ਵੱਡੀ ਖ਼ਬਰ: ਪੰਜਾਬ ਦੇ ਇਸ ਸ਼ਹਿਰ ’ਚ ਆਟੋ ਰਿਕਸ਼ੇ ਬੰਦ ਕਰਨ ਦੇ ਹੁਕਮ

City of Punjab

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ ਵਾਤਾਵਰਨ ਨੂੰ ਪ੍ਰਦੂਸਣ ਮੁਕਤ ਬਣਾਉਣ ਲਈ ਪੁਰਾਣੇ ਡੀਜਲ ਆਟੋ ਦੀ ਥਾਂ ’ਤੇ ਇਲੈਕਟਿ੍ਰਕ ਆਟੋ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ‘ਰਾਹੀ ਪ੍ਰੋਜੈਕਟ’ ਤਹਿਤ 1 ਅਪ੍ਰੈਲ ਤੋਂ ਡੀਜਲ ਆਟੋ ਨਹੀਂ ਚੱਲਣ ਦਿੱਤੇ ਜਾਣਗੇ। ਆਟੋ ਰਿਕਸ਼ਿਆਂ ਦੇ ਪ੍ਰਦੂਸ਼ਣ ਨੂੰ ਰੋਕਣ ਅਤੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਡੀਜਲ ਆਟੋ ਨੂੰ ਜਬਤ ਕੀਤਾ ਜਾਵੇਗਾ।

ਕੀ ਹੈ ਮਾਮਲਾ | City of Punjab

ਨਗਰ ਨਿਗਮ ਅੰਮਿ੍ਰਤਸਰ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਅੰਮਿ੍ਰਤਸਰ ਸਮਾਰਟ ਸਿਟੀ ਦੇ ਰਾਹੀ ਪ੍ਰੋਜੈਕਟ ਦੇ ਸਲਾਹਕਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਰਾਹੀ ਪ੍ਰਾਜੈਕਟ ਨੂੰ ਜੰਗੀ ਪੱਧਰ ’ਤੇ ਲਾਗੂ ਕਰਨ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੁਰਾਣੇ ਡੀਜਲ ਆਟੋਜ ਨੂੰ ਬਦਲ ਕੇ ਈ-ਆਟੋ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਰਾਹੀ ਪ੍ਰੋਜੈਕਟ ਤਹਿਤ ਲਾਭਪਾਤਰੀ ਨੂੰ 1.25 ਲੱਖ ਰੁਪਏ ਦੀ ਸਬਸਿਡੀ ਵਾਜਬ ਦਰ ‘ਤੇ ਈ-ਆਟੋ ਦੇ ਨਾਲ ਅਤੇ ਪੁਰਾਣੇ ਆਟੋ ਦੇ ਸਕ੍ਰੈਪ ’ਤੇ 15,000 ਰੁਪਏ, ਕੁੱਲ 1.40 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਲਾਭਪਾਤਰੀ ਦੇ ਪਰਿਵਾਰ ਦੀ ਇੱਕ ਔਰਤ ਨੂੰ ਹੁਨਰ ਵਿਕਾਸ ਸਕੀਮ ਤਹਿਤ ਵੱਖ-ਵੱਖ ਕੋਰਸਾਂ ਦੀ ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾਵੇਗੀ। ਇਸ ਸਕੀਮ ਦਾ ਲਾਭ ਨਕਦ ਭੁਗਤਾਨ ਜਾਂ ਬੈਂਕ ਕਰਜੇ ਦੀ ਆਸਾਨ ਕਿਸਤ ਦੇ ਨਾਲ ਸਬਸਿਡੀ ਦੇ ਕੇ ਲਿਆ ਜਾ ਸਕਦਾ ਹੈ।

ਸਰਕਾਰ ਦਾ ਇੱਕ ਸਾਲ ਪੂਰਾ ਹੋਣ ’ਤੇ Bhaghwant Mann ਨੇ ਕੀਤਾ ਸੰਬੋਧਨ, ਕੀ ਕਿਹਾ? ਪੜ੍ਹੋ…

ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਨੇ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਜੈਕਟ ਦਾ ਟੀਚਾ ਮਿੱਥੇ ਸਮੇਂ ਵਿੱਚ ਪ੍ਰਾਪਤ ਕੀਤਾ ਜਾਵੇ ਕਿਉਂਕਿ ਇਸ ਸਕੀਮ ਦਾ ਲਾਭ 31 ਮਾਰਚ 2023 ਤੱਕ ਬਿਨਾਂ ਕਿਸੇ ਦਬਾਅ ਦੇ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ 1 ਅਪ੍ਰੈਲ 2023 ਤੋਂ ਸਥਾਨਕ ਪ੍ਰਸਾਸਨ ਦੀ ਮਦਦ ਨਾਲ ਸਹਿਰ ਵਿੱਚ ਚੱਲ ਰਹੇ ਆਟੋ ਰਿਕਸ਼ਿਆਂ ਦੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਡੀਜਲ ਆਟੋਆਂ ਨੂੰ ਜਬਤ ਕੀਤਾ ਜਾਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ