ਪਟਿਆਲਾ ਵਿਖੇ ਸੈਲਰ ਇੰਡਸਟਰੀ ਦੇ ਮਹਾਂਕੁੰਭ ਦਾ ਅਗਾਜ

Opening, Mahal, Kumbh, Industry, Patiala

ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਤੇ ਪ੍ਰਨੀਤ ਕੌਰ ਪੁੱਜੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਫੈਡਰੇਸ਼ਨ ਆਫ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਅਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਹੇਠ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਪਟਿਆਲਾ ਵਿਖੇ ਭਾਰਤ ਦੀ ਸ਼ੈਲਰ ਇੰਡਸਟਰੀ ਦਾ ਮਹਾਂਕੁੰਭ ਕਰਵਾਇਆ ਗਿਆ। ਇਸ ਮਹਾਂਕੁੰਭ ਵਿੱਚ ਭਾਰਤ ਦੇ 19 ਰਾਜਾਂ ਤੋਂ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਡੈਲੀਗੇਟਸ ਦੇ ਨਾਲ-ਨਾਲ ਪੰਜਾਬ ਦੇ 2500 ਦੇ ਕਰੀਬ ਸ਼ੈਲਰ ਮਾਲਕਾਂ ਨੇ ਹਾਜ਼ਰੀ ਭਰੀ। ਇਸ ਮਹਾਂਕੁੰਭ ਦਾ ਅਗਾਜ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਮਾ ਰੋਸ਼ਨ ਕਰ ਕੇ ਕੀਤਾ।

ਇਸ ਮੀਟਿੰਗ ਵਿਚ ਪ੍ਰਨੀਤ ਕੌਰ ਨੇ ਸ਼ੈਲਰ ਮਾਲਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਵੀ ਸ਼ੈਲਰ ਇੰਡਸਟਰੀ ਦੀਆਂ ਮੰਗਾਂ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਸੁਣੇਗੀ ਅਤੇ ਉਸਨੂੰ ਹੱਲ ਕਰਨ ਦੇ ਪੂਰਨ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਹੋਣਗੀਆਂ, ਉਹ ਸਮੱਸਿਆਵਾਂ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਮੂਹ ਸ਼ੈਲਰ ਇੰਡਸਟਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹੀਆਂ ਸਮੱਸਿਆਵਾਂ ਪੇਸ਼ ਆਉਣ ਦੇ ਬਾਵਜੂਦ ਵੀ ਸਾਰੇ ਸ਼ੈਲਰ ਮਾਲਕਾਂ ਨੇ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਸਾਰਾ ਕੰਮ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਸ਼ੈਲਰ ਇੰਡਸਟਰੀ ਅਤੇ ਮਹਿਕਮਾ ਦੋਵੇਂ ਇੱਕ ਦੂਜੇ ਦੀ ਜ਼ਰੂਰਤ ਹਨ ਅਤੇ ਸ਼ੈਲਰ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਿਲਕੇ ਇੰਡਸਟਰੀ ਲਈ ਕੰਮ ਕਰਨਗੇ

ਉਨ੍ਹਾਂ ਦੀ ਜੋ ਵੀ ਜਾਇਜ਼ ਮੰਗਾਂ ਹੋਣਗੀਆਂ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਇਸਦੇ ਦੂਜੇ ਪੜ੍ਹਾਅ ਦੇ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਭਾਰਤ ਦੇ ਸਾਰੇ ਪ੍ਰਾਂਤਾਂ ਦੇ ਪ੍ਰਧਾਨਾਂ ਨੇ ਆਉਣ ਵਾਲੇ ਸਮੇਂ ਵਿੱਚ ਸ਼ੈਲਰ ਇੰਡਸਟਰੀ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਤ ਪਾਸ ਕੀਤਾ ਕਿ ਸਾਰੇ ਪ੍ਰਾਂਤ ਤਰਸੇਮ ਸੈਣੀ ਦੀ ਅਗਵਾਈ ਹੇਠ ਸੰਘਰਸ਼ ਕਰਨ ਲਈ ਸਿਰ ਤੋੜ ਯਤਨ ਕਰਨਗੇ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਟੈਰਿਫ ਕਮਿਸ਼ਨ, ਭਾਰਤ ਸਰਕਾਰ ਵੱਲੋਂ ਜੋ ਵੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ ਚਾਹੇ ਉਹ ਮਿਲਿੰਗ ਰੇਟ ਨੂੰ ਲੈ ਕੇ ਹੋਣ, ਚਾਹੇ ਉਹ ਜੀ.ਐਸ.ਟੀ. ਜਾਂ ਪੈਂਡੀ ਅਤੇ ਚਾਵਲਾਂ ਦੀ ਟਰਾਂਸਪੋਰਟੇਸ਼ਨ ਚਾਰਜਿਸ ਨਾਲ ਸਬੰਧਤ ਹੋਣ, ਉਨ੍ਹਾਂ ਨੂੰ ਕੋਈ ਵੀ ਮਿਲਰਜ਼ ਅਤੇ ਐਸੋਸੀਏਸ਼ਨ ਨਹੀਂ ਮੰਨਦੀ ਕਿਉਂਕਿ ਇਹ ਰਿਪੋਰਟਾਂ ਤੱਥਾਂ ਦੇ ਅਧਾਰਤ ਨਹੀਂ ਹਨ।

ਸੰਮੇਲਨ ਦੇ ਅੰਤ ਵਿੱਚ ਭਾਰਤ ਦੇ 19 ਰਾਜਾਂ ਆਂਧਰਾ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਕੇਰਲਾ, ਓੜੀਸਾ, ਕਰਨਾਟਕਾ, ਹਰਿਆਣਾ, ਉÎੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਤੇਲਨਗਾਨਾ, ਪੌਂਡੀਚੀਰੀ, ਵੈਸਟ ਬੰਗਾਲ, ਗੁਜਰਾਤ, ਤਾਮਿਲ ਨਾਡੂ, ਮੱਧ ਪ੍ਰਦੇਸ਼, ਝਾਰਖੰਡ, ਮਹਾਂਰਾਸ਼ਟਰ, ਵਿਸ਼ਖਾਪਟਨਮ ਆਦਿ ਤੋਂ ਆਏ ਪ੍ਰਧਾਨਾਂ ਅਤੇ ਉਨ੍ਹਾਂ ਦੇ ਕਾਰਜਕਾਰੀ ਮੈਂਬਰਾਂ ਨੂੰ ਪ੍ਰਧਾਨ ਤਰਸੇਮ ਸੈਣੀ ਅਤੇ ਚੇਅਰਮੈਨ. ਜੀ.ਵੀ. ਰਾਓ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here