ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਪਕਰਨ ਵੰਡਣ ਦਾ ਕੈਂਪ ਲਾਇਆ

Spacial
ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਵਿਖੇ ਐੱਸ ਡੀ ਐੱਮ ਨਾਭਾ ਤਰਸੇਮ ਚੰਦ ਤੇ ਜਗਜੀਤ ਸਿੰਘ ਨੌਹਰਾ ਵਿਸੇਸ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਤਾ ਉਪਕਰਨ ਦਿੰਦੇ ਹੋਏ। ਤਸਵੀਰ : ਸੁਸ਼ੀਲ ਕੁਮਾਰ

ਭਾਦਸੋਂ (ਸੁਸੀਲ ਕੁਮਾਰ)। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਸੇਸ ਲੋੜਾਂ ਵਾਲੇ ਬੱਚਿਆਂ ਦਾ ਸਹਾਇਤਾ ਉਪਕਰਨ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਸਹੌਲੀ ਬਲਾਕ ਭਾਦਸੋਂ- 2 ਵਿਖੇ ਨਾਭਾ ਤਹਿਸੀਲ ਦੇ ਸਿੱਖਿਆ ਬਲਾਕ ਬਾਬਰਪੁਰ, ਭਾਦਸੋਂ -1ਅਤੇ ਭਾਦਸੋਂ-2 ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਮੱਗਰ ਸਿੱਖਿਆ ਅਭਿਆਨ ਤਹਿਤ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦੇ ਉਪਕਰਨਾਂ ਦੀ ਵੰਡ ਕੀਤੀ ਗਈ। (Organized Camp)

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਐਸਡੀਐਮ ਨਾਭਾ ਤਰਸੇਮ ਚੰਦ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਨੇ ਇਸ ਮੌਕੇ ਕੈਂਪ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਲਈ ਹਮੇਸ਼ਾ ਪ੍ਰੇਰਿਤ ਕਰਨਾ ਤਾਂ ਜੋ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਣ। ਇਸ ਕੈਂਪ ਵਿੱਚ ਅਲਿਮਕੋ ਕਾਨਪੁਰ ਵਲੋਂ ਵੀ ਡਾਕਟਰਾਂ ਦੀ ਟੀਮ ਪੁੱਜੀ।

ਸਟੇਜ ਸਕੱਤਰ ਦੀ ਭੂਮਿਕਾ ਸਤਵੀਰ ਸਿੰਘ ਵੱਲੋਂ ਨਿਭਾਈ ਗਈ। ਕੈਂਪ ਵਿੱਚ ਕੰਨਾਂ ਵਾਲੀਆਂ ਮਸੀਨਾਂ, ਵੀਲ੍ਹ ਚੇਅਰ, ਸੀਪੀ ਚੇਅਰ, ਰਿਲੇਟਰ, ਐਫੋ ਕੈਪੋ ਬੂਟ ਤੇ ਐਮ ਆਰ ਕਿੱਟ ਵੰਡੀ ਗਈ। ਇਸ ਮੌਕੇ ਬੀਪੀਈਉ ਭਾਦਸੋਂ ਜਗਜੀਤ ਸਿੰਘ ਨੌਹਰਾ ਵਲੋਂ ਪੁੱਜੀਆਂ ਸਖਸੀਅਤ ਦਾ ਧੰਨਵਾਦ ਕੀਤਾ। ਇਸ ਸਮੇਂ ਰੁਪਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ ਨੇ ਐੱਮ ਐੱਲ ਏ ਨਾਭਾ ਵੱਲੋਂ ਹਾਜ਼ਰੀ ਲਵਾਈ।

ਇਸ ਸਮੇਂ ਅਮਰਜੀਤ ਕੌਰ ਡੀ ਐੱਸਈਟੀ ਪਟਿਆਲਾ, ਕਮਲ ਸ਼ਰਮਾ, ਰਾਜੀਵ ਕੁਮਾਰ, ਬਲਬੀਰ ਸਿੰਘ, ਸਰਬਜੀਤ ਸਿੰਘ, ਸਸੀ ਬਾਲਾ, ਜਰਨੈਲ ਕੌਰ ਬੀਐੱਸਓ, ਜੀਵਨ ਚੰਦ, ਹਰਚੰਦ ਸਿੰਘ ਸਰਪੰਚ, ਗੁਰਦੀਪ ਸਿੰਘ ਨੰਬਰਦਾਰ, ਜੱਗੀ ਪੰਚ, ਬਿੱਲੂ ਸਹੌਲੀ ,ਚੇਅਰਮੈਨ ਜਸਵੀਰ ਕੌਰ, ਇੰਦਰਜੀਤ ਸਿੰਘ, ਬੇਅੰਤ ਸਿੰਘ,ਪਰਮਲ ਸਿੰਘ ਤੇ ਸਮੂਹ ਸੀ ਐੱਚ ਟੀ , ਬੱਚਿਆਂ ਦੇ ਮਾਪੇ ਹਾਜ਼ਰ ਸਨ।

Also Read : ਪੰਜ ਲੱਖ ਦਾ ਲਾਭ ਲੈਣ ਦਾ ਮੌਕਾ, ਹੋ ਗਈ ਸਕੀਮ ਜਾਰੀ, ਬੀਮਾ ਵੀ ਤੇ ਫ਼ਾਇਦਾ ਵੀ