ਹਰ ਸਾਲ 15,000 ਤੋਂ ਵੱਧ ਲੋਕ ਕਰ ਰਹੇ ਹਨ ਅੰਗਦਾਨ | Organ Donation
ਨਵੀਂ ਦਿੱਲੀ (ਏੇਜੰਸੀ)। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਕਿਹਾ ਕਿ ਅੰਗਦਾਨ (Organ Donation) ਲਈ ਲੋਕਾਂ ਨੂੰ ਉਤਸ਼ਾਹਿਤ ਅਤੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਮਾਂਡਵੀਆ ਨੇ ਇੱਥੇ 13ਵੇਂ ਇੰਡੀਅਨ ਆਰਗਨ ਡੋਨੇਸ਼ਨ ਡੇ (ਆਈਓਡੀਡੀ) ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸੇ ਹੋਰ ਵਿਅਕਤੀ ਨੂੰ ਜ਼ਿੰਦਗੀ ਦੇਣ ਤੋਂ ਵੱਡੀ ਮਾਨਵਤਾ ਦੀ ਸੇਵਾ ਨਹੀਂ ਹੋ ਸਕਦੀ। ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਅਤੇ ਪ੍ਰੋਫੈਸਰ ਐਸਪੀ ਸਿੰਘ ਬਘੇਲ ਅਤੇ ਤਾਮਿਲਨਾਡੂ ਦੇ ਸਿਹਤ ਮੰਤਰੀ ਐਮ. ਸੁਬਰਾਮਨੀਅਮ ਵੀ ਮੌਜੂਦ ਸਨ।
ਇਸ ਸਮਾਗਮ ਦਾ ਉਦੇਸ਼ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਿਆਰਿਆਂ ਨੂੰ ਅੰਗ ਦਾਨ (Organ Donation) ਕਰਨ ਦੇ ਦਲੇਰੀ ਭਰੇ ਫੈਸਲੇ ਲਈ ਸਨਮਾਨਿਤ ਕਰਨਾ, ਮਿ੍ਰਤਕ ਅੰਗ ਦਾਨ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੇ ਡਾਕਟਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਪੁਰਸਕਾਰ ਦੇਣ ਲਈ ਕੀਤਾ ਗਿਆ ਸੀ। ਮਾਂਡਵੀਆ ਨੇ ਕਿਹਾ ਕਿ ਇਸ ਯਤਨ ਦਾ ਹਿੱਸਾ ਬਣੇ ਸਾਰੇ ਲੋਕਾਂ ਦੇ ਯੋਗਦਾਨ ਨੂੰ ਪਛਾਣਨਾ ਅਤੇ ਸ਼ਲਾਘਾ ਕਰਨੀ ਜ਼ਰੂਰੀ ਹੈ।
ਅੰਗਦਾਨ ਕਰਨ ਵਾਲਿਆਂ ਲਈ ਛੁੱਟੀ ਦੀ ਮਿਆਦ 30 ਦਿਨਾਂ ਤੋਂ ਵਧਾ ਕੇ ਕੀਤੀ 60 ਦਿਨ
ਉਨ੍ਹਾਂ ਦੱਸਿਆ ਕਿ ਸਾਲ 2013 ਵਿੱਚ 5000 ਦੇ ਕਰੀਬ ਲੋਕ ਆਪਣੇ ਅੰਗ ਦਾਨ ਕਰਨ ਲਈ ਅੱਗੇ ਆਏ ਸਨ। ਹੁਣ ਹਰ ਸਾਲ 15,000 ਤੋਂ ਵੱਧ ਲੋਕ ਅੰਗ ਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਗਦਾਨ ਕਰਨ ਵਾਲਿਆਂ ਲਈ ਛੁੱਟੀ ਦੀ ਮਿਆਦ 30 ਦਿਨਾਂ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ, 65 ਸਾਲ ਦੀ ਉਮਰ ਸੀਮਾ ਨੂੰ ਹਟਾ ਦਿੱਤਾ ਗਿਆ ਹੈ ਅਤੇ ਅੰਗਦਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਬਾਰੇ ਸੋਚੋ, ਗਠਜੋੜ ਬਾਰੇ ਨਹੀਂ : ਅਮਿਤ ਸ਼ਾਹ
ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚ ਅੰਗਦਾਨ ਨੂੰ ਹਰਮਨ ਪਿਆਰਾ ਬਣਾਉਣ ਲਈ ਹੋਰ ਨੀਤੀਆਂ ਅਤੇ ਸੁਧਾਰ ਲਿਆਉਣ ਲਈ ਵਚਨਬੱਧ ਹੈ। ਕੇਂਦਰੀ ਮੰਤਰੀ ਨੇ ਦਾਨੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਅੰਗ ਪ੍ਰਾਪਤ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਸੇਵਾ ਨੂੰ ਉਤਸ਼ਾਹਿਤ ਕਰਨ ਅਤੇ ਹੋਰਨਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਆਪਣੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ।
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਇਸ ਮਹਾਨ ਕਾਰਜ ’ਚ ਨਹੀਂ ਕੋਈ ਸਾਨੀ
ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੇ ਤਹਿਤ ਸਰੀਰਦਾਨ ਅਤੇ ਜੀਉਦੇ ਜੀ ਅੰਗਦਾਨ ਵਰਗੀਆਂ ਮੁਹਿੰਮ ਵੀ ਜੋਰਾਂ-ਸ਼ੋਰਾਂ ’ਤੇ ਹੈ। ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਖੁਦ ਦੀ ਇੱਛਾ ਅਤੇ ਮਾਨਵਤਾ ਹਿੱਤ ’ਚ ਦੇਹਾਂਤ ਮਗਰੋਂ ਸਰੀਰਦਾਨ ਅਤੇ ਅਤੇ ਜੀਉਦੇ ਅੰਗਦਾਨ ਦੇ ਫਾਰਮ ਭਰੇ ਹੋਏ ਹਨ।
ਹਜ਼ਾਰਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਹਾਂਤ ਮਗਰੋਂ ਅੱਖਾਂ, ਹੋਰ ਅੰਗ ਸਮੇਤ ਪੂਰਾ ਸਰੀਰ ਤੱਕ ਮੈਡੀਕਲ ਖੋਜਾਂ ਲਈ ਦਾਨ ਕਰ ਚੁੱਕੇ ਹਨ। ਹਜ਼ਾਰਾਂ ਅੱਖਾਂ ਤੋਂ ਅਨ੍ਹੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਦੇਹਾਂਤ ਮਗਰੋਂ ਦਿੱਤੀਆਂ ਗਈਆਂ ਅੱਖਾਂ ਅੱਜ ਦੁਨੀਆ ਦੇਖ ਰਹੀਆਂ ਹਨ। ਇਸ ਦੇ ਨਾਲ-ਨਾਲ ਜੀਉਦੇ ਰਹਿੰਦੇ ਕਿਡਨੀ ਆਦਿ ਦਾਨ ਕਰਨ ਦੇ ਵੀ ਕਈ ਉਦਾਹਰਨਾਂ ਮੌਜ਼ੂਦ ਹਨ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਵੱਲੋਂ ਇਨਸਾਨੀਅਤ ਦੇ ਭਲੇ ਲਈ ਚਲਾਈ ਗਈ ਮੁਹਿੰਮ ਵਿਸ਼ਵ ਭਰ ’ਚ ਵਿਸ਼ੇਸ਼ ਉਦਾਹਰਨ ਪੇਸ਼ ਕਰ ਰਹੀ ਹੈ।