ਹੁਣ ਲੇਜਰ ਨਾਲ ਪਲਕ ਝਪਕਾਉਂਦੇ ਹੀ ਮਰੇਗਾ ਕੋਰੋਨਾ

ਇਟਲੀ ਨੇ ਇਜ਼ਾਦ ਕੀਤੀ ਨਵੀਂ ਲੇਜਰ ਮਸ਼ੀਨ

ਨਵੀਂ ਦਿੱਲੀ (ਏਜੰਸੀ)। ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਜਿੱਥੇ ਹੁਣ ਚਿੰਤਾ ਵਧਾ ਰਹੀ ਹੈ ਇਸ ਦੌਰਾਨ ਇੱਕ ਰਾਹਤ ਭਰੀ ਖਬਰ ਵੀ ਹੈ ਵਿਗਿਆਨਿਕ ਹੁਣ ਅਜਿਹੀ ਤਕਨੀਕ ਦੀ ਖੋਜ ਦੇ ਨੇੜੇ ਪਹੁੰਚ ਚੁੱਕੇ ਹਨ, ਜਿਸ ’ਚ ਲੇਜਰ ਦੀ ਮੱਦਦ ਨਾਲ ਕੋਰੋਨਾ ਨੂੰ ਕੁਝ ਹੀ ਪਲਾਂ ’ਚ ਖਤਮ ਕੀਤਾ ਜਾ ਸਕੇਗਾ ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਜਿਹੀ ਮਸ਼ੀਨ ਬਣਾਈ ਹੈ ਜੋ ਚਾਰ ਦਿਵਾਰੀ ਦੇ ਅੰਦਰ ਮੌਜ਼ੂਦ ਵਾਇਰਸ ਦੇ ਕਣਾਂ ਨੂੰ ਪਲਕ ਝਪਕਾਉਂਦੇ ਹੀ ਖਤਮ ਕਰ ਦੇਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਡਿਵਾਇਸ ਨੂੰ ਸੰਯੁਕਤ ਰਾਸ਼ਟਰ ਦੇ ਵਿਗਿਆਨੀਆਂ ਨੇ ਇਟਲੀ ਦੀ ਟੇਕ ਕੰਪਨੀ ਦੇ ਵਿਗਿਆਨੀਆਂ ਨਾਲ ਮਿਲ ਕੇ ਇਜ਼ਾਦ ਕੀਤਾ ਹੈ ਉੱਤਰੀ ਇਟਲੀ ਦੇ ਸ਼ਹਿਰ ਟ੍ਰਿਸਟੇ ’ਚ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਜੇਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੇਕਨਾਲਾਜੀ ਤੇ ਲੇਜਰ ਉਪਕਰਨ ਬਣਾਉਣ ਵਾਲੀ ਸਥਾਨਕ ਕੰਪਨੀ ਏਲਟੇਕ ਕੇ-ਲੇਜਰ ਨੇ ਮਿਲ ਕੇ ਇਹ ਕੋਸ਼ਿਸ਼ ਬੀਤੇ ਸਾਲ ਉਸ ਸਮੇਂ ਸ਼ੁਰੂ ਕੀਤੀ ਸੀ ਜਦੋਂ ਇਟਲੀ ਬੁਰੀ ਤਰ੍ਹਾਂ ਨਾਲ ਕੋਰੋਨਾ ਦੀ ਮਾਰ ਝੱਲ ਰਿਹਾ ਸੀ ਜ਼ਿਕਰਯੋਗ ਹੈ ਕਿ ਏਲਟੇਕ ਕੰਪਨੀ ਦੇ ਫਾਊਂਡਰ ਫ੍ਰੇਂਚੇਸਕੋ ਜਨਾਟਾ ਹਨ, ਜਿਨ੍ਹਾਂ ਦੀ ਕੰਪਨੀ ਇਲਾਜ ’ਚ ਵਰਤੇ ਜਾਣ ਵਾਲੇ ਲੇਜਰ ਪ੍ਰੋਡਕਟ ਦਾ ਨਿਰਮਾਣ ਕਰਦੀ ਹੈ।

ਪਲਕ ਝਪਕਾਉਂਦੇ ਹੀ ਮਰੇਗਾ ਕੋਰੋਨਾ

ਮਸ਼ੀਨ ’ਚ ਹਵਾ ਨੂੰ ਲੇਜਰ ਬੀਮ ਨਾਲ ਹੋ ਕੇ ਗੁਜਾਰਿਆ ਜਾਵੇਗਾ ਤੇ ਉਹ ਵਾਇਰਸ ਤੇ ਬੈਕਟੀਰੀਆ ਨੂੰ ਖਤਮ ਕਰੇ ਦੇਵੇਗੀ ਇੰਟਰਨੈਸ਼ਨਲ ਸੈਂਟਰ ਫਾਰ ਜੇਨੇਟਿਕ ਇੰਜੀਨੀਅਰਿੰਗ ਐਂਡ ਬਾਓਟੇਕਨਾਲਾਜੀ ’ਚ ਕਾਰਡੀਓਵਸਕੁਲਰ ਬਾਇਓਲਾਜੀ ਗਰੁੱਪ ਦੀ ਮੁਖ ਸੇਰੇਨਾ ਜਕੀਨਆ ਦਾ ਕਹਿਣਾ ਹੈ ਕਿ ਡਿਵਾਇਸ 50 ਮਿਲੀਸੈਕਿੰਡ ’ਚ ਵਾਇਰਸ ਨੂੰ ਖਤਮ ਕਰ ਦਿੰਦੀ ਹੈ।

ਕੈਂਸਰ ਵਰਗੇ ਰੋਗਾਂ ਦੇ ਖਤਰੇ ਦੀ ਪ੍ਰਗਟਾਈ ਜਾ ਰਹੀ ਸ਼ੰਕਾ

ਮਸ਼ੀਨ ਸਬੰਧੀ ਕਈ ਵਿਗਿਆਨਿਕ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਨੂੰ ਮਾਰਨ ਲਈ ਲੇਜਰ ਅਧਾਰਿਤ ਤਕਨੀਕ ਸੁਰੱਖਿਅਤ ਨਹੀਂ ਹੋਵੇਗੀ ਜਰਨਲ ਆਫ਼ ਫੋਟੋਕੈਮਿਸਟ੍ਰੀ ਐਂਡ ਫੋਟੋਬਾਇਓਲਾਜੀ ’ਚ ਬੀਤੇ ਸਾਲ ਪ੍ਰਕਾਸ਼ਿਤ ਇੱਕ ਸੋਧ ਅਨੁਸਾਰ ਲੇਜਰ ਆਧਾਰਿਤ ਡਿਵਾਇਸ ਨਾਲ ਕੈਂਸਰ ਦਾ ਖਤਰਾ ਦੱਸਿਆ ਗਿਆ ਸੀ।

ਨਿਰਮਾਤਾਵਾਂ ਨੇ ਖਤਰੇ ਦੀ ਸ਼ੰਕਾ ਨੂੰ ਨਕਾਰਿਆ

ਜਨਾਟਾ ਤੇ ਜਕੀਨਆ ਦੋਵਾਂ ਨੇ ਹੀ ਇਸ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਇਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਨਿਕਲਣ ਵਾਲੀ ਲੇਜਰ ਕਦੇ ਇਨਸਾਨ ਦੀ ਚਮੜੀ ਦੇ ਸੰਪਰਕ ’ਚ ਨਹੀਂ ਆਉਂਦੀ ਹੈ, ਇਸ ਲਈ ਇਸ ਨਾਲ ਕੈਂਸਰ ਹੋਣ ਦਾ ਵੀ ਖਤਰਾ ਨਹੀਂ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਹ ਡਿਵਾਇਸ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਇਸ ਤੋਂ ਇਲਾਵਾ ਇਹ ਰਿਸਾਈਕਲ ਪ੍ਰੋਡੈਕਟ ਹੈ।

ਇਹ ਹਨ ਖਾਮੀਆਂ

ਇਸ ਤਕਨੀਕ ਦੀ ਸਭ ਤੋਂ ਵੱਡੀ ਖਾਮੀ ਇਹ ਦੱਸੀ ਜਾ ਰਹੀ ਹੈ ਕਿ ਵਾਇਰਸ ਤੇ ਬੈਕਟੀਰੀਆ ਹਵਾ ’ਚ ਹੀ ਖਤਮ ਕੀਤੇ ਜਾ ਸਕਦੇ ਹਨ ਜੇਕਰ ਉਹ ਹਵਾ ਨਾਲ ਫਰਸ਼ ਜਾਂ ਕਿਸੇ ਸਤ੍ਹਾ ’ਤੇ ਡਿੱਗ ਗਏ ਤਾਂ ਲੇਜਰ ਕੰਮ ਨਹੀਂ ਕਰੇਗੀ ਇਸ ਦੇ ਇਲਾਵਾ ਜੇਕਰ ਵਾਇਰਸ ਛਿੱਕ ਨਾਲ ਜਾਂ ਕਿਸੇ ਦੇ ਊਚਾ ਬੋਲਣ ਨਾਲ ਦੂਜੇ ਤੱਕ ਪਹੁੰਚ ਜਾਂਦਾ ਹੈ ਤਾਂ ਇਹ ਲੇਜਰ ਕੋਈ ਕੰਮ ਨਹੀਂ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ