(ਸੁਭਾਸ਼ ਸ਼ਰਮਾ) ਕੋਟਕਪੂਰਾ। ਕੋਟਕਪੂਰਾ ਦੇ ਸਰਕਾਰੀ ਸਕੂਲ ਕੈਂਪਸ ’ਚ ਐਨਐਸਐਸ (NSS Camp) ਦੇ ਦੋਵੇਂ ਯੂਨਿਟਾਂ ਦਾ ਕੈਂਪ ਲਾਇਆ ਗਿਆ। ਦੋਵੇਂ ਯੂਨਿਟਾਂ ਨੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਦੀ ਯੋਗ ਅਗਵਾਈ ਸਦਕਾ ਪ੍ਰੋਗਰਾਮ ਅਫਸਰ ਸ੍ਰੀਮਤੀ ਸ਼ਵਿੰਦਰ ਕੌਰ, ਸ੍ਰੀਮਤੀ ਸੰਦੀਪ ਕੌਰ ਦੀ ਦੇਖ-ਰੇਖ ਹੇਠ ਕੈਂਪ ਲਾਇਆ ਗਿਆ, ਜਿਸ ਵਿੱਚ ਵਲੰਟੀਅਰਾਂ ਨੇ ਸਕੂਲ ਕੈਂਪਸ ਵਿੱਚ ਕੋਵਿਡ ਤੋਂ ਬਾਅਦ ਪਹਿਲੀ ਵਾਰ ਸਕੂਲ ਦੀ ਨੁਹਾਰ ਬਦਲੀ। ਇਸ ਦੌਰਾਨ ਵਿਦਿਆਰਥੀਆਂ ਨੇ ਸਕੂਲ ਦੀ ਸਫਾਈ ਕੀਤੀ ਤੇ ਦਰੱਖਤਾਂ ਨੂੰ ਕਲੀ ਆਦਿ ਕੀਤੀ। ਕੈਂਪ ਦੀ ਸ਼ੁਰੂਆਤ ਪ੍ਰਿੰਸੀਪਲ ਪ੍ਰਭਜੋਤ ਸਿੰਘ ਦੇ ਅਣਮੁੱਲੇ ਵਿਚਾਰਾਂ ਨਾਲ ਹੋਈ। ਸ੍ਰੀਮਤੀ ਸ਼ਵਿੰਦਰ ਕੌਰ ਤੇ ਸੰਦੀਪ ਕੌਰ ਨੇ ਵਲੰਟੀਅਰਾਂ ਨੂੰ ਕੰਮ ਕਰਨ ਦੀ ਮਹੱਤਤਾ ਬਾਰੇ ਦੱਸਿਆ ਕਿ ਵਲੰਟੀਅਰਾਂ ਦੀ ਜਿੰਦਗੀ ਤੇ ਚਰਿੱਤਰ ਬਾਕੀ ਵਿਦਿਆਰਥੀਆਂ ਨਾਲੋਂ ਕਿਵੇਂ ਵੱਖਰੀ ਹੁੰਦੀ ਹੈ। ਉਹ ਆਪਣੀ ਜ਼ਿੰਦਗੀ ਨਾਲੋਂ ਸਮਾਜ ਦੇ ਕੰਮਾਂ ਨੂੰ ਤਰਜ਼ੀਹ ਦਿੰਦੇ ਹਨ।
ਕੈਂਪ ਦੀ ਸਮਾਪਤੀ ’ਤੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਗਰੁੱਪ ਲੀਡਰਾਂ ਤੋਂ ਕੈਂਪ ਦੇ ਤਜ਼ਰਬੇ ਸਬੰਧੀ ਪੁੱਛਿਆ ਤੇ ਟੀਮ ਦੇ ਸਹਿਯੋਗ ਬਾਰੇ ਪੁੱਛਿਆ। ਵਲੰਟੀਅਰਜ਼ ਨੇ ਕੈਂਪ ਦਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਸ ਕੈਂਪ ’ਚ ਸਾਰੇ ਵਿਦਿਆਰਥੀਆਂ ਨੇ ਖੂਬ ਮਿਹਨਤ ਕੀਤੀ ਤੇ ਸਭ ਦਾ ਪੂਰਾ ਸਹਿਯੋਗ ਰਿਹਾ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਸਲਾਹਕਾਰ ਸ. ਬਲਜੀਤ ਸਿੰਘ ਖੀਵਾ ਨੇ ਵੰਲਟੀਅਰਾਂ ਨੂੰ ਆਪਣੇ ਐਨਐਸਐਸ ਦੇ ਤਜ਼ਰਬੇ ਸਾਂਝੇ ਕੀਤੇ ਤੇ ਉਹਨਾਂ ਨੂੰ ਰਿਫਰੈਸਮੈਂਟ ਦਿੱਤੀ ਗਈ। ਇਸ ਮੌਕੇ ਮਨੋਹਰ ਲਾਲ ਲੈਕ. ਪੋਲ ਸਾਇੰਸ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਪਿੱਛੇ ਹਨ ਉਹਨਾਂ ਦੀ ਕੈਂਪ ਵਿੱਚ ਬਾ-ਕਮਾਲ ਸ਼ਮੂਲੀਅਤ ਰਹੀ। ਇਸ ਮੌਕੇ ਪਰਮਜੀਤ ਕੌਰ ਲੈਕ. ਪੋਲ ਸਾਇੰਸ, ਚੰਦਨ ਸੋਢੀ ਲੈਕ. ਅੰਗਰੇਜੀ ਨੇ ਵੀ ਵਲੰਟੀਅਰਜ਼ ਦਾ ਸ਼ਲਾਘਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ