ਪਾਕਿ ਵੱਲੋਂ ਗੱਲਬਾਤ ਦਾ ਸੱਦਾ

Pakistan, Invitation, Dialogue

ਪ੍ਰਸਤਾਵ : ਇਮਰਾਨ ਨੇ ਨਰਿੰਦਰ ਮੋਦੀ ਨੂੰ ਲਿੱਖੀ ਚਿੱਠੀ, ਨਿਊਯਾਰਕ ‘ਚ ਮਿਲਣਗੇ ਸ਼ੁਸ਼ਮਾ-ਕਰੈਸ਼ੀ

ਭਾਰਤ ਨੇ ਦੱਸਿਆ ਸਿਰਫ਼ ਮੀਟਿੰਗ, ਕਿਹਾ ਗੱਲਬਾਤ ਨਹੀਂ

ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਸਬੰਧੀ ਵੀ ਹੋਵੇਗੀ ਗੱਲਬਾਤ

ਏਜੰਸੀ, ਨਵੀਂ ਦਿੱਲੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੱਤਵਾਦ ‘ਤੇ ਗੱਲਬਾਤ ਦਾ ਸੱਦਾ ਦਿੱਤਾ ਹੈ ਭਾਰਤ ਸਰਕਾਰ ਨੇ ਇਸ ਚਿੱਠੀ ਦੇ ਜਵਾਬ ‘ਚ ਸਿਰਫ਼ ਨਿਊਯਾਰਕ ‘ਚ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਲਈ ਹਾਮੀ ਭਰੀ ਹੈ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ?ਕਿ ਇਸ ਨੂੰ ਸਿਰਫ਼ ਮੀਟਿੰਗ ਸਮਝਿਆ ਜਾਵੇ, ਗੱਲਬਾਤ ਨਹੀਂ

ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਂ ਸਭਾ ਸਮਾਰੋਹ ਦੌਰਾਨ ਮੀਟਿੰਗ ਹੋਵੇਗੀ, ਜਿਸ ‘ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ‘ਤੇ ਵੀ ਗੱਲਬਾਤ ਹੋਵੇਗੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ 17  ਸਤੰਬਰ ਨੂੰ ਇੱਥੇ ਵਿਦੇਸ਼ ਮੰਤਰੀ ਨੂੰ ਸੌਂਪੀ ਸੀ ਉਸ ਦੇ ਨਾਲ ਇੱਕ ਹੋਰ ਚਿੱਠੀ ਪਾਕਿਸਤਾਨੀ ਵਿਦੇਸ਼ ਮੰਤਰੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਸ੍ਰੀ ਸ੍ਰੀਮਤੀ ਸਵਰਾਜ ਨੂੰ ਦਿੱਤੀ ਗਈ ਸੀ, ਜਿਸ ‘ਚ ਨਿਊਯਾਰਕ ‘ਚ ਮੰਤਰੀ ਪੱਧਰੀ ਮੀਟਿੰਗ ਦੀ ਅਪੀਲ ਕੀਤੀ ਗਈ ਸੀ ਸ੍ਰੀ ਕੁਮਾਰ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਤੇ ਤੈਅ ਕੀਤਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਲਾਨਾ ਅਧਿਵੇਸ਼ਨ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ

ਮੀਟਿੰਗ ਹੋਵੇਗੀ ਮੀਟਿੰਗ ਦੀ ਤਾਰੀਕ ਤੇ ਸਮਾਂ ਦੋਵੇਂ ਦੇਸ਼ਾਂ ਦੀ ਸਥਾਈ ਮਿਸ਼ਨ ਆਪਸੀ ਸਹਿਮਤੀ ਤੋਂ ਬਾਅਦ ਤੈਅ ਕਰਨਗੇ ਇਸ ਸਵਾਲ ‘ਤੇ ਕਿ ਮੀਟਿੰਗ ਦਾ ਵਿਸਥਾਰ ਏਜੰਡਾ ਕੀ ਹੋਵੇਗਾ? ਉਨ੍ਹਾਂ ਕਿਹਾ ਕਿ ਹਾਲੇ ਸਿਰਫ਼ ਮੀਟਿੰਗ ਹੋਣੀ ਹੈ, ਵਿਸਥਾਰ ਏਜੰਡਾ ਤੈਅ ਨਹੀਂ ਹੋਇਆ ਹੈ ਇਹ ਪੁੱਛੇ ਜਾਣ ‘ਤੇ ਕਿ ਭਾਰਤ ਦੇ ਇਸ ਪੁਰਾਣੇ ਰੁਖ ‘ਚ ਬਦਲਾਅ ਆਇਆ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਸ੍ਰੀ ਕੁਮਾਰ ਨੇ ਕਿਹਾ ਕਿ ਇਹ ਸਿਰਫ਼ ਇੱਕ ਮੀਟਿੰਗ ਹੈ, ਇਸ ਨੂੰ ਕਿਸੇ ਗੱਲਬਾਤ ਜਾਂ ਵਾਰਤਾ ਦੀ ਸ਼ੁਰੂਆਤ ਨਹੀਂ ਮੰਨਿਆ ਜਾ ਸਕਦਾ ਮੀਟਿੰਗ ‘ਚ ਕੀ ਗੱਲ ਹੋਵੇਗੀ, ਜਦੋਂ ਤੈਅ ਹੋਵੇਗਾ ਤਾਂ ਉਸ ਨੂੰ ਦੇਸ਼ ਨਾਲ ਸਾਂਝਾ ਕੀਤਾ ਜਾਵੇਗਾ ਇਸ ਸਵਾਲ ‘ਤੇ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਚਿੱਠੀ ‘ਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਸ਼ਾਰਕ) ਦੀ ਮੀਟਿੰਗ ਸਬੰਧੀ ਕੀ ਕਿਹਾ ਗਿਆ ਹੈ, ਸ੍ਰੀ ਕੁਮਾਰ ਨੇ ਕਿਹਾ ਕਿ ਸ਼ਾਰਕ ਦੀ ਮੀਟਿੰਗ ਨੂੰ ਲੈ ਕੇ ਭਾਰਤ ਦਾ ਪੁਰਾਣਾ ਰੁਖ ਕਾਇਮ ਹੈ ਅਤੇ ਕਈ ਦੇਸ਼ਾਂ ਦੀ ਵੀ ਰਾਏ ਹੈ ਕਿ ਖੇਤਰ ‘ਚ ਅੱਤਵਾਦ ਦੇ ਸਾਏ ‘ਚ ਇਸ ਮੰਚ ਦੀ ਮੀਟਿੰਗ ਦੇ ਆਯੋਜਨ ਦੇ ਅਨੁਕੂਲ ਮਾਹੌਲ ਨਹੀਂ ਹੈ

ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵਿਦੇਸ਼ ਮੰਤਰੀ ਨਾਲ ਇਸ ਮੁੱਦੇ ‘ਤੇ ਮੁਲਾਕਾਤ ਦੀ ਗੱਲ ਪੁੱਛੇ ਜਾਣ ‘ਤੇ ਬੁਲਾਰੇ ਨੈ ਕਿਹਾ ਕਿ ਸ੍ਰੀਮਤੀ ਸਵਰਾਜ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਸ੍ਰੀਮਤੀ ਬਾਦਲ ਉਨ੍ਹਾਂ ਦੇ ਨੋਟਿਸ ‘ਚ ਇਹ ਗੱਲ ਲਿਆਂਦੀ ਹੈ ਤੇ ਉਹ ਇਯ ‘ਤੇ ਪਾਕਿਸਤਾਨ ਨਾਲ ਗੱਲ ਕਰਨਗੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਵੱਲੋਂ ਜੰਮੂ ਕਸ਼ਮੀਰ ‘ਚ ਸਰਹੱਦੀ ਸੁਰੱਖਿਆ ਬਲ ਦੇ ਇੱਕ ਜਵਾਨ ਨੂੰ ਹਾਲ ‘ਚ ਅਗਵਾ ਕਰਕੇ ਉਸ ਦਾ ਬੇਰਹਿਮਤੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨਾਲ ਅਮਾਨਵੀਯਤਾ ਵਰਤਣ ਸਬੰਧੀ ਪੁੱਛੇ ਜਾਣ ‘ਤੇ ਬੁਲਾਰੇ ਨੇ ਕਿਹਾ ਕਿ ਇਸ ਘਿਨੌਣੀ ਘਟਨਾ ‘ਤੇ ਬੀਐਸਐਫ ਨੇ ਪਾਕਿਸਤਾਨ ਸਾਹਮਣੇ ਸਖ਼ਤ ਵਿਰੋਧ ਪ੍ਰਗਟ ਕੀਤਾ ਹੈ

ਸਰਕਾਰ ਵੀ ਇਸ ਨੂੰ ਗੰਭੀਰਤਾ ਨਾਲ ਚੁੱਕੇਗੀ ਅੱਤਵਾਦ ਨੂੰ ਲੈ ਕੇ ਅਮਰੀਕੀ ਵਿਦੇਸ਼ ਵਿਭਾਗ ਦੀ ਵਿਸ਼ਵ ਰਿਪੋਰਟ ‘ਚ ਭਾਰਤ ‘ਚ ਅੱਤਵਾਦ ਦੇ ਖਤਰੇ ਤੇ ਪਾਕਿਸਤਾਨ ਦੀ ਭੂਮਿਕਾ ਸਪੱਸ਼ਟ ਕੀਤੇ ਜਾਣ ਦਾ ਸਵਾਗਤ ਕਰਦਿਆਂ ਬੁਲਾਰੇ ਨੇ ਕਿਹਾ ਕਿ ਇਸ ਨਾਲ ਖੇਤਰ ‘ਚ ਅੱਤਵਾਦ ਦੀ ਅਸਲ ਸਥਿਤੀ ਦਾ ਪਤਾ ਚੱਲਦਾ ਹੈ ਜ਼ਿਕਰਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸ੍ਰੀ ਮੋਦੀ ਨੂੰ ਚਿੱਠੀ ਲਿਖ ਕੇ ਸ੍ਰੀਮਤੀ ਸਵਰਾਜ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਦਰਮਿਆਨ ਸੰਯੁਕਤ ਰਾਸ਼ਟਰ ਮਹਾਂ ਸਭਾ ਅਧਿਵੇਸ਼ਨ ਦੌਰਾਨ ਮੀਟਿੰਗ ਦਾ ਪ੍ਰਸਤਾਵ ਕੀਤਾ ਸੀ ਉਨ੍ਹਾਂ ਇਹ ਚਿੱਠੀ ਸ੍ਰੀ ਮੋਦੀ ਦੇ ਉਸ ਵਧਾਈ ਪੱਤਰ ਦੇ ਜਵਾਬ ‘ਚ ਲਿਖੀ ਸੀ ਜੋ ਉਨ੍ਹਾਂ ਸ੍ਰੀ ਖਾਨ ਦੇ ਪ੍ਰਧਾਨ ਮੰਤਰੀ ਬਣਨ ‘ਤੇ ਭੇਜੀ ਸੀ ਸ੍ਰੀ ਮੋਦੀ ਨੇ ਇਸ ‘ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਉਣ ਦੀ ਗੱਲ ਕਹੀ ਸੀ

ਪਹਿਲਾਂ ਵੀ ਚੁੱਕਿਆ ਜਾ ਚੁੱਕਾ ਹੈ ਮੁੱਦਾ

ਕਰਤਾਰਪੁਰ ਸਾਹਿਬ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸ੍ਰੀ ਕੁਮਾਰ ਨੇ ਕਿਹਾ ਕਿ ਇਸ ੁਮੁੱਦੇ ਨੂੰ 1999 ‘ਚ ਤੱਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਲਾਹੌਰ ਬੱਸ ਯਾਤਰਾ ਦੌਰਾਨ ਚੁੱਕਿਆ ਗਿਆ ਸੀ ਜਿਸ ‘ਤੇ ਪਾਕਿਸਤਾਨ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਬਾਅਦ ‘ਚ 2004, 2006 ਤੇ 2008 ‘ਚ ਉਸ ਸਮੇਂ ਦੇ ਪ੍ਰਧਾਨ ੰਮੰਤਰੀ ਮਨਮੋਹਨ ਸਿੰਘ ਦੇ ਸਮੇਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਹਮਣੇ ਇਹ ਮੁੱਕਾ ਚੁੱਕਿਆ ਸੀ ਤੇ ਉਸ ਤੋਂ ਬਾਅਦ ਤੈਅ ਹੋਇਆ ਕਿ ਨਿਊਯਾਰਕ ‘ਚ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ‘ਚ ਇਸ ਵਿਸ਼ੇ ‘ਤੇ ਚਰਚਾ ਹੋਵੇਗੀ

ਅੱਤਵਾਦ ‘ਤੇ ਗੱਲਬਾਤ ਕਰਨ ਲਈ ਤਿਆਰ ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੱਤਵਾਦ ‘ਤੇ ਗੱਲ ਕਰਨ ਦੀ ਰਜ਼ਾਮੰਦੀ ਪ੍ਰਗਟਾਉਂਦਿਆਂ ਨਿਊਯਾਰਕ ‘ਚ ਦੋਵੇਂ ਦੇਸ਼ਾਂ ਦਰਮਿਆਨ ਮੰਤਰੀ ਪੱਧਰੀ ਮੀਟਿੰਗ ਕਰਨ, ਦੁਵੱਲੀ ਗੱਲਬਾਤ ਬਹਾਲ ਕਰਨ ਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਸ਼ਾਰਕ) ਦੀ ਸਿਖਰ ਮੀਟਿੰਗ ਕਰਾਉਣ ਦਾ ਮਾਰਗ ਸਪੱਸ਼ਟ ਕਰਕੇ ਪਾਕਿਸਤਾਨੀ ਦੀ ਯਾਤਰਾ ‘ਤੇ ਆਉਣ ਦਾ ਪ੍ਰਸਤਾਵ ਦਿੱਤਾ ਹੈ ਸੂਤਰਾਂ ਅਨੁਸਾਰ ਸ੍ਰੀ ਖਾਨ ਨੇ 14 ਸਤੰਬਰ ਨੂੰ ਲਿਖੀ ਚਿੱਠੀ ‘ਚ ਮੋਦੀ ਨੂੰ ਉਨ੍ਹਾਂ ਦੀ ਚਿੱਠੀ ਲਈ ਧੰਨਵਾਦ ਦਿੰਦਿਆਂ ਕਿਹ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਦੋਵਾਂ ਦੇਸ਼ਾਂ ਲਈ ਰਚਨਾਤਮਕ ਸੰਪਰਕ ਹੀ ਇੱਕੋ-ਇੱਕ ਰਸਤਾ ਹੈ

ਇਸ ਭਾਵਨਾ ਨਾਲ ਪਾਕਿਸਤਾਨ ਦੇ ਸੂਚਨਾ ਤੇ ਕਾਨੂੰਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ ‘ਚ ਸ਼ਿਰਕਤ ਕੀਤੀ ਸੀ ਸ੍ਰੀ ਖਾਨ ਨੇ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਤੇ ਸ਼ਾਰਕ ਨੂੰ ਮਜ਼ਬੂਤ ਬਣਾਉਣ ਲਈ ਸ੍ਰੀ ਵਾਜਪਾਈ ਦੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ ਚਿੱਠੀ ‘ਚ ਸ੍ਰੀ ਖਾਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਚੁਣੌਤੀਪੂਰਨ ਰਹੇ ਹਨ ਦੋਵਾਂ ਦੇਸ਼ਾਂ ‘ਚ ਅਸੀਂ ਆਪਣੀ ਭਾਵੀ ਪੀੜ੍ਹੀ ਦੀ ਬਿਹਤਰੀ ਲਈ ਜੰਮੂ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮਸਲਿਆਂ ਦਾ ਸ਼ਾਂਤੀਪੂਰਨ ਹੱਲ ਲੱਭਣ, ਮਤਭੇਦਾਂ ਨੂੰ ਦੂਰ ਕਰਨ ਤੇ ਪਰਸਪਰ ਲਾਭਕਾਰੀ ਸਿਖਰ ‘ਤੇ ਪਹੁੰਚੇ ਸਿਆਚਿਨ ਤੇ ਸਰਕ੍ਰੀਕ ਦੇ ਹੱਲ ‘ਤੇ ਵੀ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ‘ਤੇ ਗੱਲ ਕਰਨ ਲਈ ਤਿਆਰ ਹੈ ਵਪਾਰਕ, ਜਨਤਾ ਦਰਮਿਆਨ ਸੰਪਰਕ, ਧਾਰਿਮਕ ਸੈਰ-ਸਪਾਟਾ, ਮਨੁੱਖੀ ਮੁੱਦਿਆਂ ‘ਤੇ ਵੀ ਚਰਚਾ ਜ਼ਰੂਰੀ ਹੈ