ਆਦਰਸ਼ ਸਕੂਲ ਦੇ ਮਿੱਡ ਡੇ ਮੀਲ ਦੇ ਕਣਕ ਤੇ ਚੌਲ ਵੇਚਣ ਜਾਂਦੇ ਪੁਲਿਸ ਅੜਿੱਕੇ

Police, Barriers, Meal, Wheat, Rice

ਨਿਹਾਲ ਸਿੰਘ ਵਾਲਾ (ਪੱਪੂ ਗਰਗ) | ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਉੱਚ ਦਰਜੇ ਦੀ ਵਿੱਦਿਆ ਦੇਣ ਦੇ ਮੰਤਵ ਨਾਲ ਖੋਲ੍ਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਕਾਂ ਲਈ ਚਿੱਟਾ ਹਾਥੀ ਬਣਦੇ ਨਜ਼ਰ ਆ ਰਹੇ ਹਨ। ਜੇਕਰ ਇਨ੍ਹਾਂ ਸਕੂਲਾਂ ‘ਚ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਆਇਆ ਮਿੱਡ ਡੇ ਮੀਲ ਹੀ ਸਕੂਲ ਪ੍ਰਬੰਧਕ ਆਪਣੀਆਂ ਜੇਬਾ ਭਰਨ ਲਈ ਵਰਤਣ ਲੱਗ ਜਾਣ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਸਰਕਾਰ ਦੀ ਤਰਫੋਂ ਆਇਆ ਖਾਣਾ ਕਿੱਥੇ ਨਸੀਬ ਹੋਣਾ ਹੈ। ਅਜਿਹਾ ਹੀ ਇੱਕ ਮਾਮਲਾ ਸਬ ਡਵੀਜਨ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸ਼ੀਹ ਕਲਾਂ ਦੇ ਉਕਤ ਸਕੂਲ ਦਾ ਸਾਹਮਣੇ ਆਇਆ ਹੈ।

ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਮਿੱਡ ਡੇ ਮੀਲ ਲਈ ਆਏ ਚੌਲ ਤੇ ਕਣਕ ਸਕੂਲ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਵੇਚਣ ਲਈ ਜਾਂਦੇ ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਦੀ ਅਗਵਾਈ ਸਮੇਤ ਪਿੰਡ ਵਾਸੀਆਂ ਨੇ ਫੜ ਲਏ, ਜਿਨ੍ਹਾਂ ਨੂੰ ਬਆਦ ਵਿਚ ਸਕੂਲ ਦੀ ਬੱਸ ਸਮੇਤ ਪੁਲਿਸ ਥਾਣੇ ਲਿਆਂਦਾ ਗਿਆ ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਰਣਸ਼ੀਂਹ ਕਲਾਂ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ‘ਚ ਬੱਚਿਆਂ ਲਈ ਮਿੱਡ ਡੇ ਮੀਲ ਦੇ ਕਣਕ ਤੇ ਚੌਲ ਵੇਚਣ ਲਈ ਜਾਂਦੇ ਜਰਨੈਲ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਬੁੱਟਰ ਕਲਾਂ ਜੋ ਕਿ ਸਕੂਲ ਦੇ ਬੱਚਿਆਂ ਵਾਲੀ ਬੱਸ ਨੰਬਰ ਪੀਬੀ 10 ਜੀ ਕੇ 3889 ਚਲਾਉਂਦਾ ਹੈ ਨਾਲ ਇੱਕ ਹੋਰ ਵਿਅਕਤੀ ਪਿੰਡ ਦੇ ਅਵਤਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਣਸ਼ੀਂਹ ਕਲਾਂ ਦੀ ਚੱਕੀ ਵੇਚਣ ਦੀ ਤਿਆਰੀ ਕਰ ਰਹੇ ਸਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਦੇ ਬਿਆਨਾਂ ‘ਤੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ, ਸਕੂਲ ਕਲਰਕ ਬਲਜਿੰਦਰ ਸਿੰਘ ਵਾਸੀ ਰਣਸ਼ੀਂਹ ਕਲਾਂ, ਜਰਨੈਲ ਸਿੰਘ ਵਾਸੀ ਬੁੱਟਰ ਤੇ ਅਵਤਾਰ ਸਿੰਘ ਚੱਕੀ ਮਾਲਕ ਵਾਸੀ ਰਣਸ਼ੀਂਹ ਕਲਾਂ ਤੇ ਇੱਕ ਹੋਰ ਨਾ ਮਾਲੂਮ ਵਿਅਕਤੀ ਨੂੰ ਨਾਮਜ਼ਦ ਕਰਕੇ ਖਿਲਾਫ ਧਾਰਾ 406/409/379/120 ਬੀ ਆਈ ਪੀ ਸੀ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਇਹ ਸਕੂਲ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਕਾਰਨ ਪਹਿਲਾਂ ਵੀ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਜਾਂਚ ਅਧੀਨ ਮਾਮਲੇ ‘ਚ ਹੋਰ ਮੁਲਜ਼ਮਾਂ ਨੂੰ ਵੀ ਪਲੇਥਣ ਲੱਗਣ ਦੀ ਸੰਭਾਵਨਾ ਹੈ ਇਹ ਕਾਲਾ ਧੰਦਾ ਕਿੰਨੇ ਸਮੇਂ ਤੋਂ ਚਲਦਾ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ ਪੁਲਿਸ ਨੇ 2 ਨੂੰ ਕਾਬੂ ਕੀਤਾ ਹੈ ਤੇ ਬਾਕੀਆਂ ਨੂੰ ਕਾਬੂ ਕਰਨਾ ਬਾਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ