ਆਪ ਨਾਲ ਸਾਡੀ ਵਿਰੋਧਤਾ ਸੀ, ਹੈ ਤੇ ਰਹੇਗੀ : ਪ੍ਰਤਾਪ ਬਾਜਵਾ

AAP-Party
ਨਾਭਾ ਦੇ ਸੇਵਾ ਭਵਨ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੀ ਮੌਜੂਦਗੀ ’ਚ ਟਕਸਾਲੀ ਕਾਂਗਰਸੀਆ ਨੂੰ ਮਿਲਦੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ।  (ਤਸਵੀਰ ਸ਼ਰਮਾ)

ਭਾਜਪਾ ਦੀ ਧੱਕੇਸ਼ਾਹੀ ਖਿਲਾਫ ਹਰ ਸੂਬੇ ’ਚ ਵਿਰੋਧ ਕਰੇਗੀ ਕਾਂਗਰਸ : ਪ੍ਰਤਾਪ ਬਾਜਵਾ

  • ਆਰਡੀਨੈਂਸ ਸੰਬੰਧੀ ਇਕਜੁੱਟਤਾ ਹੋਈ ਹੈ , ਲੋਕ ਸਭਾ ਸੀਟਾਂ ਦੀ ਵੰਡ ਨਹੀਂ ਹੋਏਗੀ : ਪ੍ਰਤਾਪ ਸਿੰਘ ਬਾਜਵਾ ((AAP Party))

(ਤਰੁਣ ਕੁਮਾਰ ਸ਼ਰਮਾ) ਨਾਭਾ। ਆਪ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈ ਜਿੱਥੋਂ ਤੱਕ ਸਵਾਲ ਦਿੱਲੀ ਲਈ ਆਰਡੀਨੈਂਸ ਦੇ ਵਿਰੋਧ ਸੰਬੰਧੀ ਇੱਕਜੁਟਤਾ ਦਾ ਹੈ, ਭਾਜਪਾ ਵੱਲੋਂ ਜਿਸ ਕਿਸੇ ਸੂਬੇ ’ਚ ਗੈਰ-ਲੋਕਤੰਤਰੀ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾਏਗੀ, ਕਾਂਗਰਸ ਵੱਲੋਂ ਪੂਰਜੋਰ ਵਿਰੋਧ ਕੀਤਾ ਜਾਏਗਾ ਇਹ ਵਿਚਾਰ ਹਲਕਾ ਨਾਭਾ ਪੁੱਜੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੀ ਰਿਹਾਇਸ਼ ਸੇਵਾ ਭਵਨ ਵਿਖੇ ਸਾਂਝੇ ਕਰਦਿਆਂ ਕਿਹਾ ਕਿ ਆਪ ਪਾਰਟੀ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈ। ਪੰਜਾਬ ਕਾਂਗਰਸ ਵੱਲੋਂ ਜਿਸ ਰੇਖਾ ਨੂੰ ਖਿੱਚ ਕੇ ਪੰਜਾਬ ’ਚ ਆਪ ਪਾਰਟੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ, ਇਹ ਕ੍ਰਮ ਬਦਸਤੂਰ ਜਾਰੀ ਰਹੇਗਾ। (AAP Party)

ਇਹ ਵੀ ਪੜ੍ਹੋ : ਸਹਾਰਾ ਨਿਊਜ਼: ਸਹਾਰਾ ਨਿਵੇਸ਼ਕਾਂ ਨੂੰ ਅਮਿਤ ਸ਼ਾਹ ਨੇ ਕਿਹਾ ਇਸ ਮਹੀਨੇ ਤੱਕ ਮਿਲ ਜਾਣਗੇ ਪੈਸੇ

ਪ੍ਰਤਾਪ ਬਾਜਵਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਆਪ ਪਾਰਟੀ ਨਾਲ ਕੋਈ ਸਿਆਸੀ ਲੈਣ-ਦੇਣ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਕਾਂਗਰਸ ਆਪਣੇ ਪੱਧਰ ’ਤੇ ਲੜੇਗੀ ਅਤੇ ਪੰਜਾਬ ’ਚ ਲੋਕ ਸਭਾ ਸੀਟਾਂ ਦੇ ਬਟਵਾਰੇ ਸੰਬੰਧੀ ਆਪ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਰਡੀਨੈਂਸ ਸੰਬੰਧੀ ਇੱਕਜੁਟਤਾ ਹੋਈ ਹੈ ਜਦੋਂਕਿ ਆਪ ਪਾਰਟੀ ਨਾਲ ਸਾਡੀ ਵਿਰੋਧਤਾ ਸੀ, ਹੈ ਅਤੇ ਰਹੇਗੀ।

ਆਪ ਸਰਕਾਰ ਵੱਲੋਂ ਸਿਆਸੀ ਕਿੱੜ ਕੱਢਣ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ

ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਮੁੱਖ ਮੰਤਰੀ ਪੰਜਾਬ ਅਤੇ ਆਪ ਸਰਕਾਰ ਵੱਲੋਂ ਸਿਆਸੀ ਕਿੱੜ ਕੱਢਣ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। (AAP Party) ਆਪ ਦੇ ਆਪਣਿਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ ਸਿਆਸੀ ਆਗੂਆਂ ਖਿਲਾਫ ਕਾਰਵਾਈ ਦੀ ਥਾਂ ਸਿਰਫ ਕਾਂਗਰਸ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਸੂਬੇ ਲਈ ਪੈਕੇਜ ਨਾ ਮੰਗਣ ’ਤੇ ਉਨ੍ਹਾਂ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਪੀਲ ਕੀਤੀ ਕਿ ਪੰਜਾਬ ਲਈ ਘੱਟੋ-ਘੱਟ 10 ਹਜ਼ਾਰ ਕਰੋੜਾਂ ਦਾ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਕਿਉਂਕਿ ਹੜ੍ਹਾਂ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਾ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਆਪ ਸਰਕਾਰ ਨੂੰ ਵੀ ਹੜਾਂ ਕਾਰਨ ਹਰ ਪਸ਼ੂ ਦੀ ਮੌਤ ਸੰਬੰਧੀ ਇੱਕ ਲੱਖ ਦੇ ਮੁਆਵਜੇ ਨਾਲ ਪ੍ਰਤਿ ਏਕੜ ਨੁਕਸਾਨ ਲਈ ਘੱਟੋ ਘੱਟ 50 ਹਜ਼ਾਰ ਜਾਰੀ ਕਰਨਾ ਚਾਹੀਦਾ ਹੈ।