9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ

Sach Kahoon Punjabi Desk Picture
Published On

ਸਰਸਾ (ਸੱਚ ਕਹੂੰ ਨਿਊਜ਼) । ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਲਾਏ ਜਾ ਰਹੇ ਨੌਵੇਂ ‘ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ ‘ਚ ਜਾਂਚ  ਦਾ ਕੰਮ ਭਲਕੇ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਇਸ ਕੈਂਪ ‘ਚ ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਤੇ ਨਾਲ ਹੀ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਵੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ ।

ਕੈਂਪ ਦੀ ਓਪੀਡੀ 18 ਅਪਰੈਲ ਨੂੰ ਹੋਵੇਗੀ ਤੇ 19 ਤੋਂ 21 ਅਪਰੈਲ ਤੱਕ ਚੁਣੇ ਗਏ ਮਰੀਜ਼ਾਂ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਧੁਨਿਕ ਆਪ੍ਰੇਸ਼ਨ ਥੀਏਟਰਾਂ ‘ਚ ਆਪ੍ਰੇਸ਼ਨ ਕੀਤੇ ਜਾਣਗੇ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ‘ਚ ਲੱਗਣ ਜਾ ਰਹੇ।

ਇਸ ਕੈਂਪ ‘ਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਹੇਠ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਅਪੰਗਤਾ ਨਿਵਾਰਨ ਕੈਂਪ ਲਗਾਇਆ ਜਾਂਦਾ ਹੈ ਇਸ ਕੈਂਪ ‘ਚ ਮਰੀਜ਼ਾਂ ਦੀ ਜਾਂਚ, ਆਪ੍ਰੇਸ਼ਨ, ਦਵਾਈਆਂ, ਕੈਲੀਪਰ, ਟਰਾਈਸਾਈਕਲ, ਬੈਸਾਖੀ, ਸੋਟੀ, ਵਿਸੇਸ਼ ਬੂਟ ਆਦਿ ਮੁਫ਼ਤ ਉਪਲੱਬਧ ਕਰਵਾਏ ਜਾਣਗੇ ਮਰੀਜ਼ ਆਪਣੇ ਨਾਲ ਦੋ ਫੋਟੋਆਂ, ਆਧਾਰ ਕਾਰਡ, ਆਮਦਨ ਪ੍ਰਮਾਣ ਪੱਤਰ (15 ਹਜ਼ਾਰ ਰੁਪਏ ਮਹੀਨਾ ਤੋਂ ਘੱਟ) ਤੇ ਅਪੰਗਤਾ ਪ੍ਰਮਾਣ ਪੱਤਰ (40 ਫੀਸਦੀ ਤੋਂ ਜ਼ਿਆਦਾ) ਜ਼ਰੂਰ ਲੈ ਕੇ ਆਉਣ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਨਾਲ ਪਰਿਵਾਰ ਦੇ ਮੈਂਬਰ ਦਾ ਹੋਣਾ ਜ਼ਰੂਰੀ ਹੈ ਕੈਂਪ ਸਬੰਧੀ ਜਾਣਕਾਰੀ ਲੈਣ ਲਈ 01666-260222 ਜਾਂ 18001802515 ‘ਤੇ ਸੰਪਰਕ ਕਰ ਸਕਦੇ ਹੋ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

About The Author

Related Posts