ਸਾਵਰਕਰ ਦੀ ਅਡੋਲਤਾ

ਸਾਵਰਕਰ ਦੀ ਅਡੋਲਤਾ

ਵੀਰ ਸਾਵਰਕਰ ਕਾਲੇਪਾਣੀ ਦੀ ਜੇਲ੍ਹ ਵਿਚ ਬੰਦ ਸਨ ‘‘ਸਵੇਰੇ ਉੱਠਦੇ ਹੀ ਲੰਗੋਟੀ ਪਹਿਨ ਕੇ ਕਮਰੇ ਵਿਚ ਬੰਦ ਹੋ ਜਾਣਾ ਅਤੇ ਅੰਦਰ ਕੋਹਲੂ ਦਾ ਡੰਡਾ ਹੱਥ ਨਾਲ ਘੁਮਾਉਂਦੇ ਰਹਿਣਾ ਕੋਹਲੂ ਵਿਚ ਨਾਰੀਅਲ ਦੀ ਗਿਰੀ ਪੈਂਦਿਆਂ ਹੀ ਉਹ ਇੰਨਾ ਭਾਰੀ ਚੱਲਦਾ ਕਿ ਕਸੇ ਹੋਏ ਸਰੀਰ ਦੇ ਬੰਦੀ ਵੀ ਉਸ ਦੇ ਵੀ ਚੱਕਰ ਲਾਉਂਦੇ ਰੋਣ ਲੱਗਦੇ ਵੀਹ-ਵੀਹ ਸਾਲ ਦੀ ਉਮਰ ਦੇ ਚੋਰ-ਡਾਕੂਆਂ ਤੱਕ ਨੂੰ ਇਸ ਭਾਰੀ ਮਿਹਨਤ ਦੇ ਕੰਮ ਤੋਂ ਵਾਂਝਿਆਂ ਕਰ ਦਿੱਤਾ ਜਾਂਦਾ, ਪਰ ਰਾਜਬੰਦੀ, ਚਾਹੇ ਉਹ ਜਿਸ ਉਮਰ ਦਾ ਹੋਵੇ, ਉਸ ਨੂੰ ਇਹ ਔਖਾ ਅਤੇ ਕਸ਼ਟਦਾਈ ਕੰਮ ਕਰਨ ਤੋਂ ਅੰਡਵਾਨ ਦਾ ਸ਼ਾਸਤਰ ਵੀ ਨਹੀਂ ਰੋਕ ਸਕਦਾ ਸੀ

ਕੋਹਲੂ ਦੇ ਇਸ ਡੰਡੇ ਨੂੰ ਹੱਥਾਂ ਨਾਲ ਚੁੱਕ ਕੇ ਅੱਧੇ ਰਸਤੇ ਤੱਕ ਤੁਰਿਆ ਜਾਂਦਾ ਅਤੇ ਉਸ ਤੋਂ ਬਾਅਦ ਦਾ ਅੱਧਾ ਰਸਤਾ ਪੂਰਾ ਕਰਨ ਲਈ ਡੰਡੇ ’ਤੇ ਲਮਕਣਾ ਪੈਂਦਾ, ਕਿਉਂਕਿ ਹੱਥਾਂ ਵਿਚ ਤਾਕਤ ਨਹੀਂ ਰਹਿੰਦੀ ਸੀ ਉਦੋਂ ਕਿਤੇ ਕੋਹਲੂ ਦੀ ਗੋਲ ਲੱਕੜ ਇੱਕ ਗੇੜਾ ਪੂਰਾ ਹੁੰਦਾ ਸੀ ਕੋਹਲੂ ’ਤੇ ਕੰਮ ਕਰਦੇ ਭਿਆਨਕ ਪਿਆਸ ਲੱਗੀ ਪਾਣੀ ਵਾਲਾ ਪਾਣੀ ਦੇਣ ਤੋਂ ਇਨਕਾਰ ਕਰ ਦਿੰਦਾ ਲੰਗੋਟੀ ਪਹਿਨ ਕੇ ਸਵੇਰੇ ਦਸ ਵਜੇ ਤੱਕ ਕੰਮ ਕਰਨਾ ਪੈਂਦਾ,

ਲਗਾਤਾਰ ਫਿਰਦੇ ਰਹਿਣ ਨਾਲ ਚੱਕਰ ਆਉਣ ਲੱਗਦੇ ਸਰੀਰ ਬੁਰੀ ਤਰ੍ਹਾਂ ਥੱਕ ਕੇ ਚੂਰ ਹੋ ਜਾਂਦਾ, ਦੁਖਣ ਲੱਗਦਾ ਰਾਤ ਨੂੰ ਜ਼ਮੀਨ ’ਤੇ ਲੇਟਦੇ ਹੀ ਨੀਂਦ ਦਾ ਆਉਣਾ ਤਾਂ ਦੂਰ, ਬੇਚੈਨੀ ਵਿਚ ਪਾਸੇ ਮਾਰਦਿਆਂ ਹੀ ਰਾਤ ਬੀਤਦੀ ਦੂਸਰੇ ਦਿਨ ਸਵੇਰੇ ਫਿਰ ਉਹੀ ਕੋਹਲੂ ਸਾਹਮਣੇ ਖੜ੍ਹਾ ਹੁੰਦਾ ਉਸ ਕੋਹਲੂ ਨੂੰ ਗੇੜਦੇ ਸਮੇਂ ਪਸੀਨੇ ਨਾਲ ਤਰ ਹੋਏ ਸਰੀਰ ’ਤੇ ਧੂੜ ਪੈਂਦਾ ਤਾਂ ਸਰੀਰ ’ਤੇ ਜੰਮ ਜਾਂਦੀ, ਉਦੋਂ ਕਰੂਪ ਬਣੇ ਉਸ ਨੰਗ-ਧੜੰਗ ਸਰੀਰ ਨੂੰ ਦੇਖ ਕੇ ਮਨ ਵਾਰ-ਵਾਰ ਵਿਦਰੋਹ ਕਰਦਾ ਅਜਿਹਾ ਦੁੱਖ ਕਿਉਂ ਝੱਲ ਰਹੇ ਹੋ, ਜਿਸ ਨਾਲ ਖੁਦ ਨਾਲ ਨਫ਼ਰਤ ਪੈਦਾ ਹੋਵੇ

ਇਸ ਕੰਮ ਲਈ, ਮਾਤਭੂਮੀ ਦੇ ਉੱਧਾਰ ਲਈ, ਕੌਡੀ ਦਾ ਮੁੱਲ ਨਹੀਂ ਹੈ ਉੱਥੇ (ਭਾਰਤ) ਤੁਹਾਡੇ ਤਸੀਹਿਆਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੋਵੇਗਾ ਫਿਰ ਉਸਦਾ ਨੈਤਿਕ ਨਤੀਜਾ ਤਾਂ ਦੂਰ ਦੀ ਗੱਲ ਹੈ ਇਸ ਦਾ ਨਾ ਕੰਮ ਲਈ ਪ੍ਰਯੋਗ ਹੈ, ਨਾ ਖੁਦ ਲਈ ਇੰਨਾ ਹੀ ਨਹੀਂ, ਭੂਤ ਬਣ ਕੇ ਰਹਿਣ ਵਿਚ ਕੀ ਰੱਖਿਆ ਹੈ? ਫਿਰ ਇਹ ਜੀਵਨ ਵਿਅਰਥ ਕਿਉਂ ਧਾਰਨ ਕਰਦੇ ਹੋ? ਜੋ ਕੁਝ ਵੀ ਇਸ ਦਾ ਉਪਯੋਗ ਹੋਣਾ ਸੀ, ਹੋ ਚੁੱਕਿਆ ਹੁਣ ਚੱਲੋ ਫਾਂਸੀ ਦਾ ਇੱਕ ਹੀ ਝਟਕਾ ਦੇ ਕੇ ਜੀਵਨ ਦਾ ਅੰਤ ਕਰ ਦਿਓ’’ ਇਸ ਭਿਆਨਕ ਅੰਤਰਦਵੰਧ ਅਤੇ ਗਲਾਨੀ ਵਿਚ ਵੀ ਸਾਵਰਕਰ ਅਡੋਲ ਬਣੇ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ