ਅੱਖਾਂ ਖੋਲ੍ਹਤੀਆਂ

Madan Mohan Malviya Sachakhoon

ਅੱਖਾਂ ਖੋਲ੍ਹਤੀਆਂ

ਬਹੁਤ ਹੁਸ਼ਿਆਰ, ਬੇਹੱਦ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਕੁਝ ਉਹਨਾਂ ਨੂੰ ਆਪਣੇ ਘਰ ਕਦਮ ਰੱਖਣ ਦੀ ਵੀ ਬੇਨਤੀ ਕਰਿਆ ਕਰਦੇ ਸਨ ਇੱਕ ਯਾਤਰਾ ਤੋਂ ਬਾਅਦ ਉਹਨਾਂ ਨੂੰ ਮਿਲਣ ਇੱਕ ਸੇਠ ਵੀ ਆਏ ਸੇਠ ਦੀ ਪੁੱਤਰੀ ਦੇ ਵਿਆਹ ਦਾ ਸਮਾਗਮ ਸੀ ਉਹਨਾਂ ਨੇ ਆ ਕੇ ਸੱਦਾ ਦਿੱਤਾ ਵਿਆਹ ’ਚ ਕਰਵਾਏ ਜਾ ਰਹੇ ਰੋਟੀ ਦੇ ਪ੍ਰੋਗਰਾਮ ’ਚ ਉਹਨਾਂ ਨੂੰ ਸ਼ਾਮਲ ਹੋਣ ਦਾ ਨਿਮਰਤਾ ਪੂਰਨ ਸੱਦਾ ਦਿੱਤਾ ਗਿਆ ਮਾਲਵੀਯ ਜੀ ’ਚ ਜਿੰਨੀ ਸਾਦਗੀ ਸੀ, ਉਨੀ ਹੀ ਸਪੱਸ਼ਟਤਾ ਵੀ।

ਉਹਨਾਂ ਨੇ ਨਿਮਰਤਾ ਨਾਲ ਕਿਹਾ, ‘‘ਸੇਠ ਜੀ, ਸੱਦੇ ਲਈ ਧੰਨਵਾਦ ਪਰ ਮੈਂ ਇਸ ਰੋਟੀ ਦੇ ਪ੍ਰੋਗਰਾਮ ’ਚ ਨਹੀਂ ਆ ਸਕਾਂਗਾ ਮੈਂ ਤਾਂ ਇੱਕ ਆਮ ਭਾਰਤੀ ਹਾਂ ਮੇਰੇ ਇਸ ਦੇਸ਼ ’ਚ ਲੱਖਾਂ ਲੋਕ ਭੁੱਖੇ ਬੈਠੇ ਹਨ ਉਨ੍ਹਾਂ ਨੂੰ ਢਿੱਡ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ ਤੁਹਾਡੇ ਵਿਸ਼ਾਲ ਭੋਜਨ ਪ੍ਰੋਗਰਾਮ ’ਚ ਵਧੀਆ ਵਿਅੰਜ਼ਨ ਹੋਣਗੇ ਤੁਹਾਡੇ ਵੱਲੋਂ ਤਿਆਰ ਵਿਅੰਜ਼ਨ ਮੇਰੇ ਗਲੇ ’ਚੋਂ ਥੱਲੇ ਨਹੀਂ ਉੱਤਰ ਸਕਣਗੇ? ਮੈਨੂੰ ਉਹਨਾਂ ਦਾ ਖਿਆਲ ਆਉਂਦਾ ਰਹੇਗਾ, ਜੋ ਭੁੱਖੇ ਰਹਿਣ ਲਈ ਮਜ਼ਬੂਰ ਹਨ ਮੈਨੂੰ ਮੁਆਫ਼ ਕਰੋ’’

‘‘ਮਾਲਵੀਯ ਜੀ ਮੈਂ ਸਮਝ ਗਿਆ ਹੁਣ ਮੈਂ ਇਸ ਭੋਜਨ ’ਤੇ ਕੀਤਾ ਜਾਣ ਵਾਲਾ ਖ਼ਰਚ ਰੋਕ ਕੇ, ਇਸ ਨੂੰ ਗਰੀਬ, ਮਜ਼ਬੂਰ, ਲੋੜਵੰਦ ਲੋਕਾਂ ’ਚ ਵੰਡ ਦੇਵਾਂਗਾ’’ ਸੇਠ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਬਾਦ ’ਚ ਸੇਠ ਨੇ ਉਂਝ ਹੀ ਕੀਤਾ ਉਹਨਾਂ ਨੂੰ ਲੱਗਿਆ ਕਿ ਮਾਲਵੀਯ ਜੀ ਨੇ ਉਹਨਾਂ ਦੀਆਂ ਅੱਖਾਂ ਖੋਲ੍ਹ ਕੇ, ਉਹਨਾਂ ’ਤੇ ਉਪਕਾਰ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ