NIA ਨੇ ਕੀਤੀ Afsana Khan ਤੋਂ ਪੁੱਛਗਿੱਛ, ਲਾਈਵ ਹੋਕੇ Afsana ਖੋਲ ਸਕਦੀ ਹੈ ਕਈ ਰਾਜ਼
ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ Afsana Khan ਨੂੰ ਕੇਂਦਰੀ ਜਾਂਚ ਏਜੰਸੀ (ਐਨਆਈਏ) ਨੇ ਤਲਬ ਕੀਤਾ ਹੈ। ਅਫਸਾਨਾ ਖਾਨ ਤੋਂ ਐਨਆਈਏ ਨੇ 5 ਘੰਟੇ ਤੱਕ ਪੁੱਛਗਿੱਛ ਕੀਤੀ। ਅਫਸਾਨਾ 5 ਘੰਟਿਆਂ ਵਿੱਚ ਪੁੱਛ-ਪੜਤਾਲ ਕਰਨ ਬਾਰੇ ਗੱਲਬਾਤ ਵੀ ਸਾਂਝੀ ਕਰ ਸਕਦੀ ਹੈ। ਇਸ ਦੇ ਨਾਲ ਹੀ ਮੂਸੇਵਾਲਾ ਕਤਲੇਆਮ ਦੇ ਭੇਦ ਵੀ ਜਾਣੇ ਜਾ ਸਕਦੇ ਹਨ। ਲਾਰੈਂਸ ਅਤੇ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। ਅਫਸਾਨਾ ਖਾਨ ਅਤੇ ਬੰਬੀਹਾ ਗੈਂਗ ਕਿੰਨਾ ਇੱਕ ਦੂਜੇ ਦੇ ਸੰਪਰਕ ਵਿੱਚ ਸਨ, ਇਹ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ।
ਲਾਰੈਂਸ ਗੈਂਗ ਦੇ ਖੁਲਾਸੇ ਤੋਂ ਬਾਅਦ ਹੀ ਅਫਸਾਨਾ ਖਾਨ ਨੂੰ ਐਨਆਈਏ ਨੇ ਪੁੱਛਗਿੱਛ ਲਈ ਬੁਲਾਇਆ ਸੀ। ਐਨਆਈਏ ਮੂਸੇਵਾਲਾ ਦੀ ਹੱਤਿਆ ਅਤੇ ਇਸ ਵਿੱਚ ਗੈਂਗਸਟਰ ਅਤੇ ਅੱਤਵਾਦੀ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ
ਸੂਤਰਾਂ ਅਨੁਸਾਰ ਖਾਨ ਤੋਂ ਬੰਬੀਹਾ ਗੈਂਗ ਦੇ ਮੈਂਬਰਾਂ ਅਤੇ ਅਰਮੇਨੀਆ ਦੇ ਲੱਕੀ ਗੌਰਵ ਪਟਿਆਲ ਅਤੇ ਸੁਖਪ੍ਰੀਤ ਸਿੰਘ ਬੁੱਢਾ ਸਮੇਤ ਉਸ ਦੇ ਗੈਂਗ ਦੇ ਮੈਂਬਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਹੈ। ਅਫਸਾਨਾ ਨੇ ਮੂਸੇਵਾਲਾ ਨਾਲ ‘ਜਾਂਦੀ ਵਾਰ’ ਗੀਤ ਵੀ ਗਾਇਆ। ਹਾਲਾਂਕਿ ਮੂਸੇਵਾਲਾ ਗੀਤ ਸਤੰਬਰ ਵਿੱਚ ਰਿਲੀਜ਼ ਹੋਣਾ ਸੀ, ਪਰ ਸੰਗੀਤਕਾਰ ਸਲੀਮ ਮਰਚੈਂਟ ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਇਸਨੂੰ ਰੋਕ ਦਿੱਤਾ ਸੀ।
ਛਾਪੇਮਾਰੀ ਦੌਰਾਨ ਮਿਲਿਆ ਲਿੰਕ
ਸੂਤਰਾਂ ਮੁਤਾਬਕ ਹਾਲ ਹੀ ’ਚ ਐਨਆਈਏ ਨੇ ਕਈ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਉੱਥੋਂ ਅਫਸਾਨਾ ਖਾਨ ਐਨਆਈਏ ਦੇ ਰਡਾਰ ’ਤੇ ਆਈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦਾ ਕਤਲ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਅਜਿਹੇ ’ਚ ਅਫਸਾਨਾ ਤੋਂ ਬੰਬੀਹਾ ਗੈਂਗ ਬਾਰੇ ਪੁੱਛਗਿੱਛ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ