Pakistan Bomb Blast: ਪਾਕਿਸਤਾਨ ’ਚ ਬੰਬ ਧਮਾਕਾ, 10 ਦੀ ਮੌਤ, 32 ਜ਼ਖਮੀ

Pakistan Bomb Blast
Pakistan Bomb Blast: ਪਾਕਿਸਤਾਨ ’ਚ ਬੰਬ ਧਮਾਕਾ, 10 ਦੀ ਮੌਤ, 32 ਜ਼ਖਮੀ

Pakistan Bomb Blast: ਇਸਲਾਮਾਬਾਦ (ਏਜੰਸੀ)। ਮੰਗਲਵਾਰ ਨੂੰ ਪਾਕਿਸਤਾਨ ਦੇ ਕਵੇਟਾ ’ਚ ਇੱਕ ਵਿਅਸਤ ਸੜਕ ’ਤੇ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ। ਪਾਕਿਸਤਾਨੀ ਅਖਬਾਰ ਡਾਨ ਅਨੁਸਾਰ, 10 ਲੋਕ ਮਾਰੇ ਗਏ ਤੇ 32 ਜ਼ਖਮੀ ਹੋ ਗਏ ਹਨ। ਕਵੇਟਾ ਦੇ ਐਸਐਸਪੀ ਮੁਹੰਮਦ ਬਲੋਚ ਅਨੁਸਾਰ, ਅਰਧ ਸੈਨਿਕ ਬਲ ਦੇ ਮੁੱਖ ਦਫਤਰ ਦੇ ਨੇੜੇ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ’ਚ ਧਮਾਕਾ ਹੋਇਆ ਹੈ। ਮ੍ਰਿਤਕਾਂ ਵਿੱਚ ਚਾਰ ਅੱਤਵਾਦੀ ਵੀ ਸ਼ਾਮਲ ਹਨ।

ਇਹ ਖਬਰ ਵੀ ਪੜ੍ਹੋ : ਡਿਜ਼ੀਟਲ ਬਲੈਕਆਊਟ ਹੋਇਆ ਅਫ਼ਗਾਨਿਸਤਾਨ, ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟੇ ਗਏ ਇਨ੍ਹਾਂ ਸ਼ਹਿਰਾਂ ਦੇ ਲੋਕ

ਕਵੇਟਾ ਦੇ ਸਾਰੇ ਵੱਡੇ ਹਸਪਤਾਲਾਂ ’ਚ ਐਮਰਜੈਂਸੀ ਦਾ ਐਲਾਨ | Pakistan Bomb Blast

ਬਲੋਚਿਸਤਾਨ ਦੇ ਸਿਹਤ ਮੰਤਰੀ ਬਖਤ ਮੁਹੰਮਦ ਕੱਕਰ ਅਨੁਸਾਰ, ਜ਼ਖਮੀਆਂ ਨੂੰ ਸਿਵਲ ਹਸਪਤਾਲ ਤੇ ਟਰਾਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਕਵੇਟਾ ਸਿਵਲ ਹਸਪਤਾਲ, ਬਲੋਚਿਸਤਾਨ ਮੈਡੀਕਲ ਕਾਲਜ (ਬੀਐਮਸੀ) ਹਸਪਤਾਲ ਤੇ ਟਰਾਮਾ ਸੈਂਟਰ ਸਮੇਤ ਸਾਰੇ ਵੱਡੇ ਹਸਪਤਾਲਾਂ ’ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਸਾਰੇ ਡਾਕਟਰਾਂ, ਫਾਰਮਾਸਿਸਟਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਹਸਪਤਾਲਾਂ ’ਚ ਮੌਜ਼ੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। Pakistan Bomb Blast