PAK Vs NZ : ਫਖਰ ਜ਼ਮਾਨ ਦਾ ਧਮਾਕੇਦਾਰ ਸੈਂਕੜਾ ਤੇ ਬਾਬਰ ਆਜਮ ਨੇ ਲਾਇਆ ਅਰਧ ਸੈਂਕੜਾ
ਅਹਿਮਦਾਬਾਦ। PAK Vs NZ ਅਹਿਮਦਾਬਾਦ ’ਚ ਮੀਂਹ ਕਾਰਨ ਪ੍ਰਭਾਵਿਤ ਮੈਚ ਵਿੱਚ ਪਾਕਿਸਤਾਨ ਨੇ ਡਕਵਰਥ ਲੁਈਸ ਵਿਧੀ ਤਹਿਤ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਪਾਕਿਸਤਾਨ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਬਰਕਰਾਰ ਰਹੀਆਂ। ਪਾਕਿਸਤਾਨ ਦੀ ਇਸ ਜਿੱਤ ਦੇ ਹੀਰੋ ਰਹੇ ਫਖਰ ਜ਼ਮਾਨ ਜਿਸ ਨੇ ਸਿਰਫ 81 ਗੇਂਦਾਂ ‘ਤੇ 126 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 8 ਚੌਕੇ ਤੇ 11 ਛੱਕੇ ਲਾਏ। ਜਦੋਂਕਿ ਬਾਬਰ ਆਜ਼ਮ 66 ਦੌੜਾਂ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਦੀ ਸ਼ੂਰਆਤ ਖਰਾਬ ਰਹੀ ਉਸ ਦੇ ਓਪਨਰ ਬੱਲੇਬਾਜ਼ ਅਬਦੁਲਾ ਸਫੀਕ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਇਸ ਤੋਂ ਬਾਅਦ ਇਨਾਂ ਦੋਵਾਂ ਬੱਲੇਬਾਜ਼ਾਂ ਨੇ ਸੂਝ-ਬੂਝ ਨਾਲ ਖੇਡਦਿਆਂ ਪਾਕਿਸਤਾਨ ਨੂੰ ਹੋਰ ਝਟਕਾ ਨਾ ਲੱਗਣ ਦਿੱਤਾ। ਪਾਕਿਸਤਾਨ ਨੇ 25.3 ਓਵਰਾਂ ’ਚ 200 ਦੌੜਾਂ ਬਣਾ ਦਿੱਤੀਆਂ।
ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਣਾਇਆ ਸਨ 401 ਦੌੜਾਂ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜੀਲੈਂਡ ਦੀ ਟੀਮ ਨੇ ਆਪਣੈ 50 ਓਵਰਾਂ ’ਚ 6 ਵਿਕਟਾਂ ਗੁਆ ਕੇ 401 ਦੌੜਾਂ ਬਣਾਈਆਂ, ਅਤੇ ਪਾਕਿਸਤਾਨ ਨੂੰ ਜਿੱਤ ਲਈ 402 ਦੌੜਾਂ ਦਾ ਟੀਚਾ ਦਿੱਤਾ। ਨਿਊਜੀਲੈਂਡ ਵੱਲੋਂ ਰਚਿਨ ਰਵਿੰਦਰ ਨੇ ਸੈਂਕੜੇ ਵਾਲੀ ਪਾਰੀ ਖੇਡੀ। ਕਪਤਾਨ ਕੇਨ ਵਿਲੀਅਮਸਨ ਨੇ 95 ਦੌੜਾਂ ਬਣਾਈਆਂ। ਜਵਾਬ ’ਚ ਟੀਚੇ ਦਾ ਪਿਛਾ ਕਰਨ ਆਈ ਪਾਕਿਸਤਾਨ ਦੀ ਟੀਮ ਨੇ 21.3 ਓਵਰਾਂ ਦੀ ਸਮਾਪਤੀ ਤੱਕ 1 ਵਿਕਟ ਗੁਆ ਕੇ 160 ਦੌੜਾਂ ਬਣਾ ਲਈਆਂ ਹਨ। (NZ Vs PAK)
ਇਸ ਸਮੇਂ ਮੀਂਹ ਦੀ ਵਜ੍ਹਾ ਨਾਲ ਮੈਚ ’ਚ ਰੂਕਾਵਟ ਹੈ। ਕਪਤਾਨ ਬਾਬਰ ਆਜ਼ਮ ਅਤੇ ਓਪਨਰ ਫਖਰ ਜ਼ਮਾਨ ਕ੍ਰੀਜ ’ਤੇ ਹਨ। ਫਖਰ ਜਮਾਨ ਨੇ 106 ਦੌੜਾਂ ਬਣਾਈਆਂ ਹਨ। ਜਦਕਿ ਕਪਤਾਨ ਬਾਬਰ ਆਜ਼ਮ 47 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਇਸ ਸਮੇਂ ਪਾਕਿਸਤਾਨ ਨੂੰ ਇਹ ਮੈਚ ਜਿੱਤਣ ਲਈ 171 ਗੇਂਦਾਂ ’ਚ 242 ਦੌੜਾਂ ਦੀ ਜ਼ਰੂਰਤ ਹੈ। ਪਾਕਿਸਤਾਨ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਇਹ ਮੈਚ ਹਰ ਹਾਲ ’ਚ ਜਿੱਤਣਾ ਜ਼ਰੂਰੀ ਹੈ। ਨਿਊਜੀਲੈਂਡ ਵੱਲੋਂ ਇੱਕੋ-ਇੱਕ ਵਿਕਟ ਟਿਮ ਸਾਊਦੀ ਨੇ ਲਈ ਹੈ। (NZ Vs PAK)