ਦੱਖਣੀ ਅਫਰੀਕਾ ਖਿਲਾਫ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਿਆ ਨਿਊਜੀਲੈਂਡ, ਵਿਲੀਅਮਸਨ ਦਾ ਤੂਫਾਨੀ ਸੈਂਕੜਾ

Kane Williamson

ਦੂਜੇ ਮੈਚ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ | Kane Williamson

ਹੈਮਿਲਟਨ (ਏਜੰਸੀ)। ਨਿਊਜੀਲੈਂਡ ਨੇ ਦੂਜੇ ਟੈਸਟ ਮੈਚ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਾਲ ਟੀਮ ਨੇ ਦੋ ਟੈਸਟ ਮੈਚਾਂ ਦੀ ਸੀਰੀਜ 2-0 ਨਾਲ ਜਿੱਤ ਲਈ। ਨਿਊਜੀਲੈਂਡ ਨੇ ਆਪਣੇ ਟੈਸਟ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਜਿੱਤੀ ਹੈ। ਹੈਮਿਲਟਨ ਦੇ ਸੇਡਨ ਪਾਰਕ ’ਚ ਖੇਡੇ ਜਾ ਰਹੇ ਦੂਜੇ ਟੈਸਟ ’ਚ ਨਿਊਜੀਲੈਂਡ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁੱਕਰਵਾਰ ਨੂੰ ਚੌਥੇ ਦਿਨ ਨਿਊਜੀਲੈਂਡ ਨੇ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 32ਵਾਂ ਸੈਂਕੜਾ ਜੜਿਆ। ਵਿਲ ਯੰਗ ਨੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੱਖਣੀ ਅਫਰੀਕਾ ਵੱਲੋਂ ਡੇਨ ਪੀਟ ਨੇ ਤਿੰਨੋਂ ਵਿਕਟਾਂ ਲਈਆਂ। ਵਿਲੀਅਮਸਨ ਨੇ ਆਪਣਾ 32ਵਾਂ ਸੈਂਕੜਾ ਬਣਾਉਣ ਲਈ ਸਿਰਫ 172 ਪਾਰੀਆਂ ਦਾ ਸਮਾਂ ਲਿਆ। ਜੋ ਕਿ ਦੁਨੀਆ ’ਚ ਸਭ ਤੋਂ ਤੇਜ ਹੈ। ਉਨ੍ਹਾਂ ਤੋਂ ਪਹਿਲਾਂ ਅਸਟਰੇਲੀਆ ਦੇ ਸਟੀਵ ਸਮਿਥ ਨੇ 174 ਪਾਰੀਆਂ ’ਚ 32ਵਾਂ ਸੈਂਕੜਾ ਜੜਿਆ ਸੀ। (Kane Williamson)

ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ’ਚ 31 ਦੌੜਾਂ ਦੀ ਲੀਡ ਮਿਲੀ | Kane Williamson

ਨਿਊਜੀਲੈਂਡ ਦੀ ਟੀਮ ਨੇ ਅੱਜ ਚੌਥੇ ਦਿਨ ਆਪਣੇ ਸਕੋਰ 40/1 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੂੰ ਦੋ ਝਟਕੇ ਲੱਗੇ। ਟਾਮ ਲੈਥਮ 30 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਚਿਨ ਰਵਿੰਦਰ 20 ਦੌੜਾਂ ਬਣਾ ਕੇ ਆਊਟ ਹੋਏ। ਪਹਿਲੀ ਪਾਰੀ ’ਚ ਦੱਖਣੀ ਅਫਰੀਕਾ ਨੇ 242 ਦੌੜਾਂ ਬਣਾਈਆਂ ਅਤੇ ਨਿਊਜੀਲੈਂਡ ਨੇ 211 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੂਜੀ ਪਾਰੀ ’ਚ 235 ਦੌੜਾਂ ’ਤੇ ਆਲ ਆਊਟ ਹੋ ਗਈ ਸੀ ਪਰ ਪਹਿਲੀ ਪਾਰੀ ’ਚ 31 ਦੌੜਾਂ ਦੀ ਬੜ੍ਹਤ ਦੇ ਆਧਾਰ ’ਤੇ ਨਿਊਜੀਲੈਂਡ ਨੂੰ ਜਿੱਤ ਲੲਂ 267 ਦੌੜਾਂ ਦਾ ਟੀਚਾ ਮਿਲਿਆ ਸੀ।

ਵਿਲੀਅਮਸਨ ਨੇ ਸਭ ਤੋਂ ਘੱਟ ਪਾਰੀਆਂ ’ਚ ਜੜੇ 32 ਸੈਂਕੜੇ | Kane Williamson

ਕੇਨ ਵਿਲੀਅਮਸਨ ਨੇ ਮੈਚ ਦੀ ਦੂਜੀ ਪਾਰੀ ’ਚ 133 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ 260 ਗੇਂਦਾਂ ਦੀ ਆਪਣੀ ਪਾਰੀ ’ਚ 12 ਚੌਕੇ ਅਤੇ ਦੋ ਛੱਕੇ ਲਾਏ। ਵਿਲੀਅਮਸਨ ਦਾ 32ਵਾਂ ਟੈਸਟ ਸੈਂਕੜਾ ਸਿਰਫ 172 ਪਾਰੀਆਂ ’ਚ ਆਇਆ। ਇਸ ਨਾਲ ਉਨ੍ਹਾਂ ਨੇ ਟੈਸਟ ਕ੍ਰਿਕੇਟ ’ਚ ਸਭ ਤੋਂ ਘੱਟ ਪਾਰੀਆਂ ’ਚ 32 ਸੈਂਕੜੇ ਜੜਨ ਦਾ ਰਿਕਾਰਡ ਬਣਾ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸਟੀਵ ਸਮਿਥ ਦੇ ਨਾਂਅ ਸੀ। ਸਮਿਥ ਨੇ 174 ਪਾਰੀਆਂ ’ਚ ਅਜਿਹਾ ਕੀਤਾ। (Kane Williamson)

ਨਿਊਜੀਲੈਂਡ ਨੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਸੀ | Kane Williamson

ਨਿਊਜੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਕਿਸੇ ਟੈਸਟ ਸੀਰੀਜ ’ਚ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 17 ਟੈਸਟ ਸੀਰੀਜ਼ਾਂ ਖੇਡੀਆਂ ਗਈਆਂ ਸਨ, ਜਿਨ੍ਹਾਂ ’ਚੋਂ ਦੱਖਣੀ ਅਫਰੀਕਾ ਨੇ 13 ਸੀਰੀਜ ਜਿੱਤੀਆਂ ਸਨ। ਜਦਕਿ ਚਾਰ ਸੀਰੀਜ ਡਰਾਅ ਰਹੀਆਂ। ਨਿਊਜੀਲੈਂਡ ਨੇ ਸੀਰੀਜ ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਸੀ। (Kane Williamson)

Kisan Andolan : ਮੀਟਿੰਗ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਇੰਟਰਨੈੱਟ ‘ਤੇ ਮੋਦੀ ਗਰਾਫ ਬਾਰੇ ਕੀ ਕਿਹਾ, ਪੜ੍ਹ…