ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਸਦਕਾ ਦੁਕਾਨ ’ਤੇ ਤੰਬਾਕੂ ਵੇਚਣਾ ਛੱਡਿਆ

Dera-Sacha-Sauda
ਸਾਦੁਲਸ਼ਹਿਰ। ਸੁਨੀਲ ਅਰੋੜਾ ਦੁਕਾਨ ਤੇ ਪਏ ਤੰਬਾਕੂ ਵਾਲੇ ਪਦਾਰਥਾਂ ਦੀ ਹੋਲੀ ਸਾੜਦੇ ਹੋਏ ਨਾਲ ਸੇਵਾਦਾਰ।

ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਸਾਦੁਲ ਸ਼ਹਿਰ ਕਸਬੇ ਦੇ ਵਾਰਡ ਨੰਬਰ 25 ਸਥਿਤ ਦਿਵਿਆ ਕਰਿਆਨਾ ਸਟੋਰ ਦੇ ਸੰਚਾਲਕ ਸੁਨੀਲ ਅਰੋੜਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਆਪਣੇ ਕਰਿਆਨੇ ਦੀ ਦੁਕਾਨ ’ਤੇ ਕੋਈ ਵੀ ਨਸ਼ਾ ਉਤਪਾਦ ਨਾ ਵੇਚਣ ਦਾ ਪ੍ਰਣ ਲਿਆ ਉਨ੍ਹਾਂ ਦੁਕਾਨ ’ਤੇ ਪਏ ਨਸ਼ੀਲੇ ਪਦਾਰਥਾਂ ਨੂੰ ਵੀ ਸਾੜ ਦਿੱਤਾ ਤੇ ਸਾਰੀ ਉਮਰ ਨਸ਼ਾ ਨਾ ਵੇਚਣ ਦੀ ਸਹੁੰ ਖਾ ਕੇ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਡੇਪਥ ਮੁਹਿੰਮ ’ਚ ਆਹੂਤੀ ਪਾਈ।

ਦੁਕਾਨਦਾਰ ਸੁਨੀਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦਾ ਸਤਿਸੰਗ ਸੁਣ ਕੇ ਆਪਣਾ ਮਨ ਬਦਲ ਲਿਆ ਉਨ੍ਹਾਂ ਦੀ ਦੁਕਾਨ ’ਤੇ ਗੁਟਕਾ, ਬੀੜੀ, ਸਿਗਰਟ 4000 ਤੋਂ 5000 ਰੁਪਏ ਤੱਕ ਵਿਕਦੀ ਸੀ। 15 ਮੈਂਬਰ ਰਿੰਕੂ ਨਾਗਪਾਲ ਨੇ ਇਹ ਵੀ ਦੱਸਿਆ ਕਿ ਸੁਨੀਲ ਅਰੋੜਾ ਜਿਨ੍ਹਾਂ ਨੇ ਹਮੇਸਾ ਮਨੁੱਖਤਾ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਭੈਣ ਰੀਟਾ ਇੰਸਾਂ ਨੇ ਇਸ ਮੌਕੇ ਪਰਮਾਰਥ ਵਜੋਂ ਵੱਡੀ ਰਕਮ ਉਨ੍ਹਾਂ ਲਈ ਦਾਨ ਕੀਤੀ ਜੋ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਨ੍ਹਾਂ ਵੱਲੋਂ ਦਾਨ ਕੀਤੀ ਗਈ ਰਾਸ਼ੀ ਨਾਲ ਲੋੜਵੰਦਾਂ ਨੂੰ ਪੌਸਟਿਕ ਭੋਜਨ ਭੇਂਟ ਕੀਤਾ ਜਾਵੇਗਾ।

85 ਮੈਂਬਰ ਗੁਰਮੇਲ ਸਿੰਘ ਹਰੀਸ ਬਜਾਜ ਇੰਸਾਂ , 15 ਮੈਂਬਰ ਰਿੰਕੂ ਨਾਗਪਾਲ, ਮੋਮਨ ਰਾਮ, ਪ੍ਰਤੀਕ ਬਜਾਜ, ਨਿਸਾਂਤ ਬਰਾੜ, ਸੰਜੀਵ ਬੱਗਾ, ਕੁਲਦੀਪ ਇੰਸਾ ਡੱਬਵਾਲੀ, 15 ਮੈਂਬਰ ਤਖਤ ਹਜਾਰਾ, ਹਰੀਸ ਯਾਦਵ, ਗੁਆਂਢੀ ਰਿੰਕੂ ਕੌਂਸਲਰ ਬਾਜੀਗਰ ਆਦਿ ਮੌਜੂਦ ਸਨ ਜਿਨ੍ਹਾਂ ਨੇ ਇਸ ਨੇਕ ਕੰਮ ਦੀ ਸਲਾਹੁਤਾ ਕੀਤੀ। (Dera Sacha Sauda)

ਆਸਮਾਨ ’ਚ ਬੱਦਲ ਛਾ ਜਾਂਦੇ ਸੀ ਤਾਂ ਉੱਡ ਜਾਂਦੀ ਸੀ ਨੀਂਦ, ਮਸੀਹਾ ਬਣ ਕੇ ਆਏ ਤੇ ਮੁਕਾ ਦਿੱਤਾ ਫਿਕਰ