ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਆਈ ਵੱਡੀ ਖੁਸ਼ਖਬਰੀ

anmol bachan

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ MSG ਭੰਡਾਰਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਵਾਰ 25 ਜਨਵਰੀ ਵੀਰਵਾਰ ਨੂੰ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦੇ ਨਾਲ-ਨਾਲ ਪੰਜਾਬ, ਰਾਜ਼ਸਥਾਨ, ਉੱਤਰ-ਪ੍ਰਦੇਸ਼, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਨਾਲ ਮਨਾਵੇਗੀ। ਇਸ ਮੌਕੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਆਪਣੇ ਪਵਿੱਤਰ ਬਚਨ ਫਰਮਾਉਣਗੇ। (MSG Bhandara)

ਪਵਿੱਤਰ ਭੰਡਾਰਾ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਨਾਲ ਹੀ ਨਸ਼ਾ ਅਤੇ ਬੁਰਾਈਆਂ ਛਡਵਾਉਣ ਦਾ ਸੰਕਲਪ ਵੀ ਦਿਵਾਇਆ ਜਾਵੇਗਾ। ਇਸ ਸ਼ੁਭ ਮੌਕੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਹਿਰਾ ਹੈ। ਪਵਿੱਤਰ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਪੰਡਾਲ, ਲੰਗਰ, ਟੈ੍ਰਫਿਕ, ਸਫਾਈ, ਪੀਣ ਵਾਲੇ ਪਾਣੀ ਸਮੇਤ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਪਵਿੱਤਰ ਭੰਡਾਰੇ ’ਤੇ ਡੇਰਾ ਸੱਚਾ ਸੌਦਾ ਦੇ ਸਾਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। (MSG Bhandara)

ਪੂਜਨੀਕ ਗੁਰੂ ਜੀ ਨੇ ਨਵਾਂ ਭਜਨ ਕੀਤਾ ਰਿਲੀਜ਼, ਹੁਣੇ ਸੁਣੋ

ਇਸ ਸ਼ੁਭ ਮੌਕੇ ’ਤੇ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸਾਧ-ਸੰਗਤ ਦੇ ਆਗਮਨ ’ਤੇ ਪਵਿੱਤਰ ਭੰਡਾਰਾ ਸਥਲਾਂ ਵੱਲ ਆਉਣ-ਜਾਣ ਵਾਲੇ ਸਾਰੇ ਰਸਤੇ ਰੰਗ-ਬਿਰੰਗੀ ਲੜੀਆਂ, ਝਾਲਰਾਂ, ਲਾਈਟਾਂ ਅਤੇ ਸਵਾਗਤੀ ਗੇਟਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸੇਵਾਦਾਰ ਬਿਨਾਂ ਥੱਕੇ, ਬਿਨਾਂ ਰੂਕੇ ਦਿਨ-ਰਾਤ ਸੇਵਾ ਕਾਰਜ਼ਾਂ ’ਚ ਲੱਗੇ ਹੋਏ ਹਨ। ਜ਼ਿਰਕਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ 25 ਜਨਵਰੀ ਸਨ 1919 ਨੂੰ ਪਿੰਡ ਸ਼੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਅਤੇ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ਼ ਕਰਦੀ ਹੈ (MSG Bhandara)

ਇੱਥੇ-ਇੱਥੇ ਮਨਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ | MSG Bhandara

ਹਰਿਆਣਾ

  1. ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ
  2. ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ

ਪੰਜਾਬ

  • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ)

ਰਾਜਸਥਾਨ

  1. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ, ਬੁੱਧਰਵਾਲੀ ਸਾਦੁਲਸ਼ਹਿਰ ਸ਼੍ਰੀ ਗੰਗਾਨਗਰ
  2. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਇਆਪੁਰ ਧਾਮ, ਕੋਟਾ
  3. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ

ਹਿਮਾਚਲ

  • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚਿਆ ਨਗਰੀ ਪਾਲਮਪੁਰ (ਕਾਂਗੜਾ)

ਉੱਤਰ-ਪ੍ਰਦੇਸ਼

  1. ਤੇਹਰਾ (ਆਗਰਾ)
  2. ਦਾਦਰੀ (ਗੌਤਮ ਬੁੱਧ ਨਗਰ)
  3. ਮੁਜੱਫਰਨਗਰ ਪੱਛਮ
  4. ਡਬਾਰਸੀ (ਅਮਰੋਹਾ)

ਉਤਰਾਖੰਡ

  • ਰੂੜਕੀ (ਹਰਿਦਵਾਰ)
  • ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ)