ਪੰਤ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ, ਤੋੜਨੋਂ ਖੁੰਝੇ

ਮੈਚ ਂਚ 11 ਕੈਚ ਲੈਣ ਵਾਲੇ ਵਿਸ਼ਵ ਦੇ ਤੀਸਰੇ ਵਿਕਟਕੀਪਰ ਬਣੇ

ਐਡੀਲੇਡ, 10 ਦਸੰਬਰ 
ਐਡੀਲੇਡ ਟੈਸਟ ‘ਚ ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਟੈਸਟ ‘ਚ ਕੁੱਲ 11 ਕੈਚ ਲਏ ਅਤੇ ਇਸ ਦੇ ਨਾਲ ਉਹਨਾਂ ਜੈਕ ਰਸੇਲ ਅਤੇ ਏਬੀ ਡਿਵਿਲਿਅਰਜ਼ ਦੇ ਇੱਕ ਮੈਚ ‘ਚ 11 ਕੈਚ ਲੈਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਪੰਤ ਨੇ ਬੁਮਰਾਹ ਦੀ ਗੇਂਦ ‘ਤੇ ਲਿਓਨ ਦਾ ਕੈਚ ਛੱਡਿਆ ਨਹੀਂ ਤਾਂ ਉਹ ਨਵਾਂ ਵਿਸ਼ਵ ਰਿਕਾਰਡ ਬਣਾ ਜਾਂਦੇ ਉਸ ਸਮੇਂ ਆਸਟਰੇਲੀਆ ਦਾ ਸਕੋਰ 8 ਵਿਕਟਾਂ ‘ਤੇ 242 ਦੌੜਾਂ ਸੀ ਪੰਤ ਅਜਿਹਾ ਕਮਾਲ ਕਰਨ ਵਾਲੇ ਭਾਰਤ ਦੇ ਪਹਿਲੇ ਵਿਕਟਕੀਪਰ ਬਣੇ

 
ਰਿਸ਼ਭ ਨੇ ਪਹਿਲੀ ਪਾਰੀ ‘ਚ 6 ਜਦੋਂਕਿ ਦੂਸਰੀ ਪਾਰੀ ‘ਚ 5 ਕੈਚ ਲਪਕੇ ਪੰਤ ਨੇ ਮੁਹੰਮਦ ਸ਼ਮੀ ਵੱਲੋਂ ਕੀਤੇ ਪਾਰੀ ਦੇ 101ਵੇਂ ਓਵਰ ਦੀ ਚੌਥੀ ਗੇਂਦ ‘ਤੇ ਸਟਾਰਕ ਦਾ ਕੈਚ ਲੈ ਕੇ ਇਹ ਪ੍ਰਾਪਤੀ ਹਾਸਲ ਕੀਤੀ ਉਹਨਾਂ ਇਸ ਮਾਮਲੇ ‘ਚ ਭਾਰਤੀ ਵਿਕਟਕੀਪਰ ਸਾਹਾ ਦੇ ਇਸ ਸਾਲ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ‘ਚ ਇੱਕ ਟੈਸਟ ‘ਚ 10 ਕੈਚ ਲੈਣ ਦੇ ਰਿਕਾਰਡ ਨੂੰ ਤੋੜਿਆ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈ ਕੇ ਵੀ ਧੋਨੀ ਵੱਲੋਂ 2009 ‘ਚ ਇੱਕ ਪਾਰੀ ‘ਚ 6 ਕੈਚ ਲੈਣ ਦੇ  ਰਿਕਾਰਡ ਦੀ ਬਰਾਬਰੀ ਕੀਤੀ ਸੀ ਇੰਗਲੈਂਡ ਵਿਰੁੱਧ ਆਪਣੇ ਡੈਬਿਊ ਟੈਸਟ ‘ਚ ਹੀ 21 ਸਾਲਾ ਪੰਤ ਇੱਕ ਪਾਰੀ ‘ਚ 5 ਕੈਚ ਲੈਣ ਵਾਲੇ ਪਹਿਲੇ ਭਾਰਤੀ ਵਿਕਟ ਕੀਪਰ ਬਣੇ ਸਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।