ਇਬਾਦਤ ਦੇ ਨਾਂਅ ‘ਤੇ ਨਾ ਵਿਗੜੇ ਆਪਸੀ ਭਾਈਚਾਰਾ

 Brotherhood, Worship

ਰਮੇਸ਼ ਠਾਕੁਰ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਨੋਇਡਾ ‘ਚ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦੀ ਸਥਾਨਕ ਪ੍ਰਸ਼ਾਸਨ ਦੀ ਮਨਾਹੀ ਤੋਂ ਬਾਦ ਵਿਸ਼ੇਸ਼ ਧਰਮ ਦੇ ਲੋਕਾਂ ਨੇ ਧੱਕੇ ਨਾਲ ਨਮਾਜ਼ ਪੜ੍ਹ ਕੇ ਧਾਰਮਿਕ ਹਿੰਸਾ ਫੈਲਾਉਣ ਦੀ ਹਿਮਾਕਤ ਕੀਤੀ ਭਲਾ ਇਸ ਗੱਲ ਦਾ ਰਿਹਾ ਕਿ ਉਨ੍ਹਾਂ ਦੀ ਉਸ ਇਸ ਹਰਕਤ ਨੂੰ ਦੂਜੇ ਧਰਮ ਦੇ ਲੋਕਾਂ ਨੇ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ, ਜੇਕਰ ਲਿਆ ਹੁੰਦਾ ਤਾਂ ਮਾਮਲਾ ਬੇਕਾਬੂ ਹੋ ਸਕਦਾ ਸੀ ਦਰਅਸਲ ਸਥਾਨਕ ਪ੍ਰਸ਼ਾਸਨ ਵੱਲੋਂ ਬਕਾਇਦਾ ਉੱਥੇ ਚੱਲ ਰਹੀਆਂ ਕੰਪਨੀਆਂ ਨੂੰ ਆਦੇਸ਼ ਦੇਣ ਦੇ ਨਾਲ ਕੰਧਾਂ ‘ਤੇ ਵੀ ਇਸ਼ਤਿਹਾਰ ਲਾ ਕੇ ਸੰਦੇਸ਼ ਦਿੱਤਾ ਸੀ ਜਿਸ ਵਿਚ ਸਾਫ਼ ਕਿਹਾ ਸੀ ਕਿ ਉਕਤ ਜਗ੍ਹਾ ‘ਤੇ ਕੰਪਨੀਆਂ ‘ਚ ਕੰਮ ਕਰਨ ਵਾਲੇ ਮੁਸਲਿਮ ਕਰਮਚਾਰੀ ਨਮਾਜ਼ ਨਹੀਂ ਪੜ੍ਹ ਸਕਦੇ ਤੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਨਾ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਉਕਤ ਸਰਕਾਰੀ ਆਦੇਸ਼ ਇੱਕ ਧਰਮ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਇੱਕੋ ਜਿਹਾ ਸੀ ਗੌਤਮ ਬੁੱਧ ਨਗਰ ਦੇ ਐਸਐਸਪੀ ਨੇ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉੱਥੋਂ ਦੀਆਂ ਸਾਰੀਆਂ ਕੰਪਨੀਆਂ ਦੇ ਮਾਲਕਾਂ ਨੂੰ ਇਸ ਬਾਰੇ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਆਦੇਸ਼ ਦਾ ਪਾਲਣ ਕੀਤਾ ਜਾਵੇ, ਜੇਕਰ ਕੋਈ ਉਲੰਘਣ ਕਰਦਾ ਹੈ ਤਾਂ ਉਸ ਕੰਪਨੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਇਸ ਸਭ ਦੇ ਬਾਵਜੂਦ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਪੂਰੇ ਮਾਮਲੇ ‘ਚ ਕੁਝ ਲੋਕਾਂ ਨੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਵਾਲੇ ਆਗੂਆਂ ਦੀ ਨਾਪਾਕ ਸੋਚ ਐਕਸਪੋਜ਼ ਹੋਣੀ ਚਾਹੀਦੀ ਹੈ ਨਮਾਜ਼ ਕਾਂਡ ਵਿਚ ਵੀ ਇਹੀ ਹੋਇਆ ਨਮਾਜ਼ ਪੜ੍ਹਨ ਦੇ ਮਾਮਲੇ ਨੂੰ ਵੀ ਆਗੂਆਂ ਨੇ ਸਿਆਸੀ ਜਾਮਾ ਪਹਿਨਾ ਦਿੱਤਾ ਧਰਮਾਂ ਨੂੰ ਆਪਸ ਵਿਚ ਲੜਾ ਕੇ ਸਿਆਸਤ ਕਰਨ ਵਾਲਿਆਂ ਨੂੰ ਸਿਰਫ਼ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਧਰਮ ਕਿਸੇ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹਿੰਦੁਸਤਾਨ ਬਹੁਤ ਹੀ ਧਾਰਮਿਕ ਮੁਲਕ ਹੈ ਸਾਰੇ ਧਰਮਾਂ ਦੀਆਂ ਮਾਨਤਾਵਾਂ ਵੱਖ-ਵੱਖ ਹਨ ਧਰਮ ਸਾਰੇ ਨਾਗਰਿਕਾਂ ਨੂੰ ਆਪਸ ਵਿਚ ਭਾਈਚਾਰੇ ਨਾਲ ਰਹਿਣ ਦੀ ਵਕਾਲਤ ਕਰਦਾ ਹੈ ਇਸ ਲਿਹਾਜ਼ ਨਾਲ ਜੇਕਰ ਕੋਈ ਧਰਮ ਦੇ ਨਾਂਅ ‘ਤੇ ਹਿੰਸਾ ਜਾਂ ਕਬਜ਼ਾ ਕਰਦਾ ਹੈ ਤਾਂ ਉਸਦੀ ਇਜਾਜ਼ਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਨੋਇਡਾ ਪ੍ਰਸ਼ਾਸਨ ਨੇ ਵੀ ਅਜਿਹੀ ਸੰਭਾਵਿਤ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਲੱਗਾ ਕਿ ਉਕਤ ਸਥਾਨ ਨੂੰ ਜਨਤਾ ਲਈ ਫ਼੍ਰੀਹੋਲਡ ਰੱਖਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਾ ਹੋਵੇ ਤਾਂ ਇਸ ਵਿਚ ਮਾੜਾ ਕੀ ਹੈ? ਸਾਨੂੰ ਸਮਝਣਾ ਚਾਹੀਦਾ ਹੈ ਕਿ ਉਹ ਮਾਨਤਾ ਕਿਸ ਕੰਮ ਦੀ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਹੋਣ ਨਮਾਜ਼ ਹੋਵੇ ਜਾਂ ਪੂਜਾ  ਅਰਚਨਾ ਅਸੀਂ ਬੰਦ ਕਮਰੇ ‘ਚ ਵੀ ਕਰ ਸਕਦੇ ਹਾਂ ਤੇ ਕੀਤੀ ਵੀ ਜਾਂਦੀ ਹੈ ਈਸ਼ਵਰ ਹੋਵੇ ਜਾਂ ਅੱਲ੍ਹਾ ਉਹਨੂੰ ਮਨ ਵਿਚ ਯਾਦ ਕਰਕੇ ਵੀ ਖੁਸ਼ ਕਰ ਸਕਦੇ ਹਾਂ ਬੱਸ ਇਸ ਲਈ ਸਾਡਾ ਮਨ ਪਵਿੱਤਰ ਤੇ ਸਾਫ਼ ਹੋਣਾ ਚਾਹੀਦਾ ਹੈ ਸੋਚ ਸਮਾਜਿਕ ਹੋਣੀ ਚਾਹੀਦੀ ਹੈ, ਸਿਆਸੀ ਨਹੀਂ ।

ਮਾਮਲਾ ਉਦੋਂ ਵਿਗੜਿਆ ਜਦੋਂ ਨੋਇਡਾ ਦੇ ਸੈਕਟਰ-58 ਵਿਚ ਪ੍ਰਸ਼ਾਸਨ ਦੇ ਆਦੇਸ਼ ਨੂੰ ਛਿੱਕੇ ਟੰਗਦੇ ਹੋਏ ਵੱਡੀ ਗਿਣਤੀ ‘ਚ ਮੁਸਲਿਮ ਕਬੀਲੇ ਦੇ ਲੋਕ ਖੁੱਲ੍ਹੇ ਪਾਰਕ ਵਿਚ ਇਕੱਠੇ ਹੋ ਗਏ ਤੇ ਜੁੰਮੇ ਦੀ ਨਮਾਜ਼ ਅਦਾ ਕਰਨ ਲੱਗੇ ਭੀੜ ਵਿਚ ਕੰਪਨੀਆਂ ਦੇ ਕਰਮਚਾਰੀਆਂ ਤੋਂ ਇਲਾਵਾ ਬਾਹਰੀ ਲੋਕਾਂ ਦੀ ਗਿਣਤੀ ਜਿਆਦਾ ਸੀ ।

ਸਵਾਲ ਉੱਠਦਾ ਹੈ ਇੰਨੇ ਘੱਟ ਸਮੇਂ ‘ਚ ਬਾਹਰੀ ਲੋਕ ਉੱਥੇ ਕਿਵੇਂ ਪਹੁੰਚ ਗਏ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਵਿਚ ਕੋਈ ਵੱਡੀ ਪਲਾਨਿੰਗ ਕੀਤੀ ਗਈ ਸੀ ਇਸ ਗੱਲ ਦਾ ਪਤਾ ਜਦੋਂ ਸਥਾਨਕ ਪ੍ਰਸ਼ਾਸਨ ਨੂੰ ਲੱਗਾ ਤਾਂ ਪ੍ਰਸ਼ਾਸਨਿਕ ਅਮਲਾ ਮੌਕੇ ‘ਤੇ ਪਹੁੰਚ ਗਿਆ ਨਮਾਜ਼ ‘ਚ ਵਿਘਨ ਨਹੀਂ ਪਾਇਆ ਤੇ ਨਮਾਜ਼ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੇ ਨਮਾਜ਼ ਖਤਮ ਹੋਣ ਤੋਂ ਬਾਦ ਪ੍ਰਸ਼ਾਸਨ ਨੇ ਲੋਕਾਂ ਨੂੰ ਸਵਾਲ ਕੀਤੇ ਤਾਂ ਨਮਾਜ਼ੀਆਂ ਨੇ ਅਫ਼ਸਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਵਾਜ਼ ਪੜ੍ਹਨ ਨੂੰ ਕਿਹਾ ਗਿਆ ਸੀ ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਧਰਮ ਦਾ ਸਹਾਰਾ ਲੈ ਕੇ ਬਲ਼ਦੀ ਭੱਠੀ ‘ਚ ਧੱਕਣ ਦੀ ਫਿਰਾਕ ਸਿਆਸੀ ਤਾਕਤਾਂ ਨੇ ਕੀਤੀ ਭਾਈਚਾਰੇ ਨੂੰ ਵਿਗਾੜਨ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ ਪਰ ਸਮਾਂ ਰਹਿੰਦਿਆਂ ਪ੍ਰਸ਼ਾਸਨ ਤੇ ਸਥਾਨਕ ਸ਼ਾਂਤੀਪਸੰਦ ਲੋਕਾਂ ਨੇ ਆਪਣੀ ਸਿਆਣਪ ਤੋਂ ਕੰਮ ਲੈਂਦਿਆਂ ਮਾਹੌਲ ਨੂੰ ਮੈਨੇਜ਼ ਕੀਤਾ ਗੌਤਮ ਬੁੱਧ ਨਗਰ ਪੁਲਿਸ ਪ੍ਰਸ਼ਾਸਨ ਦੀ ਭਾਈਚਾਰੇ ਤੇ ਸ਼ਾਂਤੀ ਵਿਵਸਥਾ ਦੀ ਅਪੀਲ ਨੂੰ ਜ਼ਿਆਦਾਤਰ ਲੋਕਾਂ ਨੇ ਸਮੱਰਥਨ ਕੀਤਾ ਪਰ ਕੁਝ ਲੋਕਾਂ ਨੇ ਦੂਜਾ ਰੰਗ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤਾਂ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਬਾਦ ‘ਚ ਪੂਰੇ ਮਾਮਲੇ ਨੇ ਸਿਆਸੀ ਰੂਪ ਲੈ ਲਿਆ ਇਸ ਸਮੇਂ ਚਾਰੇ ਪਾਸੇ ਇਹੀ ਮੁੱਦਾ ਗਰਮ ਹੈ ।

ਦਰਅਸਲ ਨੋਇਡਾ ‘ਚ ਸਾਲਾਂ ਤੋਂ ਇੱਕ-ਦੋ ਹੀ ਮਸੀਤਾਂ ਹਨ ਜੋ ਨਮਾਜ ਪੜ੍ਹਨ ਲਈ ਸਥਾਨਕ ਲੋਕਾਂ ਤੇ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਬਹੁਤ ਹੋਇਆ ਕਰਦੀਆਂ ਸਨ ਪਰ ਹੁਣ ਉਹ ਜਗ੍ਹਾ ਘੱਟ ਪੈ ਗਈ ਵਜ੍ਹਾ ਬੀਤੇ ਕੁਝ ਹੀ ਸਾਲਾਂ ‘ਚ ਬੇਤਹਾਸ਼ਾ ਵਧੀ ਅਬਾਦੀ ਜਿਸਨੇ ਜਗ੍ਹਾ ਦੀ ਕਮੀ ਦਾ ਅਹਿਸਾਸ ਕਰਵਾ ਦਿੱਤਾ ਇਸ ਕਾਰਨ ਨਮਾਜ਼ੀ ਹੁਣ ਨਮਾਜ਼ ਪੜ੍ਹਨ ਲਈ ਜਨਤਕ ਥਾਵਾਂ ਦਾ ਇਸਤੇਮਾਲ ਕਰਨ ਲੱਗੇ ਹਨ ਇਹ ਸਭ ਦੇਖ ਕੇ ਇੱਕ ਗੱਲ ਪ੍ਰਤੀਤ ਹੁੰਦੀ ਹੈ ਕਿ ਅਬਾਦੀ ਕਾਨੂੰਨ ਦੀ ਮੰਗ ਨੂੰ ਹੁਣ ਅਸਲੀ ਜਾਮਾ ਪਹਿਨਾਉਣ ਦੀ ਲੋੜ ਹੈ ਕੇਂਦਰ ਸਰਕਾਰ ਦੇ ਸਲੋਗਨ ‘ਹਮ ਦੋ ਹਮਾਰੇ ਦੋ’ ‘ਤੇ ਕੁਝ ਜਾਤਾਂ ਨੇ ਗੰਭੀਰਤਾ ਨਾਲ ਅਮਲ ਕੀਤਾ ਹੈ ਪਰ ਵਿਸ਼ੇਸ਼ ਧਰਮ ਨੇ ਪੂਰੀ ਤਰ੍ਹਾਂ ਨਕਾਰਿਆ ਉਨ੍ਹਾਂ ਦੀ ਆਬਾਦੀ ਪਹਿਲਾਂ ਵਾਂਗ ਤੇਜ਼ੀ ਨਾਲ ਵਧ ਰਹੀ ਹੈ ਇਹ ਉਨ੍ਹਾਂ ਲਈ ਵੀ ਸਹੀ ਨਹੀਂ ਹੈ ਅਤੇ ਨਾ ਹੀ ਦੂਸਰਿਆਂ ਲਈ ਵਧਦੀ ਅਬਾਦੀ ਤੋਂ ਅੱਜ ਸਾਡਾ ਸਮਾਜ ਬਹੁਤ ਚਿੰਤਤ ਹੈ, ਤੇ ਹੋਣਾ ਵੀ ਚਾਹੀਦੈ ਪਰ ਜੇਕਰ ਆਲਮ ਇਹੀ ਰਿਹਾ, ਤਾਂ ਸਾਡੇ ਸਭ ਲਈ ਭਾਰਤ ਦੀ ਧਰਤੀ ‘ਤੇ ਜੀਣਾ ਮੁਸ਼ਕਲ ਹੋ ਜਾਵੇਗਾ ਉਹ ਸਮਾਂ ਦੂਰ ਨਹੀਂ ਜਦੋਂ ਇਨਸਾਨ ਇੱਕ-ਇੱਕ ਗਜ਼ ਜਗ੍ਹਾ ਲਈ ਆਪਸ ਵਿਚ ਲੜਨਗੇ ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਸਾਨੂੰ ਹੱਲ ਕਰਨਾ ਚਾਹੀਦਾ ਹੈ ਇਸ ਸਬੰਧੀ ਸਾਨੂੰ ਹਿੰਦੂ ਮੁਸਲਿਮ ਨਾ ਹੋ ਕੇ ਇਨਸਾਨੀ ਸੋਚ ਨਾਲ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ ਅਮਨ-ਚੈਨ ਨਾਲ ਰਹਿਣ ਲਈ ਅਬਾਦੀ ‘ਤੇ ਰੋਕ ਲਾਉਣੀ ਚਾਹੀਦੀ ਹੈ ਭਾਰਤ ਦੀ ਮਿੱਟੀ ਸਾਰੇ ਧਰਮ ਨੂੰ ਆਪਸ ਵਿਚ ਭਾਈਚਾਰੇ ਨਾਲ ਰਹਿਣ ਦੀ ਵਕਾਲਤ ਕਰਦੀ ਹੈ ਇਸ ਪਰੰਪਰਾ ਨੂੰ ਸਾਨੂੰ ਜਿਉਂਦਾ ਰੱਖਣ ਦੀ ਲੋੜ ਹੈ ਅਜਿਹੇ ਮਾਮਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ।

ਮੁਸਲਮਾਨਾਂ ਨੂੰ ਇੱਕ ਗੱਲ ‘ਤੇ ਗੌਰ ਕਰਨ ਦੀ ਲੋੜ ਹੈ ਦਰਅਸਲ ਵੋਟ ਬੈਂਕ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਵਿਸ਼ੇਸ਼ ਧਰਮ ਨੂੰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਫੁੱਟਬਾਲ ਸਮਝਦੀਆਂ ਆਈਆਂ ਹਨ ਪਰ ਹੁਣ ਸਮੇਂ ਦੀ ਦਰਕਾਰ ਹੈ ਕਿ ਉਨ੍ਹਾਂ ਨੂੰ ਖੁਦ ਆਪਣੇ ਦਿਮਾਗ ਨਾਲ ਫੈਸਲਾ ਲੈਣਾ ਚਾਹੀਦੈ ਮੁਸਲਮਾਨਾਂ ਦੇ ਰਹਿਨੁਮਾ ਹੋਣ ਦੀ ਦੁਹਾਈ ਦੇਣ ਵਾਲੇ ਜ਼ਿਆਦਾਤਰ ਮੁਸਲਮਾਨ ਆਗੂ ਵੀ ਸਿਆਸਤ ‘ਚ ਵੜ ਕੇ ਮਿੱਠੀ ਚਾਸਣੀ ਚੱਟ ਕੇ ਸਭ ਕੁਝ ਭੁੱਲ ਜਾਂਦੇ ਹਨ ਅਜਿਹੇ ਲੋਕਾਂ ਦੀ ਮੁਸਲਮਾਨਾਂ ਨੂੰ ਪਹਿਚਾਣ ਕਰਨੀ ਚਾਹੀਦੀ ਹੈ ਆਗੂ ਉਨ੍ਹਾਂ ਨੂੰ ਉਕਸਾ ਕੇ ਅੱਜ ਨਮਾਜ਼ ਦੇ ਨਾਂਅ ‘ਤੇ ਲੜਾਉਣ ਦੀ ਕੋਸ਼ਿਸ ਕਰ ਰਹੇ ਹਨ, ਕੱਲ੍ਹ ਅਜਿਹਾ ਨਾ ਹੋਵੇ ਕਿ ਭਾਸ਼ਾ ਮਜ਼ਹਬ ਦੇ ਨਾਂਅ ‘ਤੇ ਵੀ ਉਨ੍ਹਾਂ ਨੂੰ ਵੰਡ ਦੇਣ ਸਮਾਜ ਬਦਲ ਰਿਹਾ ਹੈ, ਉਨ੍ਹਾਂ ਨੂੰ ਵੀ ਆਪਣੀ ਸੋਚ ਬਦਲਣ ਲੋੜ ਹੈ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਭਾਰਤ ‘ਚ  ਮੁਸਲਮਾਨਾਂ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਹੈ ਉਹ ਅਜ਼ਾਦੀ ਤੋਂ ਸਿਰਫ਼ ਸਿਆਸੀ ਮੋਹਰਾ ਮਾਤਰ ਬਣਦੇ ਆ ਰਹੇ ਹਨ ਸਿਆਸੀ ਲੋਕ ਉਨ੍ਹਾਂ ਨੂੰ ਧਰਮ ਦੇ ਨਾਂਅ ‘ਤੇ ਲੜਾਉਂਦੇ ਆ ਰਹੇ ਹਨ ।

ਹਿੰਦੂ ਮੁਸਲਮਾਨ ਏਕਤਾ ਅੱਜ ਵੀ ਵਿਰਾਟ ਹੈ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦਹਾਕਿਆਂ ਤੋਂ ਹੁੰਦੀ ਰਹੀ ਹੈ ਗੰਗਾ-ਜਮੁਨੀ ਤਹਿਜ਼ੀਬ ਦੀ ਤਾਕਤ ਹੈ ਜਦੋਂ ਮੁਸਲਮਾਨ ਨਮਾਜ ਪੜ੍ਹਦੇ ਹਨ, ਤਾਂ ਉਸ ਵਕਤ ਹਿੰਦੂ ਆਪਣੇ ਸਾਰੇ ਪ੍ਰੋਗਰਾਮ ਇਸ ਲਈ ਰੋਕ ਦਿੰਦੇ ਹਨ ਤਾਂ ਕਿ ਉਨ੍ਹਾਂ ਦੀ ਇਬਾਦਤ ਵਿਚ ਕੋਈ ਵਿਘਨ ਨਾ ਪਵੇ ਕੇਰਲ ਦੀ ਤਸਵੀਰ ਸਾਡੇ ਸਭ ਦੇ ਸਾਹਮਣੇ ਹੈ ਹੁਣ ਉੱਥੇ ਹੜ੍ਹ ਆਇਆ ਤਾਂ ਮਸੀਤ ਹੜ੍ਹ ਦੇ ਪਾਣੀ ‘ਚ ਰੁੜ੍ਹ ਗਈ ਉਸ ਤੋਂ ਬਾਦ ਹਿੰਦੂਆਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਮੰਦਰਾਂ ‘ਚ ਸੱਦਿਆ ਇਸ ਤੋਂ ਇਲਾਵਾ ਵੀ ਜਦੋਂ ਕਿਤੇ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਹਿੰਦੂ ਆਪਣੇ ਮੰਦਰਾਂ ‘ਚ ਨਮਾਜ਼ੀ ਨੂੰ ਨਮਾਜ਼ ਪੜ੍ਹਨ ਲਈ ਗੇਟ ਖੋਲ੍ਹ ਦਿੰਦੇ ਹਨ ਦਰਅਸਲ ਇਹੀ ਸਾਡੀ ਭਾਰਤੀ ਮਜ਼ਹਬੀ ਤਾਕਤ ਹੈ ਪਰ ਕੁਝ ਸਿਆਸੀ ਲੋਕ ਇਸਨੂੰ ਤੋੜਨਾ ਚਾਹੁੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਬਚਣਾ ਚਾਹੀਦੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।