ਤਮਿਲਨਾਡੂ ’ਚ ਗੈਸ ਸਲੰਡਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ, ਛੇ ਲੋਕ ਜਖ਼ਮੀ

ਤਮਿਲਨਾਡੂ ’ਚ ਗੈਸ ਸਲੰਡਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ, ਛੇ ਲੋਕ ਜਖ਼ਮੀ

ਤਿਰੂਚਿਰਾਪੱਲੀ (ਏਜੰਸੀ)। ਤਾਮਿਲਨਾਡੂ ਦੇ ਤਿਰੂਚਿਰਾਪੱਲੀ ਸ਼ਹਿਰ ਦੇ ਵਿਅਸਤ ਮੇਨ ਗਾਰਡ ਗੇਟ ਇਲਾਕੇ ’ਚ ਹੀਲੀਅਮ ਗੈਸ ਸਿਲੰਡਰ ਦੇ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਜਦੋਂ ਗੁਬਾਰੇ ਵੇਚਣ ਵਾਲਾ ਸ਼ਹਿਰ ਦੇ ਸਭ ਤੋਂ ਵਿਅਸਤ ਮੇਨ ਗਾਰਡ ਗੇਟ ਖੇਤਰ ਵਿੱਚ ਮਸ਼ਹੂਰ ਟੈਕਸਟਾਈਲ ਸ਼ੋਅਰੂਮ ਦੇ ਸਾਹਮਣੇ ਗੁਬਾਰੇ ਫੁਲਾ ਰਿਹਾ ਸੀ।

ਉਸੇ ਸਮੇਂ ਗੁਬਾਰੇ ਫੁਲਾਉਣ ਲਈ ਵਰਤਿਆ ਜਾਣ ਵਾਲਾ ਹੀਲੀਅਮ ਗੈਸ ਸਿਲੰਡਰ ਫਟ ਗਿਆ, ਜਿਸ ਨਾਲ ਨੇੜੇ ਖੜ੍ਹੇ ਰਵੀਕੁਮਾਰ (36) ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਗੁਬਾਰਾ ਵੇਚਣ ਵਾਲਾ ਅਨਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਦੀਵਾਲੀ ਦੀ ਖਰੀਦਦਾਰੀ ਲਈ ਵੀਕਐਂਡ ’ਤੇ ਸੈਂਕੜੇ ਲੋਕ ਮੇਨ ਗਾਰਡ ਗੇਟ ਇਲਾਕੇ ’ਚ ਆਉਂਦੇ ਹਨ। ਉਸ ਨੇ ਦੱਸਿਆ ਕਿ ਧਮਾਕੇ ਵਿੱਚ ਕੱਪੜਿਆਂ ਦੇ ਸ਼ੋਅਰੂਮ ਦੇ ਨੇੜੇ ਖੜ੍ਹਾ ਇੱਕ ਆਟੋ ਰਿਕਸ਼ਾ ਅਤੇ ਦੋ ਪਹੀਆ ਵਾਹਨ ਨੁਕਸਾਨੇ ਗਏ। ਪੁਲਿਸ ਨੇ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ