ਹਰਬੰਸ ਸਿੰਘ ਸਲੇਮਪੁਰ ਦੇ ਘਰ ਐੱਨਆਈਏ ਦੀ ਛਾਪੇਮਾਰੀ

ਫਾਈਲ ਫੋਟੋ

ਮੋਬਾਈਲ ਫੋਨ ਕੀਤਾ ਸੀਲ, 4 ਅਗਸਤ ਨੂੰ ਦਿੱਲੀ ਸੱਦਿਆ

(ਰਵੀ ਗੁਰਮਾ) ਸ਼ੇਰਪੁਰ। ਅੱਜ ਕੌਮੀ ਜਾਂਚ ਏਜੰਸੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੰਸ ਸਿੰਘ ਸਲੇਮਪੁਰ ਦੇ ਘਰ ਛਾਪੇਮਾਰੀ ਕੀਤੀ ਗਈ। ਹਾਸਲ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਐਨਆਈਏ ਦੀ ਟੀਮ ਨੇ ਹਰਬੰਸ ਸਿੰਘ ਦੇ ਘਰ ਛਾਪੇਮਾਰੀ ਕੀਤੀ। 12 ਵਜੇ ਤੱਕ ਹੋਈ ਜਾਂਚ ਪੜਤਾਲ ਦੌਰਾਨ (NIA Raid) ਟੀਮ ਵੱਲੋਂ ਹਰਬੰਸ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤੇ ਘਰ ਦੇ ਸਾਰੇ ਸਮਾਨ ਦੀ ਵੱਡੇ ਪੱਧਰ ’ਤੇ ਫਰੋਲਾ ਫਰਾਲੀ ਕੀਤੀ ਗਈ। ਇਸ ਦੌਰਾਨ ਪਿੰਡ ਵਿੱਚ ਮਾਨ ਸਮਰੱਥਕਾਂ ਦਾ ਵੀ ਵੱਡਾ ਇਕੱਠ ਹੋਣ ਲੱਗਿਆ। ਟੀਮ ਵੱਲੋਂ ਪੱਤਰਕਾਰਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : Ajit Agarkar: ਆਇਰਲੈਂਡ ਦੌਰੇ ਲਈ ਬੇਹੱਦ ਕਮਜ਼ੋਰ ਟੀਮ ਦਾ ਐਲਾਨ, 3-0 ਨਾਲ ਹਾਰ ਸਕਦਾ ਹੈ ਭਾਰਤ!

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੰਸ ਸਿੰਘ ਨੇ ਕਿਹਾ ਟੀਮ ਵੱਲੋਂ ਉਹਨਾਂ ਦਾ ਫੋਨ ਸੀਲ ਕਰਕੇ ਨਾਲ ਲੈ ਗਏ। ਉਨ੍ਹਾਂ ਨੂੰ 4 ਅਗਸਤ ਨੂੰ ਦਿੱਲੀ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ। ਉਹਨਾਂ ਦੱਸਿਆ ਟੀਮ ਦੀ ਗੱਲਬਾਤ ਤੋਂ ਇਹ ਲੱਗਿਆ ਜਿਵੇਂ ਉਹ ਉਨ੍ਹਾਂ ਦਾ ਸੰਬੰਧ ਅਮਿ੍ਰਤਪਾਲ ਸਿੰਘ ਮਾਮਲੇ ਨਾਲ ਜੋੜ ਕੇ ਵੇਖ ਰਹੇ ਹਨ।