ਵਿਰੋਧੀਆਂ ਕੋਲ ਨਾ ਆਗੂ ਨਾ ਨੀਤੀ, ਨਾ ਰਣਨੀਤੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਜਪਾ ਨੇ 2019 ‘ਚ ਭਾਜਪਾ ਜ਼ਬਰਦਸਤ ਜਿੱਤ ਹਾਸਲ ਕਰਨ ਤੇ 2022 ‘ਚ ਨਵੇਂ ਭਾਰਤ ਦੇ ਨਿਰਮਾਣ ਦਾ ਵਿਸ਼ਵਾਸ ਪ੍ਰਗਟ ਕੀਤਾ ਪਾਰਟੀ ਨੇ ਕਿਹਾ ਕਿ ਭਾਜਪਾ ਕੋਲ ਪ੍ਰੋਗਰਾਮ ਹੈ, ਆਗੂ ਹੈ, ਨੀਤੀ ਹੈ ਤੇ ਰਣਨੀਤੀ ਵੀ ਹੈ ਪਰ ਵਿਰੋਧੀਆਂ ਕੋਲ ਕੁਝ ਵੀ ਨਹੀਂ ਹੈ ਤੇ ਉਹ ‘ਮੋਦੀ ਹਟਾਓ’ ਦੀ ਨਕਾਰਾਤਮਕ ਸਿਆਸਤ ਕਰ ਰਹੇ ਹਨ, ਜਿਸ ਨੂੰ ਜਨਤਾ ਸਵੀਕਾਰ ਨਹੀਂ ਕਰੇਗੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਮੀਟਿੰਗ ‘ਚ ਰਾਜਨੀਤਿਕ ਮਤਾ ਪੇਸ਼ ਕਰਦਿਆਂ ਆਪਣੇ ਸੰਬੋਧਨ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਵਿਤਾ ‘ਆਓ ਮਿਲ ਕੇ ਦੀਪ ਜਲਾਏ’ ਦੀ ਤਰਜ਼ ‘ਤੇ ਪਾਰਟੀ ਵਰਕਰਾਂ ਨੂੰ ਨਵਾਂ ਨਾਅਰਾ ਦਿੱਤੀ, ‘ਆਓ ਮਿਲ ਕੇ ਕਮਲ ਖਿਲਾਏ ਮਨੁੱਖੀ ਵਿਕਾਸ ਵਸੀਲੇ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਰਾਜਨੀਤਿਕ ਮਤੇ ਦੀ ਵਿਸ਼ਾ ਵਸਤੂ ਦੀ ਜਾਣਕਾਰੀ ਦਿੱਤੀ ਸਿੰਘ ਨੇ ਕਿਹਾ ਕਿ 2019 ‘ਚ ਭਾਜਪਾ ਜ਼ਬਰਦਸਤ ਜਿੱਤ ਹਾਸਲ ਕਰਨ ਜਾ ਰਹੀ ਹੈ ਭਾਜਪਾ ਕੋਲ ਪ੍ਰੋਗਰਾਮ ਹੈ, ਨੇਤਾ ਹੈ, ਨੀਤੀ ਹੈ ਤੇ ਰਣਨੀਤੀ ਵੀ ਹੈ ਪਰ ਵਿਰੋਧੀਆਂ ਕੋਲ ਲਾ ਨੇਤਾ ਹੈ, ਨਾ ਨੀਤੀ ਹੈ ਤੇ ਨਾ ਹੀ ਰਣਨੀਤੀ ਹੈ ਉਹ ਨਿਰਾਸ਼ ਹੇ ਤੇ ਨਕਾਰਾਤਮਕ ਸੋਚ ਕਾਰਨ ਬਦਲ ਲੱਭਣ ‘ਚ ਜੁਟਿਆ ਹੈ ਵਿਰੋਧੀ ਿਸਰਫ਼ ‘ਮੋਦੀ ਰੋਕੋ ਅਭਿਆਨ’ ਚਲਾ ਰਿਹਾ ਹੈ, ਜਿਸ ‘ਚ ਉਸ ਨੂੰ ਜਨਤਾ ਦਾ ਸਾਥ ਨਹੀਂ ਮਿਲੇਗਾ।