ਅਸੀਂ ਕਦੇ ਵੀ ਭਾਰਤ ਨਾਲ ਗੱਲਬਾਤ ਤੋਂ ਨਾਂਹ ਨਹੀਂ ਕੀਤੀ : ਕੁਰੈਸ਼ੀ | Pakistan
ਇਸਲਾਮਾਬਾਦ (ਏਜੰਸੀ)। ਵਿਸ਼ਵ ਦਬਾਅ ਦੇ ਚੱਲਦੇ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦੇਣ ਵਾਲੇ ਪਾਕਿਸਤਾਨੀ ਹੁਕਮਰਾਨਾਂ ਦੇ ਸੁਰ ਬਦਲਣ ਲੱਗੇ ਹਨ ਹਾਲਾਂਕਿ, ਉਹ ਆਪਣੀ ਤਾਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ‘ਸਰਸ਼ਤ’ ਦੁਵੱਲੀ ਗੱਲਬਾਤ ਕਰਨ ਲਈ ਤਿਆਰ ਹੈ। (Pakistan)
ਯਾਦ ਰਹੇ ਇਹ ਉਹੀ ਕੁਰੈਸ਼ੀ ਹੈ ਜਿਸ ਨੇ ਕਿਹਾ ਸੀ ਕਿ ਪਾਕਿਸਤਾਨੀ ਫੌਜ ਤੇ ਉਨ੍ਹਾਂ ਦਾ ਮੁਲਕ ਭਾਰਤ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਅਸੀਂ ਕਦੇ ਵੀ ਭਾਰਤ ਨਾਲ ਗੱਲਬਾਤ ਤੋਂ ਨਾਂਹ ਨਹੀਂ ਕੀਤੀ ਪਾਕਿਸਤਾਨ ਹਾਲੇ ਵੀ ਭਾਰਤ ਨਾਲ ਦੁਵੱਲੀ ਗੱਲਬਾਤ ਲਈ ਤਿਆਰ ਹੈ ਪਰ ਭਾਰਤ ਹੀ ਗੱਲਬਾਤ ਦਾ ਮਾਹੌਲ ਨਹੀਂ ਬਣਾ ਰਿਹਾ ਇੰਨੀ ਗੱਲ ਕਹਿਣ ਤੋਂ ਬਾਅਦ ਕੁਰੈਸ਼ੀ ਨੇ ਆਪਣਾ ਰੁਖ ਬਦਲ ਲਿਆ ਉਨ੍ਹਾਂ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦਿਆਂ ਕਸ਼ਮੀਰ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਜੇਕਰ ਕੋਈ ਤੀਜਾ ਮੁਲਕ ਵਿਚੋਲਗੀ ਕਰੇ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਇਹੀ ਨਹੀਂ ਕੁਰੈਸ਼ੀ ਨੇ ਗੱਲਬਾਤ ਦੀ ਸ਼ਰਤ ਰੱਖਦਿਆਂ ਕਿਹਾ ਕਿ ਇਸ ਦੇ ਲਈ ਭਾਰਤ ਨੂੰ ਕਸ਼ਮੀਰ ’ਚ ਨਜ਼ਰਬੰਦ ਵੱਖਵਾਦੀ ਆਗੂਆਂ ਨੂੰ ਰਿਹਾਅ ਕਰਨਾ ਪਵੇਗਾ।