ਪੰਜ ਦਿਨਾਂ ਦੇ ਰਿਮਾਂਡ ‘ਤੇ ਪੀ. ਚਿਦੰਬਰਮ

Five Days, Remand, P. Chidambaram

ਕੋਰਟ ਨੇ ਨਹੀਂ ਦਿੱਤੀ ਬੇਲ, ਵਕੀਲ ਅਤੇ ਪਰਿਵਾਰ ਨੂੰ ਮਿਲਣ ਦੀ ਛੋਟ | Chidambaram

  • ਬੁੱਧਵਾਰ ਨੂੰ ਜਾਂਚ ਏਜੰਸੀ ਨੇ ਪੀ. ਚਿਦੰਬਰਮ ਨੂੰ ਜੋਰ ਬਾਗ ਸਥਿਤ ਰਿਹਾਇਸ਼ ਤੋਂ ਕੀਤਾ ਸੀ ਗ੍ਰਿਫ਼ਤਾਰ | Chidambaram

ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਦਿੱਲੀ ਦੀ ਰਾਉਜ ਐਵੇਨਿਊ ਕੋਰਟ ਨੇ 5 ਦਿਨ ਦੇ ਰਿਮਾਂਡ ‘ਤੇ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਦਿੱਤਾ ਹੈ ਬੁੱਧਵਾਰ ਨੂੰ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਨਾਟਕੀ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਦੇ ਜੋਰ ਬਾਗ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਜੱਜ ਅਜੈ ਕੁਮਾਰ ਕੁਹਾੜ ਦੀ ਅਦਾਲਤ ‘ਚ ਸੁਣਵਾਈ ਦੌਰਾਨ ਪੀ. ਚਿਦੰਬਰਮ ਦੇ ਵਕੀਲਾਂ ਨੇ ਉਨ੍ਹਾਂ ਜ਼ਮਾਨਤ ਦੇਣ ਦੀ ਮੰਗ ਕਰਦਿਆਂ ਤਮਾਮ ਦਲੀਲਾਂ ਦਿੱਤੀਆਂ, ਪਰ ਕੋਰਟ ਨੇ ਸਭ ਨੂੰ ਰੱਦ ਕਰਦਿਆਂ ਉਨ੍ਹਾਂ ਰਿਮਾਂਡ ‘ਤੇ ਭੇਜਣ ਦਾ ਫੈਸਲਾ ਸੁਣਾਇਆ ਚਿਦੰਬਰਮ ਦੇ ਮਾਮਲੇ ‘ਤੇ ਸ਼ਾਮ ਨੂੰ ਕਰੀਬ 5 ਵਜੇ ਤੱਕ ਸੁਣਵਾਈ ਤੇ ਫਿਰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। (Chidambaram)

ਕੋਰਟ ਨੇ ਆਪਣੇ ਫੈਸਲੇ ‘ਚ ਹਰ ਦਿਨ ਅੱਧੇ ਘੰਟੇ ਤੱਕ ਵਕੀਲਾਂ ਤੇ ਪਰਿਵਾਰਾਂ ਨੂੰ ਚਿਦੰਬਰਮ ਨੂੰ ਮਿਲਣ ਦੀ ਆਗਿਆ ਦਿੱਤੀ ਹੈ ਇਸ ਦੇ ਨਾਲ ਹੀ ਕੋਰਟ ਨੇ  ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮ ਦੀ ਨਿੱਜੀ ਛਵੀ ਦਾ ਘਾਣ ਨਾ ਹੋਵੇ ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਆਈਐਨਐਕਸ ਮੀਡੀਆ ਨਿਵੇਸ਼ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੋਂ ਵੀਰਵਾਰ ਨੂੰ ਦੂਜੇ ਗੇੜ ਦੀ ਪੁੱਛਗਿੱਛ ਕੀਤੀ ਪੁੱਛਗਿੱਛ ਦੌਰਾਨ ਸੀਬੀਆਈ ਦਫ਼ਤਰ ‘ਚੋਂ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਸੀਬੀਆਈ ਸੂਤਰਾਂ ਦੀ ਮੰਨੀਏ ਤਾਂ ਪੀ. ਚਿਦੰਬਰਮ ਪੁੱਛਗਿੱਛ ‘ਚ ਅਫ਼ਸਰਾਂ ਦੀ ਮੱਦਦ ਨਹੀਂ ਕਰ ਰਹੇ ਹਨ ਤੇ ਉਨ੍ਹਾਂ ਦੇ ਜ਼ਿਆਦਾਤਰ ਜਵਾਬ ਟਾਲਣ ਵਾਲੇ ਹਨ।

ਵਕਤ ਬਦਲਿਆ, ਕਿਰਦਾਰ ਬਦਲਿਆ, ਪਰ ਤਸਵੀਰ ਇੱਕ ਵਰਗੀ

9 ਸਾਲ ਤੇ 28 ਦਿਨ ਪਹਿਲਾਂ ਜਦੋਂ ਚਿਦੰਬਰਮ ਗ੍ਰਹਿ ਮੰਤਰੀ ਸਨ ਉਦੋਂ ਦੇਸ਼ ਦੇ ਵਰਤਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 25 ਜੁਲਾਈ ਸਾਲ 2010 ‘ਚ ਸੀਬੀਆਈ ਨੇ ਸੋਹਰਾਬੁਦੀਨ ਐਨਕਾਊਂਟਰ ਕੇਸ ‘ਚ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਸੀ ਤੇ ਅੱਜ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਹਨ ਚਿਦੰਬਰਮ ਆਈਐਨ ਐਕਸ ਮੀਡੀਆ ਨੂੰ ਨਿਯਮਾਂ ਦੀ ਅਣਦੇਖੀ ਕਰਕੇ 305 ਕਰੋੜ ਦੇ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇਣ ਦੇ ਦੋਸ਼ ‘ਚ ਸੀਬੀਆਈ ਦੀ ਗ੍ਰਿਫ਼ਤ ‘ਚ ਹਨ।

ਕਾਂਗਰਸ ਵਰਕਰਾਂ ਦਾ ਪ੍ਰਦਰਸ਼ਨ

ਸਾਬਕਾ ਕੇਂਦਰੀ ਗ੍ਰਹਿ ਤੇ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਿੱਲੀ ‘ਚ ਗ੍ਰਿਫ਼ਤਾਰੀ ਕਰਨ ਦੇ ਵਿਰੋਧ ‘ਚ ਨਵੀਂ ਦਿੱਲੀ, ਚੇੱਨਈ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕਾਂਗਰਸ ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਪਾਰਟੀ ਵਰਕਰ ਰਾਜਧਾਨੀ ਭੋਪਾਲ ਸਥਿਤ ਸੀਬੀਆਈ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ਼ ਤਖ਼ਤੀਆਂ ਲੈ ਕੇ ਪਹੁੰਚੇ ਤੇ ਨਾਅਰੇਬਾਜ਼ੀ ਕੀਤੀ ਕਾਂਗਰਸ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਨਵੀਂ ਦਿੱਲੀ ਤੇ ਰਾਜਧਾਨੀ ਭੋਪਾਲ ਦੇ ਸੀਬੀਆਈ ਦਫ਼ਤਰ ‘ਤੇ ਵਾਧੂ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।