ਨਵੇਂ ਵਰ੍ਹੇ ਦਿਆ ਸੂਰਜਾ

New Year Sun Sachkahoon

ਨਵੇਂ ਵਰ੍ਹੇ ਦਿਆ ਸੂਰਜਾ

ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,
ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।

ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ।
ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ,
ਚੰਦਰੇ ਕਰੋਨੇ ਵਾਲੀ, ਮਾਰ ਤੋਂ ਬਚਾਈਂ ਤੂੰ।

ਲੰਘਿਆ ਪੁਰਾਣਾ ਸਾਲ ਆ ਗਿਆ ਏ ਨਵਾਂ ਹੁਣ,
ਦੋ ਹਜਾਰ ਬਾਈਵੇਂ ਦੀ ਦੇਵਾਂ ਮੈਂ ਵਧਾਈ ਜੀ।
ਖੁਸੀਆਂ ਦੇ ਨਾਲ ਬਾਬਾ ਭਰ ਦੇਵੇ ਝੋਲੀਆਂ ਜੀ,
ਸਭਨਾਂ ਦੇ ਦਿਲਾਂ ਵਿੱਚ ਹੋਵੇ ਰੁਸਨਾਈ ਜੀ।

ਈਰਖਾ ਦਵੈਤ ਭੈੜੀ ਮਿਟ ਜਾਵੇ ਮਨਾਂ ਵਿੱਚੋਂ,
ਸਾਂਤੀ ਤੇ ਸਹਿਜ ਵਸੇ ਸਾਰੀ ਹੀ ਲੋਕਾਈ ਜੀ।
ਮੂੰਹ ਵਿੱਚੋਂ ਨਿੱਕਲੇ ਨਾ ਫਿੱਕਾ ਬੋਲ ਕਦੇ ‘ਸੈਦੋ‘,
ਆਖਦੇ ਸਿਆਣੇ ਪਹਾੜ ਬਣ ਜਾਂਦਾ ਰਾਈ ਜੀ।
ਨਵਾਂ ਸਾਲ ਮੁਬਾਰਕ ਜੀ

ਕੁਲਵੰਤ ਸੈਦੋਕੇ, ਪਟਿਆਲਾ
ਸੰਪਰਕ:7889172043

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here