ਹੁਣ ਕਿਸ ਗੱਲ ਦਾ ਪਦਮਸ਼੍ਰੀ
ਸਦਾ ਵਿਵਾਦਾਂ ’ਚ ਰਹਿਣ ਵਾਲੀ ਫ਼ਿਲਮ ਅਦਾਕਾਰਾ ਕੰਗਣਾ ਰਣੌਤ ਨੇ ਹੁਣ ਤਾਂ ਹੱਦ ਹੀ ਕਰ ਦਿੱਤੀ ਹੈ ਉਸ ਨੇ ਆਪਣੀ ਤਾਜ਼ਾ ਟਿੱਪਣੀ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ‘ਸੱਤਾ ਦਾ ਭੁੱਖਾ’ ਕਹਿ ਦਿੱਤਾ ਹੈ ਇਸ ਤੋਂ ਪਹਿਲਾਂ ਉਹ ਦੇਸ਼ ਦੀ ਅਜ਼ਾਦੀ ਦਾ ਸਾਲ 2014 ਦੱਸਦੀ ਹੈ ਇਹ ਸਮਾਂ ਉਨ੍ਹਾਂ ਆਗੂਆਂ ਲਈ ਜਾਗਣ ਦਾ ਹੈ ਜੋ 2 ਅਕਤੂਬਰ ਨੂੰ ਮਹਾਤਮਾ ਜੀ ਦੀ ਜੈਅੰਤੀ ’ਤੇ ਉਹਨਾਂ ਨੂੰ ਨਮਨ ਕਰ ਰਹੇ ਸਨ ਕੰਗਣਾ ਦੀਆਂ ਟਿੱਪਣੀਆਂ ਸ਼ਹੀਦਾਂ ਦਾ ਅਪਮਾਨ ਹੈ
ਫ਼ਿਰ ਵੀ ਵਿਚਾਰਾਂ ਦੀ ਅਜ਼ਾਦੀ ਦਾ ਸਰੋਕਾਰ ਹੈ ਕਿਸੇ ਨੂੰ ਵੀ ਅਜ਼ਾਦੀ ਤੇ ਆਗੂਆਂ ਬਾਰੇ ਵੱਖਰੇ ਵਿਚਾਰ ਰੱਖਣ ਦਾ ਅਧਿਕਾਰ ਹੋ ਸਕਦਾ ਹੈ ਪਰ ਅਜਿਹੇ ਵਿਅਕਤੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਪਿੱਛੇ ਕੋਈ ਤਰਕ ਨਹੀਂ ਬਣਦਾ ਜਿਹੜੀ ਔਰਤ ਦੇਸ਼ ਦੇ ਇਤਿਹਾਸ ਦਾ ਹੀ ਮਾਣ-ਸਨਮਾਨ ਨਹੀਂ ਕਰਦੀ ਉਸ ਕੋਲ ਪਦਮਸ਼੍ਰੀ ਪੁਰਸਕਾਰ ਬਰਕਰਾਰ ਰਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਪੁਰਸਕਾਰ ਕਿਸੇ ਵੀ ਵਿਅਕਤੀ ਦੀਆਂ ਨਾ ਸਿਰਫ਼ ਪ੍ਰਾਪਤੀ ਹੈ
ਸਗੋਂ ਉਸ ਦੇ ਵਿਚਾਰਾਂ ਦੀ ਉੱਚਤਾ ਦਾ ਲਖਾਇਕ ਹੁੰਦਾ ਹੈ ਦੇਸ਼ ਦੀ ਮਹਾਨ ਸੰਸਕ੍ਰਿਤੀ ਤੇ ਇਤਿਹਾਸ ਹੀ ਕੌਮ ਲਈ ਮਾਰਗਦਰਸ਼ਕ ਤੇ ਭਵਿੱਖ ਦਾ ਨਿਰਮਾਤਾ ਬਣਦੇ ਹਨ ਇਤਿਹਾਸ ਸ਼ੁੱਧ ਰੂਪ ’ਚ ਅਗਲੀਆਂ ਪੀੜ੍ਹੀਆਂ ਤੱਕ ਜਾਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜ੍ਹੀ ਦੇਸ਼ ਦੇ ਇਤਿਹਾਸ ’ਤੇ ਮਾਣ ਕਰਕੇ ਆਪਣੇ ਜੀਵਨ ਨੂੰ ਇਤਿਹਾਸ ਅਨੁਸਾਰ ਢਾਲੇ ਜੇਕਰ ਇਤਿਹਾਸ ਨਾਲ ਖਿਲਵਾੜ ਕੀਤਾ ਗਿਆ ਤਾਂ ਨਵੀਂ ਪੀੜ੍ਹੀ ਇਤਿਹਾਸ ਦੀਆਂ ਮਹਾਨ ਕਦਰਾਂ -ਕੀਮਤਾਂ ਤੋਂ ਵਾਂਝੀ ਹੋ ਜਾਵੇਗੀ ਨਵੀਂ ਪੀੜ੍ਹੀ ਲਈ ਇਹ ਗੱਲ ਵੀ ਚੁਣੌਤੀ ਬਣ ਜਾਵੇਗੀ ਕਿ ਅਸਲੀ ਇਤਿਹਾਸ ਕਿਤਾਬਾਂ ਵਾਲਾ ਹੈ ਜਾਂ ਜੋ ਕੰਗਣਾ ਰਣੌਤ ਕਹਿੰਦੀ ਹੈ ਉਂਜ ਸਾਡੇ ਦੇਸ਼ ਦਾ ਇਤਿਹਾਸ ਮਾਣਮੱਤਾ ਹੈ
ਜਿਸ ਨੂੰ ਕੰਗਣਾ ਰਣੌਤ ਵਰਗੇ ਲੋਕਾਂ ਦੀਆਂ ਬੇਹੁਦਾ ਟਿੱਪਣੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮਸਲਾ ਤਾਂ ਇੰਨਾ ਹੈ ਕਿ ਇਤਿਹਾਸ ਦਾ ਅਪਮਾਨ ਕਰਨ ਵਾਲਾ ਵਿਅਕਤੀ ਪਦਮਸ਼੍ਰੀ ਕਿਵੇਂ ਰੱਖ ਸਕਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਦੇਸ਼ ਅੰਦਰ ਧਰਮਾਂ, ਜਾਤਾਂ ਤੇ ਖੇਤਰਾਂ ਦੀ ਕੋਈ ਨੁਕਤਾਚੀਨੀ ਕਰੇ ਤਾਂ ਧੜਾਧੜ ਬਿਆਨ ਆ ਜਾਂਦੇ ਹਨ ਪਰ ਇੱਥੇ ਪੂਰੇ ਦੇਸ਼ ਦੇ ਇਤਿਹਾਸ ਦਾ ਮਲੀਆਮੇਟ ਕਰ ਦੇਣ ਵਾਲੇ ਵਿਅਕਤੀ ’ਤੇ ਕੋਈ ਇੱਕ ਵੀ ਟਿੱਪਣੀ ਨਹੀਂ ਕਰਦਾ ਬੜੀ ਹੈਰਾਨੀ ਹੈ ਕਿ ਦੇਸ਼ ਲਈ ਮਰ ਮਿਟਣ ਤੇ ਜਾਨਾਂ ਵਾਰਨ ਵਾਲਿਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ
ਕੁਰਬਾਨੀਆਂ ਨੂੰ ਬੇਮਾਇਨੀਆਂ ਦੱਸਿਆ ਜਾ ਰਿਹਾ ਹੈ ਜਿਹੜੇ ਮਹਾਤਮਾ ਗਾਂਧੀ ਦੇ ਬੁੱਤ ਅਫ਼ਰੀਕਾ, ਯੂਰਪੀ ਮੁਲਕਾਂ ਦੇ ਲੋਕਾਂ ਨੇ ਸਥਾਪਤ ਕਰ ਲਏ ਉਸ ਗਾਂਧੀ ਦੇ ਦੇਸ਼ ਦੇ ਲੋਕ ਉਸ ਦੇ ਅਪਮਾਨ ਦੀ ਨਿੰਦਾ ਕਰਨ ਤੋਂ ਵੀ ਝਿਜਕਦੇ ਹਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਸ਼ ਅੰਦਰ ਬੜਬੋਲਿਆਂ ਦਾ ਬੋਲਬਾਲਾ ਹੈ ਤੇ ਮਹਾਨ ਦੇਸ਼ ਭਗਤਾਂ ਨਾਲੋਂ ਪਾਰਟੀਆਂ ਦੇ ਭ੍ਰਿਸ਼ਟ ਆਗੂ ਕਿਤੇ ਵੱਡੇ ਹਨ ਕਿਉਂਕਿ ਇੱਕ ਵੀ ਪਾਰਟੀ ਦੇ ਖਾਸ ਆਗੂ ’ਤੇ ਉਂਗਲ ਉੱਠੇ ਤਾਂ ਉਥਲ-ਪੁਥਲ ਮੱਚ ਜਾਂਦੀ ਹੈ ਇੱਥੇ ਬੇਹੁੂਦਾ ਬੋਲਣ ਵਾਲਿਆਂ ਦਾ ਮਾਣ-ਸਨਮਾਨ ਹੈ ਜੋ ਕਿ ਮੰਦਭਾਗਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ