ਉਨਾਵ ਦੀ ਘਟਨਾ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਵੱਲੋਂ ਹੰਗਾਮਾ

Opposition Rally, Lok Sabha, Over Incident, Downfall

ਵਿਰੋਧੀ ਧਿਰ ਨੇ ਕਿਹਾ, ਇਸ ਘਟਨਾ ਸਬੰਧੀ ਅਮਿਤ ਸ਼ਾਹ ਸਦਨ ‘ਚ ਦੇਣ ਬਿਆਨ

ਭਾਜਪਾ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਕੀਤਾ ਖਾਰਜ

ਏਜੰਸੀ, ਨਵੀਂ ਦਿੱਲੀ

ਉੱਤਰ ਪ੍ਰਦੇਸ਼ ਦੇ ਉਨਾਵ ‘ਚ ਜ਼ਬਰ-ਜਨਾਹ ਪੀੜਤਾ ਨਾਲ ਹੋ ਰਹੇ ਅੱਤਿਆਚਾਰ ਦਾ ਮਾਮਲਾ ਅੱਜ ਵੀ ਲੋਕ ਸਭਾ ‘ਚ ਗੂੰਜਿਆ ਅਤੇ ਵਿਰੋਧੀ ਧਿਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਮਾਮਲੇ ‘ਚ ਸਦਨ ‘ਚ ਬਿਆਨ ਦੇਣ ਦੀ ਮੰਗ ਕੀਤੀ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਵੱਲੋਂ ਉਨਾਵ ਦੀ ਘਟਨਾ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰਦਿਆਂ ਸਦਨ ਦੇ ਵਿਚਾਲੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਉਨਾਵ ਦੀ ਘਟਨਾ ਸਭ ਨੂੰ ਸ਼ਰਮਸਾਰ ਕਰਨ ਵਾਲੀ ਹੈ ਉੱਤਮ ਸੂਬਾ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਸ ਲੜਕੀ ਨਾਲ ਜ਼ਬਰ-ਜਨਾਹ ਹੋਇਆ ਹੈ, ਉਸ ਨੂੰ ਨਿਆਂ ਨਹੀਂ ਮਿਲ ਰਿਹਾ ਹੈ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਅਤੇ ਲੜਕੀ ਅਤੇ ਉਸ ਦੇ ਵਕੀਲ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਉਹ ਦੋਵੇਂ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹਨ ਇਸ ਮਾਮਲੇ ‘ਚ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਮਾਮਲੇ ‘ਚ ਸ਼ਾਹ ਨੂੰ ਸਦਨ ‘ਚ ਬਿਆਨ ਦੇਣਾ ਚਾਹੀਦਾ ਹੈ

ਵਿਰੋਧੀ ਧਿਰ ਨੇ ‘ਮੋਦੀ ਸਰਕਾਰ ਜਵਾਬ ਦੇਵੇ’ ਦੇ ਨਾਅਰੇ ਲਾਏ

ਵਿਰੋਧੀ ਧਿਰ ਲਗਾਤਾਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਕੀ ਹੋਇਆ?’ ਅਤੇ ‘ਮੋਦੀ ਸਰਕਾਰ ਜਵਾਬ ਦੇਵੇ’ ਜਿਹੇ ਨਾਅਰੇ ਵੀ ਲੱਗਦੇ ਰਹੇ ਚਰਚਾ ਦਰਮਿਆਨ ਆਪਣੀ ਗੱਲ ਨਾ ਸੁਣੇ ਜਾਣ ਤੋਂ ਬਾਅਦ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਦ੍ਰਵਿੜ ਮੁਨੇਤਰ ਕਸ਼ਗਮ ਨੇ ਸਦਨ ਦਾ ਬਾਈਕਾਟ ਕੀਤਾ ਉਸ ਤੋਂ ਬਾਅਦ  ਤ੍ਰਿਣਮੂਲ ਕਾਂਗਰਸ ਵੱਲੋਂ ਵੀ ਉਨਾਵ ਦੀ ਘਟਨਾ ‘ਤੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਵੀ  ਬਾਈਕਾਟ ਕਰ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।