ਰੋਹਿਤ ਸ਼ਰਮਾ ਦਾ ਦੂਜਾ ਸਥਾਨ ਬਰਕਰਾਰ
ਨਵੀਂ ਦਿੱਲੀ/ਏਜੰਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਲ 2019 ਦੀ ਸਮਾਪਤੀ ਇੱਕ ਰੋਜਾ ਕ੍ਰਿਕਟ ਰੈਕਿੰਗ ‘ਚ ਨੰਬਰ-1 ਦੇ ਰੂਪ ‘ਚ ਕੀਤੀ ਵਿਰਾਟ 895 ਰੈਕਿੰਗ ਅੰਕਾ ਤੋਂ ਖਿਸਕ ਕੇ 887 ਰੈਂਕਿੰਗ ‘ਤੇ ਆ ਗਏ ਰੋਹਿਤ ਸ਼ਰਮਾ ਦਾ ਦੂਜਾ ਸਥਾਨ ਬਰਕਰਾਰ ਹੈ ਤੇ ਉਨ੍ਹਾਂ ਨੇ ਆਪਣੀ ਰੈਂਕਿੰਗ ਅੰਕਾਂ ‘ਚ ਵੀ ਸੁਧਾਰ ਕੀਤਾ ਹੈ ਰੋਹਿਤ 863 ਅੰਕਾ ਨਾਲ 14ਵੀਂ ਰੈਂਕਿੰਗ ਅੰਕਾਂ ਦੀ ਛਾਲ ਮਾਰ ਕੇ 873 ਰੈਂਕਿੰਗ ਅੰਕਾਂ ‘ਤੇ ਪਹੁੰਚ ਗਏ ਹਨ ਤੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਤੋਂ ਸਿਰਫ 12 ਅੰਕ ਦੂਰ ਰਹਿ ਗਏ ਹਨ ।
ਬੁਮਰਾਹ ਦਾ ਇੱਕ ਰੋਜ਼ਾ ਗੇਂਦਬਾਜ਼ੀ ਰੈਂਕਿੰਗ ‘ਚ ਪਹਿਲਾ ਸਥਾਨ ਬਣਿਆ ਹੋਇਆ ਹੈ ਉਹ 785 ਅੰਕਾਂ ਨਾਲ ਚੋਟੀ ‘ਤੇ ਹਨ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ 740 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ ਵਿੰਡੀਜ਼ ਖਿਲਾਫ ਸੀਰੀਜ਼ ‘ਚ ਹੈਟ੍ਰਿਕ ਲਾਉਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ 12ਵਾਂ ਸਥਾਨ ਬਣਿਆ ਹੋਇਆ ਹੈ ਤੇ ਉਹ ਗੇਂਦਬਾਜ਼ੀ ਰੈਂਕਿੰਗ ‘ਚ ਦੂਜੇ ਸਰਵਸ੍ਰੇਸ਼ਠ ਭਾਰਤੀ ਹਨ ਬੱਲੇਬਾਜ਼ੀ ‘ਚ ਵਿਰਾਟ ਤੇ ਰੋਹਿਤ ਤੋਂ ਬਾਅਦ ਤੀਜੇ ਸਰਵਸ੍ਰੇਸ਼ਠ ਭਾਰਤੀ ਸ਼ਿਖਰ ਧਵਨ ਹਨ ਜੋ 22ਵੇਂ ਸਥਾਨ ‘ਤੇ ਹਨ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਓਪਨਰ ਲੋਕੇਸ਼ ਰਾਹੁਤ ਨੇ 17ਵੇਂ ਸਥਾਨ ਦੀ ਲੰਮੀ ਛਾਂਲ ਲਾਈ ਹੈ ਤੇ ਉਹ 88ਵੇਂ ਤੋਂ 71 ਸਥਾਨ ‘ਤੇ ਪਹੁੰਚ ਗਏ ਹਨ ।
ਰਵਿੰਦਰ ਜਡੇਜਾ ਬੱਲੇਬਾਜ਼ੀ ਰੈਕਿੰਗ ‘ਚ 100ਵੇਂ ਸਥਾਨ ‘ਤੇ ਹਨ ਗੇਂਦਬਾਜ਼ਾਂ ‘ਚ ਮੁਹੰਮਦ ਸ਼ਮੀ 599 ਅੰਕਾਂ ਨਾਲ 22 ਨੰਬਰ ‘ਤੇ ਹਨ ਜਦੋਂ ਖੱਬੇ ਹੱਥ ਦੇ ਸਪਿੱਨਰ ਜਡੇਜਾ 559 ਅੰਕਾਂ ਨਾਲ 31ਵੇਂ ਨੰਬਰ ‘ਤੇ ਹਨ ਸਪਿੱਨਰ ਯੁਜਵੇਂਦਰ ਚਹਿਲ 15ਵੇਂ ਤੇ ਭਾਤਰੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 16ਵੇਂ ਨੰਬਰ ‘ਤੇ ਹਨ ਉੱਥੇ ਹੀ ਇੱਕ ਰੋਜ਼ਾ ਆਲਰਾਊਂਡਰ ਰੈਂਕਿੰਗ ‘ਚ ਪਹਿਲੇ 10 ‘ਚ ਭਾਰਤ ਦਾ ਕੋਈ ਵੀ ਖਿਡਾਰੀ ਮੌਜੂਦ ਨਹੀਂ ਹੈ ਇੰਗਲੈਂਡ ਨੂੰ ਇਸ ਸਾਲ ਵਿਸ਼ਵ ਜੇਤੂ ਬਣਨ ਵਾਲੇ ਬੇਨ ਸਟੋਕਸ ਦੁਨੀਆਂ ਦੇ ਨੰਬਰ ਇੰਕ ਆਲਰਾਊਂਡਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।