ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ

Russia Ukraine War Sachkahoon

ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ

ਮਾਸਕੋ। ਰੂਸ ਨੇ ਯੂਕਰੇਨ ਵਿੱਚ ਫੌਜੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਐਤਵਾਰ ਨੂੰ ਕਿਹਾ ਕਿ “ਫੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 136 ਜਹਾਜ਼, 471 ਮਾਨਵ ਰਹਿਤ ਹਵਾਈ ਵਾਹਨ, 249 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ, 2,308 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 254 ਮਲਟੀਪਲ ਲਾਂਚ” ਰਾਕੇਟ ਸਿਸਟਮ, 998 ਫੀਲਡ ਆਰਟਿਲਰੀ ਤੋਪਾਂ ਅਤੇ ਮੋਰਟਾਰ ਅਤੇ 2,171 ਵਿਸ਼ੇਸ਼ ਫੌਜੀ ਵਾਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਰੂਸੀ ਰਾਕੇਟ ਬਲਾਂ ਅਤੇ ਤੋਪਾਂ ਨੇ ਚਾਰ ਯੂਕਰੇਨੀ ਕਮਾਂਡ ਪੋਸਟਾਂ, ਚਾਰ ਤੋਪਖਾਨੇ ਦੀਆਂ ਬੈਟਰੀਆਂ, ਦੋ ਈਂਧਣ ਡਿਪੂਆਂ ਅਤੇ 100 ਤੋਂ ਵੱਧ ਹੋਰ ਯੂਕਰੇਨੀ ਟੀਚਿਆਂ ਨੂੰ ਮਾਰਿਆ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ‘ਚ ਆਪਣੀ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ