ਵਿਸ਼ਵ ਬੈਂਕ ਦਾ ਭਾਰਤ ਨੂੰ ਇੱਕ ਅਰਬ ਡਾਲਰ ਦਾ ਪੈਕੇਜ਼
ਵਾਸ਼ਿੰਗਟਨ (ਏਜੰਸੀ)। ਵਿਸ਼ਵ ਬੈਂਕ (World Bank) ਨੇ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਤੋਂ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਿਤ ਗਰੀਬਾਂ ਤੇ ਕਮਜ਼ੋਰ ਵਰਗਾਂ ਲਈ ਇੱਕ ਅਰਬ ਡਾਲਰ ਦਾ ਸਮਾਜਿਕ ਸੁਰੱਖਿਆ ਪੈਕੇਜ਼ ਮਨਜ਼ੂਰ ਕੀਤਾ ਹੈ। ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਮੰਡਲ ਨੇ 14 ਮਈ ਦੀ ਬੈਠਕ ‘ਚ ਇਸ ਪੈਕੇਜ਼ ਨੂੰ ਮਨਜ਼ੂਰੀ ਦਿੱਤੀ।
ਇਸ ਨੂੰ ਮਿਲਾ ਕੇ ਵਿਸ਼ਵ ਬੈਂਕ ਦੀ ਕੋਵਿਡ-19 ਮਹਾਂਮਾਰੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਨੂੰ ਦਿੱਤੀ ਜਾ ਰਹੀ ਮੱਦਦ ਨੂੰ ਦੋ ਅਰਬ ਡਾਲਰ ਹੋ ਗਈ। ਇੱਕ ਅਰਬ ਡਾਲਰ ਦੀ ਤੁਰੰਤ ਮੱਦਦ ਪਿਛਲੇ ਮਹੀਨੇ ਭਾਰਤ ਦੇ ਸਿਹਤ ਖ਼ੇਤਰ ਨੂੰ ਦਿੱਤੀ ਗਈ ਸੀ। ਨਵੇਂ ਪੈਕੇਜ਼ ਦੀ ਰਾਸ਼ੀ ਦੋ ਕਿਸ਼ਤਾਂ ‘ਚ ਦਿੱਤੀ ਜਾਵੇਗੀ।
ਚਾਲੂ ਵਿੱਤੀ ਵਰ੍ਹੇ ‘ਚ ਪਹਿਲਾਂ 75 ਕਰੋੜ ਡਾਲਰ ਦੀ ਤੁਰੰਤ ਵੰਡ ਹੋਵੇਗੀ ਜਦੋਂਕਿ ਬਾਕੀ 25 ਕਰੋੜ ਡਾਲਰ ਅਗਲੇ ਵਿੱਤੀ ਵਰ੍ਹੇ ‘ਚ ਮਿਲਣਗੇ। ਪਹਿਲੀ ਕਿਸ਼ਤ ਦੀ ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ ਖ਼ਰਚ ਕੀਤੀ ਜਾਵੇਗੀ ਜਿਸ ਨਾਲ ਨਗਦੀ ਹਸਤਾਂਤਰਣ ਤੇ ਖਾਦ ਲਾਭਾਂ ਨੂੰ ਚਲਾਉਣ ‘ਚ ਤੇਜ਼ੀ ਨਾਲ ਮੱਦਦ ਮਿਲੇਗੀ। ਦੂਜੀ ਕਿਸ਼ਤ ਸਮਾਜਿਕ ਸੁਰੱਖਿਆ ਕਾਰਜਾਂ ‘ਤੇ ਖ਼ਰਚ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।