ਰਾਮ-ਨਾਮ ਜਪਣ ਵਾਲੇ ਹੀ ਭਾਗਾਂ ਵਾਲੇ: ਪੂਜਨੀਕ ਗੁਰੂ ਜੀ

Only,  Recite, Namaz

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਿਸ ਨੇ ਮਨੁੱਖੀ ਸਰੀਰ ‘ਚ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰੱਬ ਨੂੰ ਯਾਦ ਕੀਤਾ ਹੈ ਉਹ ਆਪਣੇ ਸਭ ਦੁੱਖ, ਗ਼ਮ, ਪਰੇਸ਼ਾਨੀਆਂ ਤੋਂ ਅਜ਼ਾਦ ਹੋ ਗਿਆ ਜਿਸ ਇਨਸਾਨ ਦੇ ਜੀਵਨ ‘ਚ ਸ਼ਾਂਤੀ, ਚੈਨ, ਮਾਲਕ ਦੇ ਭਰਪੂਰ ਨਜ਼ਾਰੇ ਹੋਣ ਉਹ ਬਹੁਤ ਹੀ ਭਾਗਾਂ ਵਾਲੇ ਹਨ ਜੋ ਲੋਕ ਈਸ਼ਵਰ ਨੂੰ ਯਾਦ ਨਹੀਂ ਕਰਦੇ ਉਹ ਮਨ ਦੇ ਗੁਲਾਮ ਹੁੰਦੇ ਹਨ ਮਨ ਕਾਲ ਦਾ ਏਜੰਟ ਹੈ ਜੋ ਕਦੇ ਵੀ ਆਪਣੀ ਗਲਤੀ ਨਹੀਂ ਮੰਨਣ ਦਿੰਦਾ ਹਾਂ, ਜੇਕਰ ਕੋਈ ਭਗਤੀ-ਇਬਾਦਤ ਕਰਨ ਵਾਲਾ ਹੈ, ਮਾਲਕ ਨੂੰ ਮੰਨਣ ਵਾਲਾ ਹੈ, ਉਹ ਮੰਨ ਲਵੇ ਤਾਂ ਮੰਨ ਲਵੇ ਨਹੀਂ ਤਾਂ ਦੂਜਾ ਕੋਈ ਨਹੀਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰੂਹਾਨੀ ਸੰਤ, ਫ਼ਕੀਰ ਚੰਗੇ-ਬੁਰੇ ਕਰਮਾਂ ਤੋਂ ਜਾਣੂੰ ਕਰਵਾਉਂਦੇ ਹਨ ਪਰ ਜ਼ਿਆਦਾਤਰ ਲੋਕ ਸੰਤਾਂ ਦੀ ਗੱਲ ਨੂੰ ਮੰਨਦੇ ਹੀ ਨਹੀਂ ਸੰਤ ਬੁਰਾਈਆਂ, ਨਿੰਦਿਆ, ਚੁਗਲੀ, ਨਫ਼ਰਤ, ਝਗੜਾ ਆਦਿ ਤੋਂ ਰੋਕਦੇ ਹਨ, ਪਰ ਲੋਕ ਮੰਨਦੇ ਨਹੀਂ ਜੋ ਲੋਕ ਸੰਤਾਂ ਦੀ ਗੱਲ ਨੂੰ ਮੰਨ ਲੈਂਦੇ ਹਨ ਉਹ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ, ਮਾਲਕ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਰਹਿੰਦੇ ਹਨ ਫ਼ਕੀਰ ਕਦੇ ਝੂਠ ਨਹੀਂ ਬੋਲਦੇ ਅਤੇ ਨਾ ਹੀ ਕਿਸੇ ਦੇ ਅਧੀਨ ਜਾਂ ਕਿਸੇ ਦੇ ਗੁਲਾਮ ਹੁੰਦੇ ਹਨ ਉਹ ਤਾਂ ਬੱਸ, ਮਾਲਕ, ਭਗਵਾਨ ਦੇ ਗੁਲਾਮ ਹੁੰਦੇ ਹਨ ਇਸ ਲਈ ਸਤਿਸੰਗ ‘ਚ ਸੱਚੀ ਗੱਲ ਹੀ ਦੱਸੀ ਜਾਂਦੀ ਹੈ ਭਾਵੇਂ ਉਹ ਕਿਸੇ ਨੂੰ ਕੌੜੀ ਹੀ ਕਿਉਂ ਨਾ ਲੱਗੇ ਸੰਤਾਂ ਦਾ ਕੰਮ ਪਾਰਸ ਤੋਂ ਵੀ ਵਧ ਕੇ ਹੁੰਦਾ ਹੈ ਪਾਰਸ ਨਾਲ ਭਾਵੇਂ ਕਿਹੋ-ਜਿਹਾ ਵੀ ਲੋਹਾ ਕਿਉਂ ਨਾ ਲੱਗੇ ਉਹ ਸੋਨਾ ਬਣਾਉਂਦਾ ਹੈ ਪਾਰਸ ਨਹੀਂ, ਪਰ ਸੰਤਾਂ ਦੀ ਸੋਹਬਤ ‘ਚ ਜੋ ਵੀ ਆਉਂਦਾ ਹੈ, ਭਾਵੇਂ ਉਹ ਕਿੰਨਾ ਵੀ ਪਾਪੀ-ਅਪਰਾਧੀ, ਕਿਸੇ ਵੀ ਧਰਮ-ਜਾਤ ਦਾ ਕਿਉਂ ਨਾ ਹੋਵੇ, ਸੰਤਾਂ ਦੇ ਬਚਨਾਂ ‘ਤੇ ਅਮਲ ਕਰੇ ਤਾਂ ਸੰਤ ਉਸ ਨੂੰ ਸੋਨਾ ਨਹੀਂ, ਸਗੋਂ ਪਾਰਸ ਹੀ ਬਣਾ ਦਿੰਦੇ ਹਨ ਉਹ ਇਨਸਾਨ ਸੰਤਾਂ ਦੇ ਬਚਨਾਂ ‘ਤੇ ਅਮਲ ਕਰਕੇ ਮਾਲਕ ਦੀ ਚਰਚਾ ਜਿੱਥੇ ਵੀ ਕਰੇਗਾ ਉਸ ਦੇ ਕਾਰਨ ਹੀ ਕਈ ਲੋਕ ਸਤਿਸੰਗ ‘ਚ ਆ ਕੇ ਆਪਣੀਆਂ ਬੁਰਾਈਆਂ ਛੱਡਣਗੇ
ਆਪ ਜੀ ਅੱਗੇ ਫ਼ਰਮਾਉਂਦੇ ਹਨ ਕਿ ਸਤਿਸੰਗ ਦੀ ਮਹਿਮਾ ਕਹਿਣ-ਸੁਣਨ ਤੋਂ ਪਰ੍ਹੇ ਹੈ ਇੱਥੇ ਆਉਣ ਨਾਲ ਆਤਮਾ ‘ਤੇ ਜੰਮੀ ਜਨਮਾਂ-ਜਨਮਾਂ ਦੀ ਪਾਪ-ਮੈਲ ਤਾਂ ਧੁਲ ਜਾਂਦੀ ਹੈ, ਕਈ ਵਾਰ ਕਈ ਲਾਇਲਾਜ ਰੋਗ ਵੀ ਦੂਰ ਹੋ ਜਾਂਦੇ ਹਨ  ਅੱਜ ਸਮਾਜ ‘ਚ ਗੁਰੂਆਂ ਦਾ ਹੜ੍ਹ ਆਇਆ ਹੋਇਆ ਹੈ ਲੋਕਾਂ ਨੇ ਰਾਮ-ਨਾਮ ਨੂੰ ਵਪਾਰ, ਬਿਜਨਸ ਬਣਾ ਲਿਆ ਹੈ ਰਿਸ਼ੀਆਂ-ਮੁਨੀਆਂ, ਪੀਰ-ਪੈਗੰਬਰਾਂ ਦੀ ਬਾਣੀ ਚੰਗੇ ਰਾਗ ‘ਚ ਸੁਣਾਉਂਦੇ ਹਨ ਬਦਲੇ ‘ਚ ਖੂਬ ਦਾਨ-ਚੜ੍ਹਾਵਾ ਲੈਂਦੇ ਹਨ ਕੀ ਭਗਵਾਨ ਮੰਗਤਾ ਹੈ? ਨਹੀਂ, ਉਹ ਤਾਂ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ ਇਸਦੇ ਤਾਂ ਦੋਵੇਂ ਹੀ ਦਾਨ ਚੜ੍ਹਾਉਣ ਵਾਲਾ ਅਤੇ ਦਾਨ ਲੈਣ ਵਾਲਾ ਦੋਸ਼ੀ, ਪਾਪੀ ਹਨ, ਕਿਉਂਕਿ ਇੱਕ ਨੇ ਪਾਪ-ਜ਼ੁਲਮ ਦੀ ਕਮਾਈ ਦਾਨ ਕੀਤੀ, ਦੂਜੇ ਨੇ ਮਾਲਕ ਦੇ ਨਾਂਅ ‘ਤੇ ਢਂਗ ਰਚ ਕੇ ਧਨ ਲੁੱਟਿਆ ਤਾਂ ਦੋਵਾਂ ਨੂੰ ਹੀ ਸੁਖ-ਚੈਨ ਨਹੀਂ ਆਵੇਗਾ
ਆਪ ਜੀ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਆਤਮ- ਬਲ, ਬਰਦਾਸ਼ਤ ਸ਼ਕਤੀ ਵਧਾਉਂਦਾ ਹੈ ਪਰ ਕੋਈ ਸਿਮਰਨ ਕਰੇ ਤਾਂ ਜਿਵੇਂ ਤੁਸੀਂ ਖਾਣਾ ਸਮੇਂ ‘ਤੇ ਖਾਂਦੇ ਹੋ ਅਤੇ ਦੁਨਿਆਵੀ ਕੰਮਾਂ ਲਈ ਵੀ ਸਮਾਂ ਕੱਢਦੇ ਹੋ ਉਸੇ ਤਰ੍ਹਾਂ ਇਸ ਆਤਮਾ ਦੀ ਖੁਰਾਕ ਲਈ ਵੀ ਨਿਯਮਿਤ ਤੌਰ ‘ਤੇ ਭਗਤੀ-ਇਬਾਦਤ ਕਰਨੀ ਚਾਹੀਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।