ਨਾ ਹੋਵੇ ਕੋਰੋਨਾ ਵਾਰੀਅਰਜ਼ ਨਾਲ ਬਦਸਲੂਕੀ

ਨਾ ਹੋਵੇ ਕੋਰੋਨਾ ਵਾਰੀਅਰਜ਼ ਨਾਲ ਬਦਸਲੂਕੀ

ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਅੰਕੜੇ ਆਫ਼ਤ ਦੀ ਭਿਆਨਕਤਾ ਦਰਸ਼ਾ ਰਹੇ ਹਨ ਇਸ ਦੇ ਬਾਵਜ਼ੂਦ ਇਸ ਦੇ ਨਿਯਮਾਂ ਦੀ ਪਾਲਣਾ ਸਬੰਧੀ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਨੂੰ ਮੰਨਣ ਦੀ ਬਜਾਇ ਲੋਕਾਂ ਦਾ ਅਭੱਦਰ ਅਤੇ ਗੁੱਸੈਲਾ ਵਿਹਾਰ ਦੇਖਣ ਨੂੰ ਮਿਲ ਰਿਹਾ ਹੈ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ’ਚ ਕੋਰੋਨਾ ਵਾਰੀਅਰਜ਼ ਨਾਲ ਬਦਸਲੂਕੀ ਕੀਤੀ ਗਈ ਸੂਬੇ ’ਚ ਹੈਲਥ ਵਰਕਰਾਂ ਅਤੇ ਸਮਾਜਸੇਵੀਆਂ ਨਾਲ ਪਿੰਡ ਵਾਲੇ ਕੁੱਟਮਾਰ ਕਰਨ ਤੋਂ ਵੀ ਨਹੀਂ ਟਲ਼ੇ ਹਮੀਰਪੁਰ ਜਿਲ੍ਹੇ ’ਚ ਕੋਰੋਨਾ ਦੀ ਜਾਂਚ ਲਈ ਪਹੁੰਚੀ

ਹੈਲਥ ਟੀਮ ’ਤੇ ਪਿੰਡ ਵਾਸੀਆਂ ਨੇ ਹਮਲਾ ਕੀਤਾ ਤਾਂ ਲਲਿਤਪੁਰ ਜਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀਆਂ ਸੇਵਾਵਾਂ ’ਚ ਲੱਗੇ ਪੰਜ ਸਮਾਜਸੇਵੀਆਂ ਦੇ ਨਾਲ ਦਬੰਗਾਂ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰਨ ’ਤੇ ਕੁੱਟ-ਮਾਰ ਕੀਤੀ ਏਨਾ ਹੀ ਨਹੀਂ ਅਫ਼ਵਾਹਾਂ ’ਚ ਘਿਰੇ ਓਰੈਆ ਜਿਲ੍ਹੇ ਦੇ ਕਾਦਲਪੁਰ ਪਿੰਡ ’ਚ ਸਿਹਤ ਵਿਭਾਗ ਦੀ ਟੀਮ ਨੇ ਵੈਕਸੀਨ ਲਵਾਉਣ ਦੀ ਅਪੀਲ ਕੀਤੀ ਤਾਂ ਵੱਡੇ ਅਤੇ ਬੱਚੇ ਸਾਰੇ ਹੱਥਾਂ ’ਚ ਡਾਂਗਾਂ ਲੈ ਕੇ ਨਿੱਕਲ ਆਏ ਅਤੇ ਮਹਿਲਾ ਸਿਹਤ ਮੁਲਾਜ਼ਮਾਂ ਲਈ ਮਾੜੀ ਸ਼ਬਦਾਵਲੀ ਵਰਤੀ ਜਿਸ ਦੇ ਚੱਲਦਿਆਂ ਸਿਹਤ ਮੁਲਾਜ਼ਮ ਪਿੰਡ ’ਚੋਂ ਬਿਨਾਂ ਵੈਕਸੀਨੇਸ਼ਨ ਕੀਤੇ ਹੋਏ ਪਰਤ ਗਏ

ਅਫ਼ਸੋਸ ਪਗ ਪਿੰਡਾਂ ਤੋਂ ਲੈ ਕੇ ਮਹਾਂਨਗਰਾਂ ਤੱਕ ਕੋਰੋਨਾ ਵਾਰੀਅਰਜ਼ ਨਾਲ ਬਦਸਲੂਕੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕੁਝ ਸਮਾਂ ਪਹਿਲਾਂ ਰਾਜਧਾਨੀ ਦਿੱਲੀ ’ਚ ਵੀਕੈਂਡ ਕਰਫ਼ਿਊ ਸਬੰਧੀ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ’ਚ ਬਿਨਾਂ ਮਾਸਕ ਪਹਿਨੇ ਜਾ ਰਹੇ ਜੋੜੇ ਨੂੰ ਮਾਸਕ ਪਹਿਨਣ ਦੀ ਹਿਦਾਇਤ ਦਿੱਤੀ ਤਾਂ ਡਿਊਟੀ ’ਤੇ ਤਾਇਨਾਤ ਪੁਲਿਸ ਮਲਾਜ਼ਮਾਂ ਨੂੰ ਉਨ੍ਹਾਂ ਦੀ ਬਦਸਲੂਕੀ ਝੱਲਣੀ ਪਈ ਦੋਵਾਂ ਨੇ ਨਿਯਮ ਪਾਲਣ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਪੁਲਿਸ ਮੁਲਾਜ਼ਮਾਂ ਨੂੰ ਖਰੀਆਂ-ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ

ਬੇਵਜ੍ਹਾ ਰੋਹਬ ਅਤੇ ਦਬੰਗਾਈ ਦਾ ਵਿਹਾਰ ਕਰਦੇ ਹੋਏ ਮਹਿਲਾ ਨੇ ਪੁਲਿਸ ਮੁਲਾਜ਼ਮਾਂ ਨੂੰ ਅਪਸ਼ਬਦ ਵੀ ਕਹੇ ਇਨ੍ਹੀਂ ਦਿਨੀਂ ਛੱਤੀਸਗੜ੍ਹ ’ਚ ਵੀ ਕੋਵਿਡ ਟੀਕਾਕਰਨ ਸਬੰਧੀ ਜਾਗਰੂਕ ਕਰਨ ਗਈ ਇੱਕ ਹੈਲਥ ਵਰਕਰ ਨਾਲ ਕੁੱਟ-ਮਾਰ ਕੀਤੀ ਗਈ ਤਾਂ ਬਿਹਾਰ ਦੇ ਬਕਸਰ ’ਚ ਕੋਰੋਨਾ ਮਰੀਜ਼ ਦੀ ਮੌਤ ਹੋ ਜਾਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਅਫ਼ਸੋਸ ਕਿ ਅਜਿਹੇ ਵਾਕਿਆ ਉਦੋਂ ਹੋ ਰਹੇ ਹਨ, ਜਦੋਂ ਬਚਾਅ ਦੇ ਨਿਯਮਾਂ ਦੇ ਪਾਲਣ, ਸਮੇਂ ’ਤੇ ਜਾਂਚ ਅਤੇ ਇਲਾਜ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੱਕ, ਕੋਰੋਨਾ ਯੋਧਿਆਂ ਦਾ ਸਹਿਯੋਗ ਕੀਤੇ ਬਿਨਾਂ ਇਸ ਸੰਕਟ ਤੋਂ ਪਾਰ ਨਹੀਂ ਪਾਈ ਜਾ ਸਕਦੀਦਰਅਸਲ, ਅਜਿਹੇ ਵਾਕਿਆ ਇਸ ਸੰਕਟ ’ਚ ਵੀ ਚੌਕਸੀ ਨਾ ਵਰਤਣ ਵਰਗੇ ਕਈ ਪਹਿਲੂਆਂ ’ਤੇ ਨਿਰਾਸ਼ਾਜਨਕ ਹਾਲਾਤ ਸਾਹਮਣੇ ਲਿਆਉਂਦੇ ਹਨ

ਕੁਦਰਤ ਦੇ ਕਹਿਰ ਨੂੰ ਝੱਲ ਰਹੀ ਦੁਨੀਆ ’ਚ ਕੁਝ ਲੋਕਾਂ ਦੇ ਮਨ-ਮਸਤਕ ’ਤੇ ਹੰਕਾਰ ਕਬਜਾ ਕਰਕੇ ਬੈਠਾ ਹੋਇਆ ਹੈ ਤਾਂ ਕੁਝ ਲੋਕ ਅੱਜ ਵੀ ਜਾਗਰੂਕਤਾ ਦੀ ਘਾਟ ’ਚ ਵਾਇਰਸ ਦੀ ਗੰਭੀਰਤਾ ਨਹੀਂ ਸਮਝ ਰਹੇ ਹਨ ਜਿਸ ਦੇ ਚੱਲਦਿਆਂ ਆਪਣਾ ਜੀਵਨ ਬਚਾਉਣ ਦੀਆਂ ਸਲਾਹਾਂ ਦੇ ਮਾਮਲੇ ’ਚ ਵੀ ਖੁਦ ਤੋਂ ਬਿਨਾ ਕੋਈ ਸਹੀ ਨਹੀਂ ਲੱਗਦਾ ਜਾਨਲੇਵਾ ਬਿਪਤਾ ਦੇ ਇਸ ਦੌਰ ’ਚ ਅਜਿਹਾ ਵਿਹਾਰ ਕਈ ਸਵਾਲ ਹੀ ਨਹੀਂ ਚੁੱਕਦਾ ਸਗੋਂ ਨਿਰਾਸ਼ਾਜਨਕ ਮਾਹੌਲ ਬਣਾਉਣ ਵਾਲਾ ਵੀ ਹੈ

ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸੰਸਾਰਕ ਆਫ਼ਤ ਨਾਲ ਲੜਦਿਆਂ ਗੁੱਸਾ ਅਤੇ ਢੀਠਪੁਣਾ ਅਪਣਾ ਕੇ ਕਈ ਲੋਕ ਕੋਰੋਨਾ ਵਾਰੀਅਰਜ਼ ਦਾ ਮਨੋਬਲ ਤੋੜਨ ਵਾਲਾ ਵਿਹਾਰ ਕਰ ਰਹੇ ਹਨ ਪਹਿਲੀ ਲਾਈਨ ’ਚ ਆਮ ਲੋਕਾਂ ਦਾ ਜੀਵਨ ਬਚਾਉਣ ਲਈ ਡਟੇ ਧੋਧਿਆਂ ਦਾ ਦੇ ਦਿਲ ਨੂੰ ਠੇਸ ਪਹੁੰਚਾ ਰਹੇ ਹਨ ਅਫ਼ਸੋਸ ਕਿ ਦੂਰ-ਦੁਰਾਡੇ ਦੇ ਪਿੰਡਾਂ ’ਚ ਰਹਿਣ ਵਾਲੇ ਲੋਕ ਹੀ ਪੜੇ੍ਹ-ਲਿਖੇ ਅਤੇ ਜਾਗਰੂਕ ਨਾਗਰਿਕ ਵੀ ਅਜਿਹਾ ਕਰ ਰਹੇ ਹਨ ਵਾਇਰਸ ਦੀ ਦੂਜੀ ਲਹਿਰ ਵਾਕਈ ਖ਼ਤਰਨਾਕ ਸਾਬਤ ਹੋ ਰਹੀ ਹੈ ਰੋਜ਼ਾਨਾ ਜੀਵਨ ਗਵਾਉਣ ਵਾਲਿਆਂ ਅਤੇ ਵਾਇਰਸ ਪੀੜਤ ਮਾਮਲਿਆਂ ਦੇ ਅੰਕੜਿਆਂ ਦਾ ਨਵਾਂ ਰਿਕਾਰਡ ਬਣ ਰਿਹਾ ਹੈ ਅਜਿਹੇ ’ਚ ਇਸ ਤੋਂ ਬਚਣ ਦੇ ਉਪਾਵਾਂ ’ਚ ਮਾਸਕ ਦਾ ਇਸਤੇਮਾਲ ਸਭ ਤੋਂ ਪ੍ਰਭਾਵਸ਼ਾਲੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਸਹੀ ਢੰਗ ਨਾਲ ਮਾਸਕ ਲਾਉਣ ਨਾਲ 96 ਫੀਸਦੀ ਤੱਕ ਵਾਇਰਸ ਤੋਂ ਬਚਾਅ ਹੁੰਦਾ ਹੈ

ਪਿਛਲੇ ਇੱਕ ਸਾਲ ਤੋਂ ਮਾਸਕ ਪਹਿਨਣ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਸਰਕਾਰ ਹੀ ਨਹੀਂ ਸੁਚੇਤ ਨਾਗਰਿਕ ਵੀ ਲਾਪਰਵਾਹੀ ਕਰਨ ਵਾਲਿਆਂ ਨੂੰ ਮਾਸਕ ਪਹਿਨਣ ਦੀ ਅਪੀਲ ਕਰਦੇ ਨਜ਼ਰ ਆਉਂਦੇ ਹਨ ਕੋਰੋਨਾ ਮਹਾਂਮਾਰੀ ਨੇ ਜੀਵਨ ਦੇ ਹਰ ਮੋਰਚੇ ’ਤੇ ਬੇਯਕੀਨੀ ਦਾ ਮਾਹੌਲ ਦਿੱਤਾ ਹੈ ਸਮਾਜਿਕ-ਆਰਥਿਕ, ਪਰਿਵਾਰਕ ਅਤੇ ਇੱਥੋਂ ਤੱਕ ਕਿ ਮਨੋਵਿਗਿਆਨਕ ਮੋਰਚਿਆਂ ’ਤੇ ਤਾਂ ਉਲਝਣਾਂ ਹਨ ਹੀ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਇਸ ਦੇ ਬਾਵਜੂਦ ਜੀਵਨ ਬਚਾਉਣ ਵਾਲੀਆਂ ਗਾਈਡਲਾਈਨ ਦੀ ਅਣਦੇਖੀ ਜਾਰੀ ਹੈ

ਕੋਰੋਨਾ ਧੋਧਿਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ ਸਮੁਦਾਇਕ ਸੰਕਟ ਬਣੀ ਇਸ ਆਫ਼ਤ ਨਾਲ ਮਿਲ ਕੇ ਜੂਝਣ ਦੀ ਬਜਾਇ ਕਦੇ ਪੁਲਿਸ ਮੁਲਾਜ਼ਮਾਂ ਅਤੇ ਕਦੇ ਡਾਕਟਰਾਂ ਨਾਲ ਮਾੜੇ ਵਿਹਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਨਿਯਮ ਕਾਇਦਿਆਂ ਦੀ ਤਾਕੀਦ ਦੇਣ ਵਾਲੇ ਕੋਰੋਨਾ ਵਾਰੀਅਰਜ਼ ਨੂੰ ਉੱਚੀ ਆਵਾਜ਼ ’ਚ ਕਦੇ ਸਬਕ ਸਿਖਾ ਦੇਣ ਦੀ ਗੱਲ ਤਾਂ ਕਦੇ ਅਸੀਂ ਤਾਂ ਅਜਿਹਾ ਹੀ ਕਰਾਂਗੇ ਦੀ ਜਿੱਦ ਸੋਚ ਅਤੇ ਦਬੰਗਈ ਦਾ ਇਹ ਤੇਵਰ ਖੁਦ ਅਜਿਹੇ ਲੋਕਾਂ ਦੀ ਹੀ ਨਹੀਂ ਦੂਜਿਆਂ ਦੀ ਜਾਨ ਲਈ ਵੀ ਜੋਖ਼ਿਮ ਬਣ ਰਿਹਾ ਹੈ ਜਦੋਂ ਕਿ ਕੋਰੋਨਾ ਵਾਇਰਸ ਨਾਲ ਆਮ ਲੋਕਾਂ ਦੀ ਸੁਚੇਤਤਾ, ਸਮਝ ਅਤੇ ਸਹਿਯੋਗ ਤੋਂ ਬਿਨਾਂ ਨਹੀਂ ਜੂਝਿਆ ਜਾ ਸਕਦਾ

ਕਿਸੇ ਇੱਕ ਦੀ ਲਾਪ੍ਰਵਾਹੀ ਹੋਰਾਂ ਲਈ ਮੁਸੀਬਤ ਬਣ ਜਾਂਦੀ ਹੈ ਫ਼ਿਰ ਤੋਂ ਭਿਆਨਕ ਹੋਈ ਮਹਾਂਮਾਰੀ ਦੀ ਕਰੋਪੀ ਨੂੰ ਦੇਖਦਿਆਂ ਬਿਨਾਂ ਜ਼ਰੂਰਤ ਘਰੋਂ ਨਾ ਨਿੱਕਲਣ, ਮਾਸਕ ਲਾਉਣ, ਦੋ ਗ਼ਜ਼ ਦੀ ਦੂਰੀ ਬਣਾਈ ਰੱਖਣ, ਦਿਨ ’ਚ ਕਈ ਵਾਰ ਹੱਥ ਧੋਣ ਬਾਰੇ ਹੁਣ ਫ਼ਿਰ ਤੋਂ ਚੌਕਸ ਹੋ ਜਾਣਾ ਜ਼ਰੂਰੀ ਹੈ ਰਾਤ ਦਾ ਕਰਫ਼ਿਊ, ਹਫ਼ਤਾਵਾਰੀ ਕਰਫ਼ਿਊ ਤੇ ਇੱਥੋਂ ਤੱਕ ਕਿ ਪੂਰਨ ਲਾਕਡਾਊਨ ਵਰਗੇ ਰਸਤੇ ਅਪਣਾ ਕੇ ਪ੍ਰਸ਼ਾਸਨਿਕ ਅਮਲਾ ਜ਼ਰੂਰੀ ਕਦਮ ਚੁੱਕ ਰਿਹਾ ਹੈ ਪਰ ਆਮ ਲੋਕਾਂ ਦਾ ਸਾਥ ਮਿਲੇ ਬਿਨਾਂ ਇਸ ਸੰਕਟ ਨਾਲ ਨਹੀਂ ਲੜਿਆ ਜਾ ਸਕਦਾ ਹੁਣ,

ਜਦੋਂ ਵਾਇਰਸ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ, ਨਾਗਰਿਕਾਂ ਦੀ ਜਿੰਮੇਵਾਰੀ ਵੀ ਕਈ ਮੋਰਚਿਆਂ ’ਤੇ ਹੋਰ ਵਧ ਗਈ ਹੈ ਇਸ ’ਚ ਨਿੱਜੀ ਤੌਰ ’ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ ਦੇ ਫ਼ਰਜ ਦੇ ਨਾਲ ਹੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਅਤੇ ਫ਼ਰੰਟਲਾਈਨ ਵਰਕਰਾਂ ਪ੍ਰਤੀ ਸੰਵੇਦਨਸ਼ੀਲ ਵਿਹਾਰ ਆਪਣਾਉਣ ਵਰਗੀਆਂ ਗੱਲਾਂ ਸ਼ਾਮਲ ਹਨ ਆਫ਼ਤ ਦੇ ਦੌਰ ’ਚ ਸਕਾਰਾਤਮਕ ਸੋਚ ਦੇ ਨਾਲ ਮਨੁੱਖੀ ਭਾਵਾਂ ਨਾਲ ਜੁੜੇ ਰਹਿਣਾ ਹੀ ਇਸ ਜੰਗ ਨੂੰ ਅਸਾਨ ਬਣਾ ਸਕਦਾ ਹੈ
ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।