ਅਡਾਨੀ ਕੰਪਨੀ ਨੂੰ ਵੱਡਾ ਝਟਕਾ, ਇੰਨਾ ਫੀਸਦੀ ਡਿੱਗਿਆ ਮੁਨਾਫਾ

Adani Group

ਮੁੰਬਈ (ਏਜੰਸੀ)। ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਨੇ ਸਤੰਬਰ ‘ਚ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 227.80 ਕਰੋੜ ਰੁਪਏ ਦਾ ਕੁੱਲ ਸ਼ਕਲ ਮੁਨਾਫਾ ਕਮਾਇਆ ਹੈ, ਜੋ ਕਿ ਬੀਤੇ ਸਾਲ ਦਾ ਸਮਾਨ ਮਿਆਦ ਦੇ 460.94 ਕਰੋੜ ਰੁਪਏ ਦੇ ਸ਼ੁੱਧ ਲਾਭ ਤੋਂ 51 ਫੀਸਦੀ ਘੱਟ ਹੈ। Adani Group

ਇਹ ਵੀ ਪੜ੍ਹੋ : ਵੱਡੀ ਮਾਤਰਾ ’ਚ ਨਕਲੀ ਖੋਆ ਬਰਾਮਦ, ਕੀ-ਕੀ ਪਾਉਂਦੇ ਸਨ ਖੋਏ ’ਚ, ਵੇਖੋ

ਕੰਪਨੀ ਨੇ ਅੱਜ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਹੈ ਕਿ ਸਤੰਬਰ 2023 ਨੂੰ ਖਤਮ ਹੋਈ ਤਿਮਾਹੀ ‘ਚ ਉਸ ਦਾ ਸੰਚਾਲਨ ਮਾਲੀਆ ਵੀ 41 ਫੀਸਦੀ ਘੱਟ ਕੇ 22517.3 ਕਰੋੜ ਰੁਪਏ ਰਹਿ ਗਿਆ ਹੈ, ਜਦਕਿ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਇਹ ਮਾਲੀਆ 38175.23 ਕਰੋੜ ਰੁਪਏ ਸੀ। ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਸਾਰੇ ਕਾਰੋਬਾਰਾਂ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਇਸ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।