ਸਿੰਧ ਸੂਬੇ ਵਿੱਚ ਮਾਸਕ ਨਾ ਪਾਉਣ ਵਾਲੇ ਅਫ਼ਸਰਾ ਦੀ ਇੱਕ ਦਿਨ ਦੀ ਤਨਖਾਹ ਕਟੇਗੀ

Wear Mask Sachkahoon

ਸਿੰਧ ਸੂਬੇ ਵਿੱਚ ਮਾਸਕ ਨਾ ਪਾਉਣ ਵਾਲੇ ਅਫ਼ਸਰਾ ਦੀ ਇੱਕ ਦਿਨ ਦੀ ਤਨਖਾਹ ਕਟੇਗੀ

ਕਰਾਚੀ। ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੇ (Wear Mask) ਮਾਸਕ ਨਾ ਪਹਿਨਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖਾਹ ਕੱਟਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ  ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੀ ਪ੍ਰਧਾਨਗੀ ਵਿੱਚ ਹੋਈ ਸੂਬਾਈ ਕਰੋਨਾ ਵਾਇਰਸ ਟਾਸਕ ਫੋਰਸ ਦੀ ਬੈਠਕ ਵਿੱਚ ਕੰਮ ਵਾਲੀ ਥਾਂ ’ਤੇ ਮਾਸਕ ਨਾ ਪਹਿਨਣ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦੀ ਤਨਖਾਹ ਵਿੱਚੋਂ ਇੱਕ ਦਿਨ ਦੀ ਤਨਖਾਹ ਕੱਟਣ ਦਾ ਫੈਸਲਾ ਕੀਤਾ ਗਿਆ।

ਦੂਜੇ, ਪਾਸੇ ਸੂਬਾਈ ਸਰਕਾਰ ਨੇ  ਕੋਵਿਡ -19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਬਾਵਜ਼ੂਦ ਵਿਦਿਅਕ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ, ਪਾਕਿਸਤਾਨ ਵਿੱਚ ਕੋਵਿਡ -19 ਦੀ ਪੰਜਵੀਂ ਲਹਿਰ ਵਿੱਚ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਨੇ ਸੋਮਵਾਰ ਨੂੰ ਆਪਣੀ ਸੂਬਾਈ ਸਿੱਖਿਆ ਅਤੇ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਸਿੱਖਿਆ ਖੇਤਰ, ਜਨਤਕ ਸਮਾਗਮਾਂ, ਵਿਆਹ ਸਮਾਗਮਾਂ, ਇਨਡੋਰ/ਆਊਟਡੋਰ ਡਾਇਨਿੰਗ ਅਤੇ ਟਰਾਂਸਪੋਰਟ ਸੈਕਟਰ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਨਾਨ-ਫਾਰਮਾਸਓਟੀਕਲ ਇੰਟਰਵੈਂਸ਼ਨ (ਐਨਪੀਆਈ) ਦੇ ਇੱਕ ਨਵੇਂ ਸੈਟਅੱਪ ਬਾਰੇ ਵਿਚਾਰ ਕੀਤਾ ਜਾਵੇਗਾ। ਐਨਸੀਓਸੀ ਨੇ ਘਰੇਲੂ ਉਡਾਣਾਂ ਦੌਰਾਨ ਭੋਜਨ/ਨਾਸ਼ਤਾ ਦੀ ਸੇਵਾ ਕਰਨ ਤੇ ਪੂਰਨ ਪਾਬੰਦੀ ਲਗਾਉਣ ਦਾ ਵੀ ਫੈਸਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ