ਨਸ਼ੇ ਦੇ ਰਾਖਸ਼ ਨੂੰ ਸਮਾਜ ’ਚੋਂ ਖ਼ਤਮ ਕਰਨਾ ਹੀ ਸਾਡਾ ਮਕਸਦ : ਪੂਜਨੀਕ ਗੁਰੂ ਜੀ

Saint Dr. MSG

ਨਸ਼ੇ ਦੇ ਰਾਖਸ਼ ਨੂੰ ਸਮਾਜ ’ਚੋਂ ਖ਼ਤਮ ਕਰਨਾ ਹੀ ਸਾਡਾ ਮਕਸਦ : ਪੂਜਨੀਕ ਗੁਰੂ ਜੀ

(ਸੱਚ ਕਹੂੁੰ ਨਿਊਜ਼) ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਸਾਧ-ਸੰਗਤ ਨੂੰ ਆਨਲਾਈਨ ਰੂਬਰੂ ਹੋ ਕੇ ਦਰਸ਼-ਦੀਦਾਰ ਦਿੱਤੇ ਅਤੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ (ਸਰਸਾ), ਸ਼ਾਹ ਸਤਿਨਾਮ ਜੀ ਰਾਮ-ਏ-ਖੁਸ਼ਬੂ ਆਸ਼ਰਮ ਕੈਥਲ, ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ-ਸਲਾਬਤਪੁਰਾ ਬਠਿੰਡਾ, ਸ਼ਾਹ ਸਤਿਨਾਮ ਜੀ ਨੂਰਾਨੀ ਧਾਮ (ਪਟਿਆਲਾ), ਨਾਮ ਚਰਚਾ ਘਰ ਸਹਾਰਨਪੁਰ (ਯੂਪੀ) ਅਤੇ ਕੰਝਾਵਲਾ ਨਾਮ ਚਰਚਾ ਘਰ ਦਿੱਲੀ ’ਚ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ।

ਇਸ ਦੇ ਨਾਲ ਹੀ ਦੇਸ਼ ਭਰ ਅਤੇ ਵਿਦੇਸ਼ਾਂ ਦੇ ਨਾਮ ਚਰਚਾ ਘਰਾਂ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਨਲਾਈਨ ਬਚਨ ਸ਼ਰਧਾਪੂਰਵਕ ਸਰਵਣ ਕੀਤੇ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ‘‘ਪਾਪ ਛੁਪਾਕੇ, ਪੂੰਨਯ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ…’’ ਸ਼ਬਦ ਵੀ ਗਾਇਆ ਇਸ ’ਤੇ ਵਿਆਖਿਆ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਜੇਕਰ ਕੋਈ ਇਨਸਾਨ ਕੋਈ ਪੁੰਨ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਦੀ ਪਬਲੀਸਿਟੀ ਚਾਹੀਦੀ ਹੈ ਪਰ ਪਾਪ ਉਹ ਛੁਪਾ ਕੇ ਕਰਨਾ ਚਾਹੁੰਦਾ ਹੈ ਇਨਸਾਨ ਸਮਝਦਾ ਹੈ ਕਿ ਜਦੋਂ ਉਹ ਪਾਪ ਕਰਦਾ ਹੈ ਤਾਂ ਉਸ ਨੂੰ ਕੋਈ ਦੇਖਦਾ ਨਹੀਂ ਪਰ ਭਗਵਾਨ ਕਣ-ਕਣ ਵਿੱਚ ਬਿਰਾਜਮਾਨ ਹੈ ਉਸ ਤੋਂ ਕੋਈ ਥਾਂ ਖਾਲੀ ਨਹੀਂ ਹੈ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ‘ਅਸਲੀ ਨਕਲੀ’ ਦੀ ਗੱਲ ’ਤੇ ਹਸਾ ਕੇ ਲੋਟਪੋਟ ਕੀਤੀ ਸੰਗਤ

ਪੂਜਨੀਕ ਗੁਰੂ ਜੀ ਨੇ ਸਮਾਜ ਵਿੱਚ ਭਿਆਨਕ ਰੂਪ ਧਾਰਨ ਕਰ ਰਹੇ ਨਸ਼ੇ ਦੇ ਰੁਝਾਨ ’ਤੇ ਫ਼ਰਮਾਇਆ ਕਿ ਅਸੀਂ 1992-93 ਤੋਂ ਕਹਿੰਦੇ ਆ ਰਹੇ ਹਾਂ ਕਿ ਸਮਾਜ ’ਚ ਵਧਦੇ ਨਸ਼ੇ ਨੌਜਵਾਨਾਂ ਦੀ ਬਰਬਾਦੀ ਦੀ ਅਣਐਲਾਨੀ ਜੰਗ ਹੈ ਸਾਡੇ ਜੀਵਨ ਦਾ ਇੱਕ ਹੀ ਮਕਸਦ ਸੀ, ਹੈ ਅਤੇ ਹਮੇਸ਼ਾ ਰਹੇਗਾ ਕਿ ਸਮਾਜ ’ਚੋਂ ਨਸ਼ੇ ਦਾ ਦਾਨਵ ਅਤੇ ਬੁਰਾਈਆਂ ਨੂੰ ਖ਼ਤਮ ਕਰਨਾ ਅਤੇ ਸੁਖ-ਸ਼ਾਂਤੀ ਲਿਆਉਣਾ ਹੈ।

ਸਾਡਾ ਸੱਭਿਆਚਾਰ ਸਭ ਤੋਂ ਮਹਾਨ (Saint Dr. MSG)

ਦੇਸ਼ ’ਚ ਵਧਦੇ ਵਿਦੇਸ਼ੀ ਸੱਭਿਆਚਾਰ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਸੱਭਿਆਚਾਰ ਮਹਾਨ ਸੀ, ਮਾਂ?ਜਨਮ ਤੋਂ ਹੀ ਬੱਚੇ ਦੀ ਸੰਭਾਲ ਕਰਦੀ ਸੀ ਬੱਚਾ ਬਿਸਤਰੇ ’ਤੇ ਪੇਸ਼ਾਬ ਕਰ ਦਿੰਦਾ ਸੀ ਤਾਂ?ਖੁਦ ਉਸ ਗਿੱਲੀ ਥਾਂ ’ਤੇ ਮਾਂ ਸੌਂ ਜਾਂਦੀ ਅਤੇ ਬੱਚੇ ਨੂੰ ਬਿਸਤਰੇ ’ਤੇ ਸੁੱਕੀ ਥਾਂ ਸਵਾਉਦੀ ਸੀ।

ਆਪ ਜੀ ਨੇ ਫ਼ਰਮਾਇਆ ਕਿ ਮਾਤਾ-ਪਿਤਾ ਦੇ ਬਜ਼ੁਰਗ ਹੋਣ ’ਤੇ ਬੱਚੇ ਉਨ੍ਹਾਂ ਦੀ ਸੰਭਾਲ ਕਰਦੇ ਸਨ ਪਰ ਹੁਣ ਵਿਦੇਸ਼ੀ ਸੱਭਿਆਚਾਰ ਨੇ ਮਾੜਾ ਅਸਰ ਪਾਇਆ ਹੈ ਅਤੇ ਲੋਕ ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਬਜ਼ੁਰਗ ਬਿਲਕੁਲ ਸਹੀ ਸਨ, ਕਿਉਕਿ ਉਨ੍ਹਾਂ ਨੇ ਜੋ ਰੀਤੀ-ਰਿਵਾਜ਼ ਚਲਾਏ ਉਹ ਵਿਗਿਆਨਕ ਦਿ੍ਰਸ਼ਟੀਕੋਣ ਤੋਂ ਵੀ ਬਿਲਕੁਲ ਸਹੀ ਸਨ ਉਨ੍ਹਾਂ ’ਤੇ ਚੱਲ ਕੇ ਪਰਿਵਾਰ ਸੁਖੀ ਰਹਿੰਦੇ ਸਨ ਅਤੇ ਤਲਾਕ ਵਰਗੇ ਸ਼ਬਦ ਸੁਣਨ ਨੂੰ ਵੀ ਨਹੀਂ ਮਿਲਦੇ ਸਨ ਪਰ ਅੱਜ ਹਾਲਾਤ ਬਿਲਕੁਲ ਬਦਲ ਚੁੱਕੇ ਹਨ।

ਸੁਆਰਥੀ ਹਨ ਜ਼ਿਆਦਾਤਰ ਲੋਕ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਆਪਣੇ ਹਿੱਤਾਂ ਤੱਕ ਹੀ ਸੀਮਤ ਰਹਿੰਦੇ ਹਨ ਜੇਕਰ ਕਿਸੇ ਨੂੰ ਤੁਹਾਡੇ ਨਾਲ ਗਰਜ਼ (ਸੁਆਰਥ) ਹੈ ਤਾਂ ਤੁਹਾਡੇ ਨਾਲ ਹੱਥ ਮਿਲਾਵੇਗਾ ਅਤੇ ਨੇੜਤਾ ਵਧਾਵੇਗਾ ਇਸ ਮਤਲਬੀ ਯੁੱਗ ’ਚ ਇਨਸਾਨ ਨੂੰ ਗਰਜ਼ ਹੈ ਤਾਂ ਗਧੇ ਨੂੰ ਵੀ ਬਾਪ ਕਹਿਣ ਲਈ ਤਿਆਰ ਹੋ ਜਾਂਦਾ ਹੈ ਅਤੇ ਜੇਕਰ ਗਰਜ਼ ਨਹੀਂ ਤਾਂ ਆਪਣੇ ਬਾਪ ਨੂੰ ਬਾਪ ਕਹਿਣ ਲਈ ਤਿਆਰ ਨਹੀਂ ਹੁੰਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ