ਝੋਨਾ ਘੁਟਾਲਾ : ਵਿਜੀਲੈਂਸ ਬਿਊਰੋ ਨੇ ਮਾਮਲੇ ’ਚ ਸ਼ਾਮਲ ਇੱਕ ਹੋਰ ਵਪਾਰੀ ਨੂੰ ਦਬੋਚਿਆ

Paddy Scam
ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਦੇ ਅਧਿਕਾਰੀਆਂ ਨਾਲ ਗਿ੍ਰਫ਼ਤਾਰ ਕੀਤਾ ਗਿਆ ਵਿਅਕਤੀ।

ਅਦਾਲਤ ’ਚ ਪੇਸ਼ ਕਰਕੇ ਵਿਜੀਲੈਂਸ ਨੇ ਵਪਾਰੀ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਕੀਤਾ ਹਾਸਲ | Paddy Scam

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲਾ ਲੁਧਿਆਣਾ ਅਤੇ ਹੋਰ ਅਨਾਜ ਮੰਡੀਆਂ ਵਿੱਚ ਹੋਏ ਝੋਨਾ ਘੁਟਾਲੇ ਦੇ ਮਾਮਲੇ ਵਿੱਚ ਸਾਮਲ ਇੱਕ ਹੋਰ ਵਪਾਰੀ ਨੂੰ ਗਿ੍ਰਫਤਾਰ ਕੀਤਾ ਹੈ। ਵਿਜੀਲੈਂਸ ਨੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਵਪਾਰੀ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਵੀ ਹਾਸਲ ਕਰ ਲਿਆ ਹੈ। (Paddy Scam)

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਪਾਰੀ ਕਾਲੂ ਰਾਮ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਮੁਅੱਤਲ ਡਿਪਟੀ ਡਾਇਰੈਕਟਰ ਤੇ ਭਗੌੜੇ ਹੋ ਚੁੱਕੇ ਰਾਕੇਸ ਕੁਮਾਰ ਸਿੰਗਲਾ ਅਤੇ ਉਕਤ ਵਿਭਾਗ ਦੇ ਸਾਬਕਾ ਮੰਤਰੀ ਭਾਰਤ ਭੂਸਣ ਆਸੂ ਨਾਲ ਨਜਦੀਕੀ ਸਬੰਧ ਸਨ। ਉਨਾਂ ਅੱਗੇ ਦੱਸਿਆ ਕਿ ਕਾਲੂ ਰਾਮ ਨੇ ਪ੍ਰਸ਼ਾਸਨਿਕ ਅਤੇ ਸਿਆਸੀ ਸਹਿ ’ਤੇ ਜ਼ਾਅਲੀ ਬਿੱਲਾਂ ਜ਼ਰੀਏ ਬਿਨਾਂ ਐਮ.ਐਸ.ਪੀ. (ਘੱਟੋ- ਘੱਟ ਸਮਰਥਨ ਮੁੱਲ) ਤੋਂ ਹੋਰਨਾਂ ਸੂਬਿਆਂ ਤੋਂ ਝੋਨਾ ਖ਼ਰੀਦ ਕੇ ਮਾਮਲੇ ’ਚ ਨਾਮਜਦ ਰਾਈਸ ਮਿੱੱਲਰਾਂ ਕਿ੍ਰਸਨ ਲਾਲ ਅਤੇ ਸੁਰਿੰਦਰ ਕੁਮਾਰ ਧੋਤੀਵਾਲਾ ਨੂੰ ਮੁਹੱਈਆ ਕਰਵਾਇਆ ਸੀ।

ਉਨਾਂ ਦੱਸਿਆ ਕਿ ਇਸੇ ਮੁਲਜ਼ਮ ਨੇ ਕਿਸਾਨਾਂ ਵੱਲੋਂ ਉਨਾਂ ਦੀਆਂ ਦੁਕਾਨਾਂ ’ਤੇ ਲਿਆਂਦੇ ਝੋਨੇ ਦੀ ਅਸਲ ਪੈਦਾਵਾਰ ਦੀ ਬਜਾਏ ਲੁਧਿਆਣਾ ਜ਼ਿਲੇ ’ਚ ਵੱਧ ਫਸਲ ਦਰਸਾਉਣ ਵਾਲੇ ਫ਼ਰਜ਼ੀ ਬਿੱਲ ਤਿਆਰ ਕਰਨ ਵਿੱਚ ਉਕਤ ਮੁਲਜਮ ਕਮਿਸ਼ਨ ਏਜੰਟਾਂ/ਆੜਤੀਆਂ ਦੀ ਮੱਦਦ ਵੀ ਕੀਤੀ ਸੀ ਤਾਂ ਜੋ ਸੂਬਾ ਸਰਕਾਰ ਤੋਂ ਇਸ ਝੋਨੇ ਨੂੰ ਐਮ.ਐਸ.ਪੀ. ਉਪਰ ਵੇਚ ਕੇ ਵੱਧ ਮੁਨਾਫਾ ਕਮਾਇਆ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਪਹਿਲਾਂ ਹੀ ਐਫ.ਆਈ.ਆਰ. ਨੰਬਰ 11, ਮਿਤੀ 16 ਅਗਸਤ 22 ਨੂੰ ਆਈ.ਪੀ.ਸੀ. ਦੀ ਧਾਰਾ 420, 465, 468, 471, 120- ਬੀ ਅਤੇ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7, 8, 12, 13(2) ਤਹਿਤ ਮੁਕੱਦਮਾ ਦਰਜ ਹੈ।

ਹੁਣ ਤੱਕ ਕੁੱਲ 12 ਮੁਲਜਮ ਗ੍ਰਿਫ਼ਤਾਰ, ਇੱਕ ਮੁਲਜਮ ਭਗੌੜਾ ਕਰਾਰ ਬੁਲਾਰਾ

ਜਿਸ ਵਿੱਚ ਸਾਮਲ 16 ਮੁਲਜਮਾਂ ਵਿੱਚੋਂ 11 ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਦੋ ਹੋਰ ਮੁਲਜਮਾਂ ਸੁਰਿੰਦਰ ਬੇਰੀ ਡੀ.ਐਫ.ਐਸ.ਸੀ. (ਸੇਵਾਮੁਕਤ) ਅਤੇ ਜਗਨਦੀਪ ਢਿੱਲੋਂ ਡੀਐਮ ਪਨਸਪ ਨੂੰ ਹਾਈ ਕੋਰਟ ਵੱਲੋਂ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ ਜਦੋਂਕਿ ਮੁਲਜਮ ਪਰਮਜੀਤ ਚੇਚੀ ਦੀ ਅਗਾਊਂ ਜਮਾਨਤ ਦੀ ਅਰਜੀ ਸੁਪਰੀਮ ਕੋਰਟ ਵੱਲੋਂ ਖਾਰਜ ਹੋ ਚੁੱਕੀ ਹੈ ਅਤੇ ਉਸ ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮੱਰਪਣ ਕਰਨ ਦੇ ਨਿਰਦੇਸ ਦਿੱਤੇ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਇਸ ਚਰਚਿਤ ਕੇਸ ਵਿੱਚ ਇੱਕ ਹੋਰ ਉਕਤ ਮੁੱਖ ਮੁਲਜਮ ਆਰ.ਕੇ. ਸਿੰਗਲਾ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

ਇੰਨਾਂ ਨੂੰ ਕੀਤਾ ਜਾ ਚੁੱਕੈ ਗ੍ਰਿਫ਼ਤਾਰ

ਜਿਕਰਯੋਗ ਹੈ ਕਿ ਉਕਤ ਕਥਿੱਤ ਘੁਟਾਲੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸਣ ਆਸੂ, ਤੇਲੂ ਰਾਮ, ਜਗਰੂਪ ਸਿੰਘ ਤੇ ਸੰਦੀਪ ਭਾਟੀਆ (ਤਿੰਨੋਂ ਠੇਕੇਦਾਰ), ਅਨਿਲ ਜੈਨ, ਕਿਸਨ ਲਾਲ ਧੋਤੀਵਾਲਾ ਤੇ ਸੁਰਿੰਦਰ ਕੁਮਾਰ ਧੋਤੀਵਾਲਾ (ਤਿੰਨੋਂ ਆੜਤੀ), ਡੀ.ਐਫ਼.ਐਸ.ਸੀ. ਹਰਵੀਨ ਕੌਰ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਸਾਬਕਾ ਮੰਤਰੀ ਆਸੂ ਦੇ ਦੋ ਪ੍ਰਾਈਵੇਟ ਸਹਾਇਕਾਂ ਪੰਕਜ ਉਰਫ਼ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਗੋਲੀਆਂ ਚੱਲਣ ਨਾਲ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ