Amloh News: ਹਲਕਾ ਅਮਲੋਹ ਅੰਦਰ ਵੱਡੇ ਪੱਧਰ ’ਤੇ ਸਰਪੰਚਾਂ, ਪੰਚਾਂ ਦੇ ਕਾਗਜ਼ ਰੱਦ ਕਰਕੇ ਆਪ ਸਰਕਾਰ ਨੇ ਹਾਰ ਕਬੂਲੀ : ਰਣਦੀਪ ਸਿੰਘ ਨਾਭਾ

Amloh News
ਅਮਲੋਹ : ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਪੰਚਾਇਤੀ ਚੋਣਾਂ ਵਿੱਚ ਆਪ ਸਰਕਾਰ ਦੇ ਨੁਮਾਇੰਦਿਆ ਵੱਲੋਂ ਕੀਤੀਆਂ ਧਾਂਦਲੀਆਂ ਸਬੰਧੀ ਪ੍ਰੈਸ ਕਾਨਫਰੰਸ ਕਰਨ ਸਮੇਂ ਹਲਕੇ ਦੀ ਸੀਨੀਅਰ ਲੀਡਰਸ਼ਿਪ ਨਾਲ। ਤਸਵੀਰ: ਅਨਿਲ ਲੁਟਾਵਾ

ਸਮਾਂ ਆਉਣ ’ਤੇ ਇਨ੍ਹਾਂ ਧਾਂਦਲੀਆਂ ਦਾ ਹਿਸਾਬ ਹਰ ਧੱਕੇਸ਼ਾਹੀ ਕਰਨ ਵਾਲੇ ਤੋਂ ਲਿਆਂ ਜਾਵੇਗਾ

Amloh News: (ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਅੰਦਰ ਆਪ ਸਰਕਾਰ ਦੇ ਨੁਮਾਇੰਦਿਆ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਕਰਦੇ ਹੋਏ ਜਿਥੇ 30 ਦੇ ਲਗਭਗ ਸਰਪੰਚਾਂ ਦੇ ਕਾਗਜ਼ ਬਿਨਾਂ ਕਾਰਨ ਰੱਦ ਕਰ ਦਿੱਤੇ ਹਨ ਉਥੇ 50 ਦੇ ਕਰੀਬ ਪੰਚਾਂ ਦੇ ਕਾਗਜ਼ ਵੀ ਰੱਦ ਕੀਤੇ ਗਏ ਹਨ।ਜਿਨ੍ਹਾਂ ਦੇ ਕਾਗਜ਼ ਪੂਰੇ ਸਨ ਤੇ ਉਨ੍ਹਾਂ ਫਾਰਮਾ ਦੇ ਜਮ੍ਹਾਂ ਕਰਨ ਦੀ ਰਸੀਦ ਵੀ ਦਿੱਤੀ ਹੋਈ ਸੀ। ਇਸ ਗੱਲ ਦਾ ਪ੍ਰਗਟਾਵਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਕਾਂਗਰਸ ਪਾਰਟੀ ਦਫ਼ਤਰ ਅਮਲੋਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਜਿਸ ਤਰ੍ਹਾਂ ਸਰਪੰਚਾਂ ਅਤੇ ਪੰਚਾ ਦੇ ਕਾਗਜ਼ ਰੱਦ ਕਰਵਾਏ ਹਨ ਉਹ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਚੰਡੀਗੜ੍ਹ ਮੀਟਿੰਗ ਕਰ ਰਹੀ ਅਤੇ ਇਸ ਬਾਬਤ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਇਲੈਕਸ਼ਨ ਕਮਿਸ਼ਨ ਭਾਰਤ ਕੋਲ ਵੀ ਇਸ ਸਬੰਧੀ ਸ਼ਿਕਾਇਤ ਦਰਜ਼ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: Holiday: ਸਕੂਲ, ਬੈਂਕ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ!

ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਹਨ। ਜਿਹਨਾਂ ਦਾ ਹਿਸਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆ,ਪਿੰਡ ਪੱਧਰ ਦੇ ਆਗੂਆਂ ਤੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਲਿਆ ਜਾਵੇਗਾ। ਕਿਉਂਕਿ ਕਿ ਕਾਂਗਰਸ ਪਾਰਟੀ ਕਿਸੇ ਵੀ ਧਾਂਦਲੀ ਕਰਨ ਵਾਲੇ ਨੂੰ ਬਖਸ਼ੇਗੀ ਨਹੀਂ, ਸਮਾਂ ਆਉਣ ਤੇ 21 ਦੇ 51 ਕਰਕੇ ਮੋੜੇ ਜਾਣਗੇ। ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਇਹ ਚੋਣਾਂ ਅਮਨ ਸ਼ਾਂਤੀ ਨਾਲ ਨਹੀਂ ਕਰਵਾਈਆਂ ਜਾ ਰਹੀਆਂ ਸਗੋਂ ਲੁੱਟੀਆਂ ਜਾ ਰਹੀਆਂ ਹਨ। ਉਥੇ ਆਪ ਸਰਕਾਰ ਦੇ ਨੁਮਾਇੰਦਿਆ, ਆਗੂਆਂ ਤੇ ਜਿਹੜੇ ਵੀ ਮੁਲਾਜ਼ਮ ਨੇ ਕਾਗਜ਼ ਬਿਨਾਂ ਵਜ੍ਹਾ ਰੱਦ ਕੀਤੇ ਹਨ। ਉਨ੍ਹਾਂ ਨੂੰ ਮਾਨਯੋਗ ਹਾਈਕੋਰਟ ਦਾ ਰਸਤਾ ਵੀ ਜਲਦ ਕਾਂਗਰਸੀ ਪਾਰਟੀ ਦਿਖਾਏਗੀ। ਇਸ ਪ੍ਰੈੱਸ ਕਾਨਫਰੰਸ ਸਮੇਂ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਰਚੰਦ ਸਿੰਘ, ਹਰਪ੍ਰੀਤ ਸਿੰਘ ਗੁਰਦਨਪੁਰ, ਗੁਰਮੁੱਖ ਸਿੰਘ, ਹਰਜਿੰਦਰ ਸਿੰਘ ਟਿੰਕਾ, ਜਸਵੰਤ ਸਿੰਘ, ਹਰਨੈਲ ਸਿੰਘ, ਚਰਨ ਸਿੰਘ, ਜੱਗਾ ਸੱਮਸਪੁਰ, ਮਹਿੰਦਰ ਪਜਨੀ ਆਦਿ ਮੋਜੂਦ ਸਨ। Amloh News

LEAVE A REPLY

Please enter your comment!
Please enter your name here