ਕਾਨਪੁਰ ‘ਚ ਜੀਕਾ ਵਾਇਰਸ ਦਾ ਪ੍ਰਕੋਪ, ਕੁੱਲ ਕੇਸ ਵੱਧਕੇ 105

ਕਾਨਪੁਰ ‘ਚ ਜੀਕਾ ਵਾਇਰਸ ਦਾ ਪ੍ਰਕੋਪ, ਕੁੱਲ ਕੇਸ ਵੱਧਕੇ 105

ਕਾਨਪੁਰ। ਕੋਰੋਨਾ ਤੋਂ ਬਾਅਦ ਹੁਣ ਕਾਨਪੁਰ ‘ਚ ਜ਼ੀਕਾ ਵਾਇਰਸ ਦੇ ਵਧਦੇ ਮਾਮਲੇ ਯੂਪੀ ਸਰਕਾਰ ਲਈ ਸਿਰਦਰਦੀ ਬਣ ਗਏ ਹਨ। ਕਾਨਪੁਰ ਵਿੱਚ ਜ਼ੀਕਾ ਦੇ 16 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 105 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚ ਦੋ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਸੀਐਮ ਯੋਗੀ ਆਦਿਤਿਆਨਾਥ ਜੀਕਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਕਾਨਪੁਰ ਦੇ ਦੌਰੇ ‘ਤੇ ਹੋਣਗੇ। ਕਾਨਪੁਰ ਤੋਂ ਇਲਾਵਾ ਲਖਨਊ ‘ਚ ਵੀ ਜ਼ੀਕਾ ਇਨਫੈਕਸ਼ਨ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਲਖਨਊ ‘ਚ ਵੀ ਬੀਤੇ ਦਿਨ ਜ਼ੀਕਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਖੇਤਰਾਂ ਵਿੱਚ ਮਿਲੇ ਹਨ ਮਰੀਜ਼

ਪ੍ਰਾਪਤ ਜਾਣਕਾਰੀ ਅਨੁਸਾਰ ਚਕੇਰੀ ਖੇਤਰ ਦੇ ਪੋਖਰਪੁਰ, ਆਦਰਸ਼ਨਗਰ, ਤਿਵਾਰੀਪੁਰ ਬਾਗੀਆ, ਕਾਜੀਖੇੜਾ ਅਤੇ ਫ਼ੇਥਫੁਲਗੰਜ ਵਿੱਚ ਨਵੇਂ ਜ਼ੀਕਾ ਸੰਕਰਮਿਤ ਪਾਏ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਰਵੇਖਣ ਅਤੇ ਸਰੋਤ ਘਟਾਉਣ ਦੀ ਮੁਹਿੰਮ ਚਲਾਈ ਹੈ। ਲਾਗ ਵਾਲੇ ਵਿਅਕਤੀ ਦੇ ਘਰ ਦੇ ਆਲੇ ਦੁਆਲੇ ਚਾਰ ਸੌ ਮੀਟਰ ਦੇ ਘੇਰੇ ਅੰਦਰ ਐਂਟੀ ਲਾਰਵਾ ਦਵਾਈਆਂ ਦਾ ਛਿੜਕਾਅ ਕੀਤਾ ਗਿਆ। ਇਸ ਦੇ ਨਾਲ ਹੀ ਸੰਕਰਮਿਤ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਹਨ। ਨਮੂਨੇ ਜਾਂਚ ਲਈ ਕੇਜੀਐਮਯੂ ਲਖਨਊ ਭੇਜੇ ਜਾਣਗੇ। ਵਧੀਕ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀਕੇ ਮਿਸ਼ਰਾ ਨੇ ਦੱਸਿਆ ਕਿ ਵਿਭਾਗੀ ਟੀਮਾਂ ਇਨਫੈਕਸ਼ਨ ਦੀ ਰੋਕਥਾਮ ਲਈ ਲੱਗੀਆਂ ਹੋਈਆਂ ਹਨ।

ਜ਼ੀਕਾ ਵਾਇਰਸ ਕੀ ਹੈੈ

ਜ਼ੀਕਾ ਇੱਕ ਮੱਛਰ ਤੋਂ ਫੈਲਣ ਵਾਲਾ ਵਾਇਰਸ ਹੈ ਜੋ ਕਿ ਏਡੀਜ਼ ਏਜਿਪਟੀ ਨਾਮਕ ਮੱਛਰ ਦੀ ਇੱਕ ਪ੍ਰਜਾਤੀ ਦੇ ਕੱਟਣ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਏਡੀਜ਼ ਮੱਛਰ ਆਮ ਤੌਰ ‘ਤੇ ਦਿਨ ਵੇਲੇ ਕੱਟਦਾ ਹੈ। ਇਹ ਉਹੀ ਮੱਛਰ ਹੈ ਜੋ ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦਾ ਹੈ। ਹਾਲਾਂਕਿ ਜ਼ੀਕਾ ਵਾਇਰਸ ਦੀ ਲਾਗ ਜ਼ਿਆਦਾਤਰ ਲੋਕਾਂ ਲਈ ਗੰਭੀਰ ਸਮੱਸਿਆ ਨਹੀਂ ਹੈ, ਪਰ ਇਹ ਗਰਭਵਤੀ ਔਰਤਾਂ, ਖਾਸ ਕਰਕੇ ਭਰੂਣ ਲਈ ਖਤਰਨਾਕ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ