਿੱਚ ਸਾਂਝੇ ਤੌਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਅਰਜੁਨ ਚੀਮਾ ਦਾ ਅੱਜ ਆਪਣੇ ਸ਼ਹਿਰ ਮੰਡੀ ਗੋਬਿੰਦਗੜ੍ਹ ਪਹੁੰਚਣ ’ਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਲਾਲ ਬੱਤੀ ਚੌਂਕ ’ਤੇ ਰੱਖੇ ਸਨਮਾਨ ਸਮਾਰੋਹ ਦੌਰਾਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ , ਨਗਰ ਕੌਂਸਲ ਦੇ ਪ੍ਰਧਾਨ ਅਤੇ ਅਰਜੁਨ ਦੇ ਮਾਮਾ ਹਰਪ੍ਰੀਤ ਸਿੰਘ ਪ੍ਰਿੰਸ, ਸਮੂਹ ਨਗਰ ਕੌਂਸਲਰਾਂ , ਚੀਮਾ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦਾ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਨਹੀਂ ਪੁੱਜਿਆ, ਜਿਸ ਕਾਰਨ ਜੇਤੂ ਖਿਡਾਰੀ ਦੇ ਪਰਿਵਾਰ ਅਤੇ ਸ਼ਹਿਰ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। Asian Games

ਵਿਸ਼ਵ ਪੱਧਰੀ ਸੂਟਿੰਗ ਰੇਂਜ ਦਾ ਨਾਂਅ ਅਰਜੁਨ ਚੀਮਾ ਸ਼ੂਟਿੰਗ ਰੇਂਜ ਦੇ ਨਾਂਅ ’ਤੇ ਰੱਖਿਆ ਜਾਵੇਗਾ

ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬਡਿੰਗ ਨੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਐਲਾਨ ਕੀਤਾ ਕਿ ਸ਼ਹਿਰ ਵਿੱਚ ਬਣਾਈ ਜਾ ਰਹੀ ਵਿਸ਼ਵ ਪੱਧਰੀ ਸੂਟਿੰਗ ਰੇਂਜ ਦਾ ਨਾਂਅ ਅਰਜੁਨ ਚੀਮਾ ਸ਼ੂਟਿੰਗ ਰੇਂਜ ਦੇ ਨਾਂਅ ’ਤੇ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਏਸੀਆਈ ਖੇਡਾਂ ਲਈ ਜਾਣ ਵਾਲੇ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀਆਂ ਵਜੋਂ 8-8 ਲੱਖ ਰੁਪਏ ਦਿੱਤੇ ਗਏ ਸਨ। Asian Games

ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਤਹਿਤ ਅਰਜੁਨ ਚੀਮਾ ਨੂੰ ਉਸਦੀ ਪ੍ਰਤਿਭਾ ਮੁਤਾਬਿਕ ਬਣਦਾ ਯੋਗ ਸਨਮਾਨ ਦਿੱਤਾ ਜਾਵੇਗਾ ਜਦਕਿ ਅਰਜੁਨ ਚੀਮਾ ਲਈ ਪੁਲਿਸ ਵਿਭਾਗ ਵਿੱਚ ਨੌਕਰੀ ਦੇਣ ਦੀ ਪਰਿਵਾਰ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਅੱਗੇ ਰੱਖੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਅਰਜੁਨ ਦੇ ਪਰਿਵਾਰ ਨੂੰ ਉਸ ਦੀ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਰਜੁਨ ਨੂੰ ਖੇਡਾਂ ਦੀ ਪ੍ਰਤਿਭਾ ਦੀ ਗੁੜ੍ਹਤੀ ਉਸ ਦੇ ਪਰਿਵਾਰ ਤੋਂ ਵਿਰਸੇ ਵਿਚ ਮਿਲੀ ਹੈ।

ਇਹ ਵੀ ਪੜ੍ਹੋ : ਪੀ.ਏ.ਯੂ ਬਾਇਓਟੈਕਨਾਲੋਜੀ ਰਿਸਰਚ ਸਕਾਲਰ ਨੂੰ ਮਿਲਿਆ ਪੀ.ਐਚ.ਡੀ. ਅਮਰੀਕਾ ’ਚ ਦਾਖ਼ਲਾ

ਇਸ ਮੌਕੇ ਸੋਨ ਤਮਗਾ ਜੇਤੂ ਅਰਜੁਨ ਚੀਮਾ ਨੇ ਸ਼ਾਨਦਾਰ ਸਵਾਗਤ ਲਈ ਸਹਿਰ ਵਾਸੀਆਂ ਦਾ ਧੰਨਵਾਦ ਕੀਤਾ। ਅਰਜੁਨ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਓਲੰਪਿਕ ’ਚ ਸੋਨ ਤਮਗਾ ਜਿੱਤਣਾ ਹੈ ਜਿਸ ਲਈ ਉਹ ਤਿਆਰੀ ਕਰੇਗਾ। ਇਸ ਮੌਕੇ ਮਨੀ ਬਡਿੰਗ, ਸੀਨੀਅਰ ਕੌਂਸਲ ਪ੍ਰਧਾਨ ਅਸੋਕ ਸਰਮਾ, ਕੌਂਸਲਰ ਰਜਿੰਦਰ ਸਿੰਘ ਬਿੱਟੂ, ਵਿਨੀਤ ਕੁਮਾਰ ਬਿੱਟੂ, ਉਦਯੋਗਪਤੀ ਨਰਾਇਣ ਸਿੰਗਲਾ, ਗੋਪਾਲ ਸਿੰਗਲਾ, ਨਰਾਇਣ ਗਰੁੱਪ ਦੇ ਯੋਗਰਾਜ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਹਿਰ ਵਾਸੀ ਹਾਜ਼ਰ ਸਨ।